|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਕੋਰਟ ਤੋਂ ਆਇਆ Salman Khan ਦੇ ਹੱਕ 'ਚ ਫੈਸਲਾ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਜੋਧਪੁਰ ਕੋਰਟ ਨੇ ਕਾਲਾ ਹਿਰਨ ਦੇ ਸ਼ਿਕਾਰ ਕੇਸ 'ਚ ਫਰਜ਼ੀ ਐਫੀਡੈਵਟ ਦਾਖ਼ਿਲ ਕਰਨ ਦੇ ਮਾਮਲੇ 'ਚ ਸਲਮਾਨ ਨੂੰ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਲਮਾਨ ਖ਼ਾਨ 'ਤੇ ਇਹ ਦੋਸ਼ ਸਾਲ 2006 'ਚ ਲੱਗਿਆ ਸੀ ਕਿ ਉਨ੍ਹਾਂ ਕੋਰਟ ਦੇ ਵਿੱਚ ਹਥਿਆਰ ਦੇ ਲਾਇਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਜੋਧਪੁਰ ਕੋਰਟ ਨੇ ਕਾਲਾ ਹਿਰਨ ਦੇ ਸ਼ਿਕਾਰ ਕੇਸ 'ਚ ਫਰਜ਼ੀ ਐਫੀਡੈਵਟ ਦਾਖ਼ਿਲ ਕਰਨ ਦੇ ਮਾਮਲੇ 'ਚ ਸਲਮਾਨ ਨੂੰ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਲਮਾਨ ਖ਼ਾਨ 'ਤੇ ਇਹ ਦੋਸ਼ ਸਾਲ 2006 'ਚ ਲੱਗਿਆ ਸੀ ਕਿ ਉਨ੍ਹਾਂ ਕੋਰਟ ਦੇ ਵਿੱਚ ਹਥਿਆਰ ਦੇ ਲਾਇਸੈਂਸ ਖੋ ਜਾਣ 'ਤੇ ਫਰਜੀ ਐਫੀਡੈਵਟ ਜਮਾਂ ਕਰਵਾਇਆ ਸੀ।

ਸੰਬੰਧਿਤ ਖ਼ਬਰਾਂ

ਕੋਰਟ ਦੇ ਇਸ ਫ਼ੈਸਲੇ ਨਾਲ ਸਲਮਾਨ ਨੂੰ ਵੱਡੀ ਰਾਹਤ ਮਿਲ ਗਈ ਹੈ। ਸਲਮਾਨ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਇਰਾਦਾ ਗਲਤ ਹਲਫ਼ਨਾਮਾ ਜਮ੍ਹਾਂ ਕਰਵਾਉਂਣ ਦਾ ਨਹੀਂ ਸੀ। ਜ਼ਿਕਰਯੋਗ ਹੈ ਕਿ ਸਾਲ 1998 'ਚ ਸਲਮਾਨ ਖ਼ਾਨ ਆਪਣੀ ਫ਼ਿਲਮ ਦੀ ਸ਼ੂਟਿੰਗ 'ਹਮ ਸਾਥ ਸਾਥ ਹੈ' ਦੇ ਵੇਲੇ ਜੋਧਪੁਰ ਗਏ ਸਨ।

ਜਿੱਥੇ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ ਜਿਸ ਤੋਂ ਬਾਅਦ ਸਲਮਾਨ ਨੂੰ ਜੰਗਲਾਤ ਕਾਨੂੰਨ ਦੀ ਧਾਰਾ 51 ਦੇ ਤਹਿਤ ਪੰਜ ਸਾਲ ਦੀ ਕੈਦ ਅਤੇ 10,000 ਜ਼ੁਰਮਾਨਾ ਲੱਗਿਆ ਸੀ। ਪਿਛਲੇ ਸਾਲ ਸਲਮਾਨ ਨੂੰ ਆਰਮਜ ਐਕਟ ਦੇ ਤਹਿਤ ਬਰੀ ਕਰ ਦਿੱਤਾ ਗਿਆ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!