|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ-ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਛਿੜੇ ਯੁੱਧ ਦਰਮਿਆਨ ਰੂਸ ਵਲੋਂ ਪ੍ਰਮਾਣੂ ਬੰਬ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਲੈ ਕੇ ਕਈ ਦੇਸ਼ ਸਦਮੇ ’ਚ ਹਨ। ਇਸ ਵਿਚਾਲੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਹੈ, ਜਿਸ ਵਿਚ ਰਸ਼ੀਆ ਅਤੇ ਯੂਕਰੇਨ ਯੁੱਧ ’ਤੇ ਚਰਚਾ ਕੀਤੀ ਗਈ। ਬੈਠਕ ’ਚ ਤਿੰਨੇ ਫੌਜਾਂ ਦੇ ਮੁਖੀਆਂ ਨੇ ਫੌਜ

NRI Post Desk · 1724 ਦਿਨ ਪਹਿਲਾਂ · ਅੱਪਡੇਟ 1724 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ-ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ
📷 NRI Post Desk

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਛਿੜੇ ਯੁੱਧ ਦਰਮਿਆਨ ਰੂਸ ਵਲੋਂ ਪ੍ਰਮਾਣੂ ਬੰਬ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਲੈ ਕੇ ਕਈ ਦੇਸ਼ ਸਦਮੇ ’ਚ ਹਨ। ਇਸ ਵਿਚਾਲੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਹੈ, ਜਿਸ ਵਿਚ ਰਸ਼ੀਆ ਅਤੇ ਯੂਕਰੇਨ ਯੁੱਧ ’ਤੇ ਚਰਚਾ ਕੀਤੀ ਗਈ। ਬੈਠਕ ’ਚ ਤਿੰਨੇ ਫੌਜਾਂ ਦੇ ਮੁਖੀਆਂ ਨੇ ਫੌਜ ਨੂੰ ਹੋਣ ਵਾਲੀ ਹਥਿਆਰਾਂ ਦੀ ਸਪਲਾਈ ’ਤੇ ਚਰਚਾ ਕੀਤੀ ਗਈ ਹੈ।

ਸੰਬੰਧਿਤ ਖ਼ਬਰਾਂ

ਰਾਜਨਾਥ ਸਿੰਘ ਵੱਲੋਂ ਕੀਤੀ ਗਈ ਇਸ ਬੈਠਕ ਨੂੰ ਬੇਹੱਦ ਅਹਿਮ ਸਮਝਿਆ ਜਾ ਰਿਹਾ ਹੈ। ਰੂਸ ਜਿਥੇ ਭਾਰਤ ਨੂੰ ਹਥਿਆਰ ਸਪਲਾਈ ਕਰਦਾ ਹੈ, ਉਥੇ ਆਮ ਦਿਨਾਂ 'ਚ ਵਰਤੋਂ ਹੋਣ ਯੋਗ ਫੌਜ ਨਾਲ ਸਬੰਧਤ ਸਾਮਾਨ ਦੀ ਸਪਲਾਈ ਰੂਸ ਤੋਂ ਹੁੰਦੀ ਹੈ। ਖ਼ਾਸ ਕਰ ਕੇ ਹਥਿਆਰਾਂ ਦੇ ਕਲਪੁਰਜ਼ੇ, ਜਿਨ੍ਹਾਂ ਕਾਰਨ ਹਥਿਆਰ ਬੇਕਾਰ ਹੋ ਗਏ ਹਨ। ਕਲਪੁਰਜ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਰਹੇ, ਇਸ ਸਬੰਧੀ ਵੀ ਇਸ ਬੈਠਕ ਵਿਚ ਚਰਚਾ ਕੀਤੀ ਗਈ। ਆਰਮੀ, ਏਅਰਫੋਰਸ ਅਤੇ ਨੇਵੀ ਦੇ ਅਧਿਕਾਰੀਆਂ ਨਾਲ ਇਸ ਬੈਠਕ ਵਿਚ ਰੂਸ ਨਾਲ ਕੀਤੇ ਗਏ ਸਮਝੌਤਿਆਂ ’ਤੇ ਚਰਚਾ ਕੀਤੀ ਗਈ। ਬਾਕੀ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀ ਲਾਉਣ ਪਿੱਛੋਂ ਭਾਰਤ ਬੇਹੱਦ ਸੰਭਲ ਕੇ ਕਦਮ ਚੁੱਕ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!