|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਲਿਸ ਲਾਈਨ ਇਲਾਕੇ 'ਚ ਤਾਇਨਾਤ ਸਬ-ਇੰਸਪੈਕਟਰ ਦੀ ਕਰੰਟ ਲੱਗਣ ਨਾਲ ਮੌਤ

ਚੰਡੀਗੜ : ਸ਼ਹਿਰ ਦੇ ਪੁਲਿਸ ਲਾਈਨ ਇਲਾਕੇ 'ਚ ਤਾਇਨਾਤ ਸਬ-ਇੰਸਪੈਕਟਰ ਸੁਰਿੰਦਰ ਭਾਰਦਵਾਜ ਦੀ ਸੋਮਵਾਰ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਰਿੰਦਰ ਭਾਰਦਵਾਜ ਦੂਖ ਨਿਵਾਰਨ ਸਮਾਗਮ 'ਚ ਸ਼ਿਰਕਤ ਤੋਂ ਬਾਅਦ ਵਾਪਸ ਆ ਰਿਹਾ ਸੀ।ਜਾਣਕਾਰੀ ਮੁਤਾਬਿਕ, ਸੋਮਵਾਰ ਸਵੇਰੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਤੜਕੇ 3.30 ਵਜੇ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ : ਸ਼ਹਿਰ ਦੇ ਪੁਲਿਸ ਲਾਈਨ ਇਲਾਕੇ 'ਚ ਤਾਇਨਾਤ ਸਬ-ਇੰਸਪੈਕਟਰ ਸੁਰਿੰਦਰ ਭਾਰਦਵਾਜ ਦੀ ਸੋਮਵਾਰ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਰਿੰਦਰ ਭਾਰਦਵਾਜ ਦੂਖ ਨਿਵਾਰਨ ਸਮਾਗਮ 'ਚ ਸ਼ਿਰਕਤ ਤੋਂ ਬਾਅਦ ਵਾਪਸ ਆ ਰਿਹਾ ਸੀ।ਜਾਣਕਾਰੀ ਮੁਤਾਬਿਕ, ਸੋਮਵਾਰ ਸਵੇਰੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਤੜਕੇ 3.30 ਵਜੇ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਸਮਾਗਮ ਭਵਨ 'ਚ ਵਿਛੀ ਇਕ ਬਿਜਲੀ ਦੀ ਤਾਰ 'ਤੇ ਉਨ੍ਹਾਂ ਦਾ ਪੈਰ ਆ ਗਿਆ।

ਸੰਬੰਧਿਤ ਖ਼ਬਰਾਂ

ਝਟਕਾ ਲੱਗਣ ਕਾਰਨ ਉਹ ਡਿੱਗ ਪਏ। ਨੇੜੇ-ਤੇੜੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਤਾਰ ਕੁਨੈਕਸ਼ਨ ਕੱਟਿਆ। ਇਸ ਤੋਂ ਬਾਅਦ ਜਦੋਂ ਸੁਰਿੰਦਰ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਹਪਿਛਲੇ ਕਈ ਸਾਲਾਂ ਤੋਂ ਦੂਖ ਨਿਵਾਰਨ ਸਮਾਗਮ 'ਚ ਆਉਂਦੇ ਸਨ। ਮਾਮਲੇ ਦੀ ਸੂਚਨਾ ਸੈਕਟਰ 5 ਪੁਲਿਸ ਥਾਣੇ 'ਚ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਇੰਚਾਰਜ ਸਮੇਤ ਹੋਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਲਾਸ਼ ਨੂੰ ਨਾਗਰਿਕ ਹਸਪਤਾਲ ਮੋਰਚਰੀ 'ਚ ਰਖਵਾਇਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!