ਅਬੋਹਰ (ਇੰਦਰਜੀਤ ਸਿੰਘ ਚਾਹਲ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਥੋਂ ਦੇ ਡੀ.ਏ.ਵੀ.ਕਾਲਜ ਦੇ ਆਡੋਟੋਰੀਅਮ ਹਾਲ ਵਿਖੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਸਬੰਧੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪ੍ਰੋਜਾਇਡਿੰਗ ਅਫਸਰਾਂ ਅਤੇ ਮਾਈਕਰੋ ਅਬਜ਼ਰਵਰਾਂ ਨੂੰ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲਾ ਮਾਸਟਰ ਟ੍ਰੇਨਰ ਸ੍ਰੀ ਸੰਦੀਪ ਅਨੇਜਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਮਸ਼ੀਨ ਦੇ ਨਾਲ ਵੀ.ਵੀ.ਪੈਟ ਮਸ਼ੀਨ ਵੀ ਵਰਤੋਂ ਕੀਤੀ ਜਾ ਰਹੀ ਹੈ।
ਸੰਬੰਧਿਤ ਖ਼ਬਰਾਂ
ਇਸ ਮਸ਼ੀਨ ਨੂੰ ਰੱਖਣ ਦਾ ਮੁੱਖ ਮਕਸਦ ਵੋਟਰਾਂ ਦੇ ਅੰਦਰ ਪੱਕਾ ਵਿਸ਼ਵਾਸ਼ ਪੈਦਾ ਕਰਨਾ ਹੈ ਕਿ ਜੋ ਵੋਟ ਉਨ੍ਹਾਂ ਨੇ ਪਾਈ ਹੈ ਉਹ ਉਸ ਉਮੀਂਦਵਾਰ ਨੂੰ ਹੀ ਪਈ ਹੈ। ਇਸ ਤੋਂ ਇਲਾਵਾ ਮਾਸਟਰ ਟ੍ਰੇਨਰ ਸ. ਗੁਰਦੀਪ ਸਿੰਘ ਨੇ ਹੋਰ ਦੱਸਿਆ ਕਿ ਵੋਟਿੰਗ ਕਰਨ ਤੋਂ ਬਾਅਦ ਉਮੀਂਦਵਾਰ ਨੂੰ 7 ਸੈਕਿੰਡ ਲਈ ਪਰਚੀ ਵੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰੋਜਾਇਡਿੰਗ ਅਫਸਰ ਅਤੇ ਮਾਈਕਰੋ ਅਬਜ਼ਰਵਰ ਆਮ ਲੋਕਾਂ ਤੱਕ ਵੀ.ਵੀ.ਪੈਟ ਮਸ਼ੀਨ ਦੀ ਜਾਣਕਾਰੀ ਪਹੁੰਚਾਉਣ ਅਤੇ ਇਸ ਲਈ ਕੈਂਪ ਵੀ ਲਗਾਏ ਜਾਣ ਤਾਂ ਜੋ ਲੋਕਾਂ ਵਿੱਚ ਲੋਕਤੰਤਰ ਦਾ ਵਿਸ਼ਵਾਸ਼ ਕਾਇਮ ਰਹੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਰੁਨ ਜ਼ਿੰਦਲ, ਬੀ.ਡੀ.ਪੀ.ਓ ਸ੍ਰੀ ਵਰਿੰਦਰ ਕੁਮਾਰ, ਚੋਣਾਂ ਤਹਿਸੀਲਦਾਰ ਸ੍ਰੀ ਸਤਪਾਲ ਬਾਂਸਲ, ਸ੍ਰੀ ਰਾਜ ਕੁਮਾਰ ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।






