ਕਪੂਰਥਲਾ : ਜਿਲਾ੍ਹ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ।ਟ੍ਰੈਫਿਕ ਇੰਚਾਰਜ ਇੰਸਪੈਕਟਰ ਦੀਪਕ ਸਰਮਾ ਨੇ ਅੱਜ ਸੇਫ ਸਕੂਲ ਵਾਹਨ ਪਾਲਸੀ ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਟ ਵਲੋਂ ਆਏ ਹੁਕਮਾਂ ਨੂੰ ਵਿੱਦਿਆਕ ਅਦਾਰਿਆ ਦੇ ਮੁੱਖੀਆਂ 'ਤੇ ਡਰਾਇਵਰਾਂ ਨੂੰ ਕਾਨੂੰਨੀ ਜਾਣਕਾਰੀ ਦਿੱਤੀ ਇਸਦੇ ਸਬੰਧ ਵਿੱਚ ਐਮ.ਜੀ.ਐਨ ਅਤੇ ਅਨੰਦ ਪਬਲਿਕ ਸਕੂਲ ਕਪੂਰਥਲਾ ਵਿਚ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦੀਆਂ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ,ਜੀ.ਪੀ.ਐਸ ਸਿਸਟਮ,ਹੋਣਾ ਜਰੂਰੀ ਹੈ।ਹਰ ਸਕੂਲੀ ਬੱਸ ਵਿੱਚ ਮੁੱਢਲੀ ਮੈਡੀਕਲ ਸਹੁਲਤ ਹੋਵੇ।ਬੱਚਿਆਂ ਨਾਲ ਸਹਾਇਕ ਖਾਸ ਕਰਕੇ ਲੜਕੀਆਂ ਨਾਲ ਮਹਿਲਾ ਸਹਾਇਕ ਦਾ ਹੋਣਾ ਜਰੂਰੀ ਹੈ।ਇਸ ਨਾਲ ਲੜਕੀਆਂ ਨਾਲ ਛੇੜ ਛਾੜ ਦੀਆਂ ਘਟਨਾਵਾਂ ਰੋਕਿਆ ਜਾ ਸਕਦਾ ਹੈ।ਡਰਾਇਵਰ ਅਤੇ ਸਹਾਇਕ ਦੇ ਵਰਦੀ ਪਾਉਣੀ ਜਰੂਰੀ ਹੈ।
ਸੰਬੰਧਿਤ ਖ਼ਬਰਾਂ
ਸਕੂਲ ਮੁੱਖੀਆਂ 'ਤੇ ਟਰਾਂਸਪੋਟਰ ਇੰਚਾਰਜ ਨੂੰ ਹਦਾਇਤ ਕੀਤੀ ਕੇ ਪੰਜ ਸਾਲ ਵੱਧ ਦੇ ਤਜਰਬੇਕਾਰ ਡਰਾਇਵਰ ਹੀ ਰੱਖੇ ਜਾਣ।ਸਕੂਲੀ ਵਾਹਨਾਂ ਦੇ ਕਾਗਜਾਤ ਪੂਰੇ ਹੋਣ,ਜਿਵੇ ਕੇ ਰਜਿਸਟਰੇਸ਼ਨ ਸਾਰਟੀਫਕੇਟ,ਫਿੱਟਨਿੱਸ ਸਾਰਟੀਫਕੇਟ,ਰੂਟਮਰਮਿਟ ਜਰੂਰ ਹੋਣ।ਇਸ ਤੋ ਇਲਾਵਾ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।ਇਸ ਮੌਕੇ ਬੱਚਿਆਂ ਨੂੰ ਅਪੀਲ ਕੀਤੀ ਜਿਹੜੇ ਬੱਚੇ ਸਕੂਲਾਂ ਵਿਚ ਵਾਹਨ ਲੈਕੇ ਆਉਂਦੇ ਹਨ ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਹਿੰਦੇ ਹਨ,ਨਹੀਂ ਤੇ ਵਾਹਨ ਜਪਤ ਕੀਤੇ ਜਾਣਗੇ।ਗ਼ਲਤ ਦਿਸ਼ਾ ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਲ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।
ਟ੍ਰੈਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ. ਗੁਰਬਚਨ ਸਿੰਘ ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ, ਟ੍ਰੇਨਿੰਗ ਦਾ ਨਾ ਹੋਣਾ, ਵਾਹਨਾਂ ਦੀ ਤੇਜ ਰੋਸ਼ਨੀ ਅਤੇ ਪ੍ਰੈਸ਼ਰ ਹਾਰਨ ਵੀ ਹੈ। ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ। ਡਰਾਈਵਰਾਂ ਨੂੰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਇਸ ਨਾਲ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ,ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬਸਾਂ ਵਿੱਚ ਨਾ ਬੈਠਾਇਆਂ ਜਾਵੇ,ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਇਸ ਮੌਕੇ ਪਿੰ੍ਰਸੀਪਲ ਰਸਮੀ ਸਰਮਾ,ਵਾਈਸ ਪਿੰ੍ਰਸੀਪਲ ਮਲਕੀਤ ਸਿੰਘ,ਸਬ ਇੰਸਪੈਕਟਰ ਦਰਸਨ ਸਿੰਘ,ਏ.ਐਸ.ਆਈ.ਬਲਵਿੰਦਰ ਸਿੰਘ ਅਤੇ ਦੋਨਾਂ ਸਕੂਲਾਂ ਦੇ ਟਰਾਂਸਪੋਰਟ ਇੰਚਾਰਜ ਹਾਜਰ ਸਨ।






