|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕਾਲਾ ਸੰਘਿਆਂ ਦੀ ਟੀਮ ਨੇ ਸਾਂਧਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਅਠੌਲਾ ਦਾ ਕਬੱਡੀ ਕੱਪ

ਜਲੰਧਰ (ਇੰਦਰਜੀਤ ਸਿੰਘ ਚਾਹਲ) : ਸ਼ੇਰੇ ਪੰਜਾਬ ਯੂਥ ਕਲੱਬ ਵਲੋ ਐਨਆਰਆਈ ਵੀਰਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਜੱਸ ਸੋਹਲ ਤੇ ਭਿੰਦਾ ਸੋਹਲ ਦੀ ਅਗਵਾਈ ਹੇਠ ਦੋ ਦਿਨਾਂ ਕਬੱਡੀ ਤੇ ਵਾਲੀਵਾਲ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਵਿਚ ਕਬੱਡੀ ਓਪਨ ਪਿੰਡ ਪੱਧਰ ਦਾ ਫਾਈਨਲ ਮੁਕਾਬਲਾ ਕਾਲਾ ਸੰਘਿਆਂ ਦੀ ਟੀਮ ਨੇ ਸਾਂਧਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕਬੱਡ

NRI Post Desk · 2301 ਦਿਨ ਪਹਿਲਾਂ · ਅੱਪਡੇਟ 1471 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (ਇੰਦਰਜੀਤ ਸਿੰਘ ਚਾਹਲ) : ਸ਼ੇਰੇ ਪੰਜਾਬ ਯੂਥ ਕਲੱਬ ਵਲੋ ਐਨਆਰਆਈ ਵੀਰਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਜੱਸ ਸੋਹਲ ਤੇ ਭਿੰਦਾ ਸੋਹਲ ਦੀ ਅਗਵਾਈ ਹੇਠ ਦੋ ਦਿਨਾਂ ਕਬੱਡੀ ਤੇ ਵਾਲੀਵਾਲ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਵਿਚ ਕਬੱਡੀ ਓਪਨ ਪਿੰਡ ਪੱਧਰ ਦਾ ਫਾਈਨਲ ਮੁਕਾਬਲਾ ਕਾਲਾ ਸੰਘਿਆਂ ਦੀ ਟੀਮ ਨੇ ਸਾਂਧਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕਬੱਡੀ 72 ਕਿਲੋ ਭਾਰ ਵਰਗ ਵਿਚ ਖੀਰਾਵਾਲੀ ਨੇ ਇੰਦਗੜ੍ਹ ਨੂੰ, ਕਬੱਡੀ 62 ਕਿਲੋ ਭਾਰ ਵਰਗ ਵਿਚ ਅਠੌਲਾ ਨੇ ਖੋਜੇਵਾਲ ਨੂੰ, ਕਬੱਡੀ 48 ਕਿਲੋ ਭਾਰ ਵਰਗ ਵਿਚ ਅਠੌਲਾ ਨੇ ਮਾਧੋਪੁਰ ਨੂੰ ਹਰਾ ਕੇ ਖਿਤਾਬੀ ਜਿੱਤਾਂ ਦਰਜ ਕੀਤੀਆਂ।

ਸੰਬੰਧਿਤ ਖ਼ਬਰਾਂ

ਵਾਲੀਵਾਲ ਦਾ ਫਾਈਨਲ ਮੁਕਾਬਲਾ ਵਿਰਕਾਂ ਦੀ ਟੀਮ ਨੇ ਨਿੱਝਰਾਂ ਦੀ ਟੀਮ ਨੂੰ ਹਰਾ ਕੇ ਜਿੱਤਿਆ। ਖੇਡ ਮੇਲੇ ਦੇ ਬੈਸਟ ਰੇਡਰ ਤੇ ਜਾਫੀ ਨੂੰ ਐਲਈਡੀ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੌਰਾਨ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿਚ ਕੋਟਲੀਥਾਨ ਸਿੰਘ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ ਹਰਾ ਕੇ ਮੁਕਾਬਲਾ ਜਿੱÎਤਿਆ। ਇਸ ਮੌਕੇ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸੇਠ ਸਤਪਾਲ ਮੱਲ, ਤਜਿੰਦਰ ਸਿੰਘ ਨਿੱਝਰ, ਐਨਡੀ ਧੁੱਗਾ, ਗਾਇਕ ਜੱਸੀ ਸੋਹਲ, ਮਨਜੀਤ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਨੇਕੀ ਆਦਿ ਮੌਜੂਦ ਸਨ।

pes 2018 download Dragon Naturally Speaking serial number uTorrent Pro Crack wtfast crack Wondershare DVD Creator Crack

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!