|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੀਵਰੇਜ ਹੋਲ 'ਚ ਸਫਾਈ ਕਰਨ ਗਏ ਮੁਲਾਜ਼ਮ ਦੀ ਹੋਈ ਮੌਤ

ਲੁਧਿਆਣਾ : ਨੂਰਵਾਲਾ ਰੋਡ 'ਤੇ ਸੀਵਰੇਜ ਹੋਲ 'ਚ ਸਫਾਈ ਕਰਨ ਗਏ ਮੁਲਾਜ਼ਮ ਦੀ ਮੌਤ ਹੋ ਗਈ। ਲਾਪਤਾ ਹੋਣ ਦੇ ਲਗਪਗ 7 ਘੰਟੇ ਬਾਅਦ ਸਫ਼ਾਈ ਮੁਲਾਜ਼ਮ ਨੂੰ ਸੀਵਰੇਜ 'ਚੋਂ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਅਜਹਰ ਵੱਜੋਂ ਹੋਈ ਹੈ। ਸਫ਼ਾਈ ਕਰਮਚਾਰੀ ਅਜਹਰ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਸਵੇਰੇ 6 ਵਜੇ ਤੋਂ ਗਾਇਬ ਮੁਲਾਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਬੀਤੇ ਦੁਪਹਿਰ ਬਾਅਦ ਉ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਨੂਰਵਾਲਾ ਰੋਡ 'ਤੇ ਸੀਵਰੇਜ ਹੋਲ 'ਚ ਸਫਾਈ ਕਰਨ ਗਏ ਮੁਲਾਜ਼ਮ ਦੀ ਮੌਤ ਹੋ ਗਈ। ਲਾਪਤਾ ਹੋਣ ਦੇ ਲਗਪਗ 7 ਘੰਟੇ ਬਾਅਦ ਸਫ਼ਾਈ ਮੁਲਾਜ਼ਮ ਨੂੰ ਸੀਵਰੇਜ 'ਚੋਂ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਅਜਹਰ ਵੱਜੋਂ ਹੋਈ ਹੈ। ਸਫ਼ਾਈ ਕਰਮਚਾਰੀ ਅਜਹਰ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਸਵੇਰੇ 6 ਵਜੇ ਤੋਂ ਗਾਇਬ ਮੁਲਾਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਬੀਤੇ ਦੁਪਹਿਰ ਬਾਅਦ ਉਸ ਦੀ ਮੌਤ ਹੋ ਗਈ ਹੈ।15 ਫੀਟ ਡੂੰਘੀ ਸੀਵਰ 'ਚ ਸਫਾਈ ਦੌਰਾਨ ਮੌਤ ਦਾ ਗ੍ਰਾਸ ਬਣੇ ਅਜਹਰ ਦੀ ਲਾਸ਼ ਕੱਢਣ ਲਈ ਕਾਫੀ ਮਹਿਨਤ ਕਰਨੀ ਪਈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਨੂਰਵਾਲਾ ਰੋਡ 'ਤੇ ਵਾਰਡ ਨੰਬਰ ਤਿੰਨ 'ਚ ਇਕ ਮੁਲਾਜ਼ਮ ਚੈਕਿੰਗ ਕਰਨ ਲਈ ਸੀਵਰੇਜ ਪਾਈਪ 'ਚ ਉਤਾਰਿਆ ਸੀ ਪਰ ਕਾਫੀ ਦੇਰ ਬਾਅਦ ਉਹ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਪੁਲਿਸ ਤੇ ਨਗਰ ਨਿਗਮ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ ਤੇ ਸਵੇਰੇ ਲਗਪਗ ਛੇ ਵਜੇ ਤੋਂ ਲਾਪਤਾ ਮੁਲਾਜ਼ਮ ਨੂੰ ਲੱਭਿਆ ਜਾ ਰਿਹਾ ਹੈ। ਐਂਬੂਲੈਂਸ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਮੁਲਾਜ਼ਮ ਨੂੰ ਸੀਵਰੇਜ ਤੋਂ ਬਾਹਰ ਕੱਢਣ ਮਗਰੋਂ ਥੋੜ੍ਹੀਂ ਰਾਹਤ ਦਿੱਤੀ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!