|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਵੈਨਕੂਵਰ ਦੇ ਵਪਾਰੀ ਡੇਵਿਡ ਸਿਡੁ ਕਾਲਜ ਸਕੈਂਡਲ ਵਿੱਚ ਨਿਰਦੋਸ਼ ਕਰਾਰ

ਵੈਨਕੂਵਰ, 01 ਮਈ (ਰਣਜੀਤ ਕੌਰ):

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈਨਕੂਵਰ, 01 ਮਈ (ਰਣਜੀਤ ਕੌਰ):

ਕਾਲਜ ਘੋਟਾਲੇ ਅਤੇ ਕਾਲੇ ਧਨ ਨੂੰ ਸਫੈਦ ਬਣਾਉਣ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲੇ ਸਾਬਕਾ ਕੈਨੇਡੀਅਨ ਫੁੱਟਬਾਲ ਲੀਗ ਖਿਡਾਰੀ ਅਤੇ ਮੰਨੇ ਹੋਏ ਸਮਾਜ ਸੇਵਕ ਡੇਵਿਡ ਸਿਡੁ ਨੂੰ ਕੋਰਟ ਵਲੋਂ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ , ਡੇਵਿਡ ਸਿਡੁ ਨੂੰ ਇਸ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ |

ਸੰਬੰਧਿਤ ਖ਼ਬਰਾਂ

ਡੇਵਿਡ ਸਿਡੁ ਦੇ ਵਕੀਲ ਰਿਚਰਡ ਸਕੇਨਫੇਲਡ ਨੇ ਦਸਿਆ ਕਿ ਮੈਸੇਚਿਉਸੇਟਸ ਦੇ ਜਿਲਾ ਕੋਰਟ ਯੂ. ਐਸ. ਵਲੋਂ ਸਿਡੁ ਦੇ ਖਿਲਾਫ ਦੋਸ਼ ਪਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ 13 ਜਨਵਰੀ ਨੂੰ ਸਿਡੁ ਵਲੋਂ ਕੈਨੇਡਾ ਦੇ ਅਕਾਊਂਟ ਚੋ 100,000 ਡਾਲਰ ਕੈਲੀਫੋਰਨੀਆ ਦੇ ਅਕਾਊਂਟ ਵਿਚ ਟਰਾਂਸਫਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਇਸਦੇ ਅਨੁਸਾਰ ਇਹ ਪੈਸਾ ਕਾਲਜ ਦੀ ਪ੍ਰੇਪ ਕੰਪਨੀ 'ਦ ਕੀ ' ਦੇ ਨਾਮ ਤੇ ਸੀ ਜੋਂ ਕਿ ਕਿਸੇ ਵਲੋਂ ਸਿਡੁ ਦੇ ਛੋਟੇ ਬੇਟੇ ਲਈ ਏਸ. ਏ. ਟੀਂ. ਦਾ ਪੇਪਰ ਕਰਵਾਓਣ ਵਾਸਤੇ ਕਾਲਜ ਕਾਊਂਸਲਰ ਦੀ ਸਹੂਲਤ ਫੀਸ ਸੀ।

ਜਦੋਂ 'ਡੇਸਪ੍ਰੇਟ ਹਾਊਸਵਾਈਫ਼ਜ਼' ਦੀ ਅਦਾਕਾਰਾ ਫੈਲਿਸੀਟੀ ਹਫਮੈਨ ਅਤੇ 12 ਦੂਜੇ ਮਾਪਿਆਂ ਅਤੇ ਕੋਚ ਵਲੋਂ ਗੁਨਾਹ ਮੰਨ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ 9 ਅਪ੍ਰੈਲ ਨੂੰ ਇੱਕ ਨਵਾਂ ਦੋਸ਼ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਸਿਡੁ ਦਾ ਨਾਮ ਓਨਾ 9 ਮਾਪਿਆਂ ਜਿਨਾ ਵਿਚ ਅਦਾਕਾਰਾ ਲੋਰੀ ਲੋਗਲੀਂਨ ਅਤੇ ਉਸ ਦਾ ਫੈਸ਼ਨ ਡਿਜ਼ਾਈਨਰ ਪਤੀ ਮੋਸਿਮੋ ਗੀਆਂਲੀ ਜਿਨਾ ਉਪਰ ਕਾਲੇ ਧਨ ਨੂੰ ਸਫੈਦ ਕਰਨ ਦਾ ਇਲਜ਼ਾਮ ਸੀ।

ਸਿਡੁ ਨੂੰ ਬੋਸਟਨ ਦੇ ਫੈਡਰਲ ਕੋਰਟ ਵਲੋਂ 1.5 ਮਿਲੀਅਨ ਡੌਲਰਸ ਦੇ ਸੁਰੱਖਿਅਤ ਬੋਂਡ ਨਾਲ ਸਾਰੇ ਦੋਸ਼ਾਂ ਤੋਂ ਨਿਰਦੋਸ਼ ਕਰਾਰ ਦੇ ਦਿੱਤਾ ਗਿਆ ਪਰ ਉਨ੍ਹਾਂ ਦੀ ਯਾਤਰਾ ਫਿਲਹਾਲ ਕੈਨੇਡਾ ਅਤੇ ਅਮਰੀਕਾ ਤਕ ਹੀ ਸੀਮਿਤ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!