|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਰਾ ਨੇ ਮੰਦਬੁੱਧੀ ਨਾਬਾਲਿਗ ਭੈਣ ਨਾਲ ਕੀਤਾ ਰੇਪ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਮੰਦਬੁੱਧੀ ਅਤੇ ਬੋਲਣ-ਸੁਣਨ ਵਿਚ ਅਸਮਰੱਥ ਨਾਬਾਲਿਗ ਲੜਕੀ ਨਾਲ ਰਿਸ਼ਤੇ ਵਿਚ ਲੱਗਦੇ ਭਰਾ ਵੱਲੋਂ ਜਬਰ-ਜ਼ਨਾਹ ਕਰਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਪੀੜਤਾ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਔਰਤ ਨੇ ਦੱਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਮੰਦਬੁੱਧੀ ਅਤੇ ਬੋਲਣ-ਸੁਣਨ ਵਿਚ ਅਸਮਰੱਥ ਨਾਬਾਲਿਗ ਲੜਕੀ ਨਾਲ ਰਿਸ਼ਤੇ ਵਿਚ ਲੱਗਦੇ ਭਰਾ ਵੱਲੋਂ ਜਬਰ-ਜ਼ਨਾਹ ਕਰਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਪੀੜਤਾ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਔਰਤ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਸਭ ਤੋਂ ਵੱਡੀ ਲੜਕੀ ਜਨਮ ਤੋਂ ਹੀ ਮੰਦਬੁੱਧੀ ਹੈ ਅਤੇ ਬੋਲਣ-ਸੁਣਨ ਵਿਚ ਅਸਮਰੱਥ ਹੈ।

ਸੰਬੰਧਿਤ ਖ਼ਬਰਾਂ

ਉਸ ਨੇ ਦੱਸਿਆ ਕਿ ਬਾਕੀ 2 ਬੱਚੇ ਉਸ ਤੋਂ ਛੋਟੇ ਹਨ। ਉਸ ਦੀ ਨਨਾਣ ਦਾ ਲੜਕਾ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਪਿਛਲੇ 2-3 ਦਿਨਾਂ ਤੋਂ ਉਹ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਬੁੱਧਵਾਰ ਨੂੰ ਉਸ ਦਾ ਪਤੀ ਅਤੇ ਉਹ ਕੰਮ 'ਤੇ ਚੱਲੇ ਸਨ, ਜਦੋਂਕਿ ਘਰ ਵਿਚ ਨਨਾਣ ਦੇ ਲੜਕੇ ਤੋਂ ਇਲਾਵਾ ਉਸ ਦੇ ਤਿੰਨ ਬੱਚੇ ਸਨ।

ਜਦੋਂ ਉਹ ਸ਼ਾਮ ਨੂੰ ਆਪਣੇ ਕੰਮ ਤੋਂ ਘਰ ਵਾਪਸ ਆਈ ਤਾਂ ਉਸ ਦੇ ਛੋਟੇ ਬੱਚਿਆਂ ਨੇ ਦੱਸਿਆ ਕਿ ਉਕਤ ਲੜਕੇ ਨੇ ਉਨ੍ਹਾਂ ਦੀ ਮੰਦਬੁੱਧੀ ਭੈਣ ਨਾਲ ਜਬਰ-ਜ਼ਨਾਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਲੜਕੇ ਨੂੰ ਇਸ ਸਬੰਧੀ ਪੁੱਛਿਆ ਤਾਂ ਨਾ ਸਿਰਫ ਉਨ੍ਹਾਂ ਨਾਲ ਉਸ ਨੇ ਕੁੱਟ-ਮਾਰ ਕੀਤੀ, ਸਗੋਂ ਉਹ ਆਪਣੀ ਮਾਂ ਅਤੇ ਭਰਾ ਦੇ ਨਾਲ ਕੁਝ ਸਮੇਂ ਉਪਰੰਤ ਆਇਆ ਅਤੇ ਉਸ ਦੀ ਨਨਾਣ ਨੇ ਕਿਹਾ ਕਿ ਉਹ ਉਸ ਦੇ ਲੜਕੇ 'ਤੇ ਝੂਠੇ ਦੋਸ਼ ਲਗਾ ਰਹੀ ਹੈ ਅਤੇ ਉਸ ਦੇ ਨਾਲ ਫਿਰ ਤੋਂ ਕੁੱਟ-ਮਾਰ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!