|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ਕਾਰ ਧਮਾਕਾ: 9 ਐੱਮਐੱਮ ਕਾਰਤੂਸ ਮਿਲੇ, ਪਰ ਪਿਸਤੌਲ ਨਹੀਂ ਲੱਭਿਆ!

ਨਵੀਂ ਦਿੱਲੀ (ਪਾਇਲ): ਦਿੱਲੀ ਪੁਲਿਸ ਵਿਚਲੇ ਸੂਤਰਾਂ ਨੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇੇ ਵਾਲੀ ਥਾਂ ਤੋਂ ਤਿੰਨ ਕਾਰਤੂਸ, ਜਿਨ੍ਹਾਂ ਵਿਚ ਦੋ ਜ਼ਿੰਦਾ ਤੇ ਇਕ ਖਾਲੀ ਸੀ, ਮਿਲਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ 9 ਐੱਮਐੱਮ ਕੈਲੀਬਰ ਦੇ ਇਹ ਕਾਰਤੂਸ ਇਕ ਅਜਿਹੇ ਹਥਿਆਰ ਦੇ ਹਨ, ਜੋ ਕੋਈ ਆਮ ਨਾਗਰਿਕ ਨਹੀਂ ਰੱਖ ਸਕਦਾ ਹੈ। ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ

NRI Post Desk · 377 ਦਿਨ ਪਹਿਲਾਂ · ਅੱਪਡੇਟ 378 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ਕਾਰ ਧਮਾਕਾ: 9 ਐੱਮਐੱਮ ਕਾਰਤੂਸ ਮਿਲੇ, ਪਰ ਪਿਸਤੌਲ ਨਹੀਂ ਲੱਭਿਆ!
📷 NRI Post Desk

ਨਵੀਂ ਦਿੱਲੀ (ਪਾਇਲ): ਦਿੱਲੀ ਪੁਲਿਸ ਵਿਚਲੇ ਸੂਤਰਾਂ ਨੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇੇ ਵਾਲੀ ਥਾਂ ਤੋਂ ਤਿੰਨ ਕਾਰਤੂਸ, ਜਿਨ੍ਹਾਂ ਵਿਚ ਦੋ ਜ਼ਿੰਦਾ ਤੇ ਇਕ ਖਾਲੀ ਸੀ, ਮਿਲਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ 9 ਐੱਮਐੱਮ ਕੈਲੀਬਰ ਦੇ ਇਹ ਕਾਰਤੂਸ ਇਕ ਅਜਿਹੇ ਹਥਿਆਰ ਦੇ ਹਨ, ਜੋ ਕੋਈ ਆਮ ਨਾਗਰਿਕ ਨਹੀਂ ਰੱਖ ਸਕਦਾ ਹੈ। ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੀ ਹੁੰਦੇ ਹਨ।

ਸੰਬੰਧਿਤ ਖ਼ਬਰਾਂ

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਰਤੂਸ ਬਰਾਮਦ ਹੋਣ ਦੇ ਬਾਵਜੂਦ, ਘਟਨਾ ਸਥਾਨ ਤੋਂ ਕੋਈ ਵੀ ਪਿਸਤੌਲ ਜਾਂ ਇਸ ਦਾ ਕੋਈ ਵੀ ਹਿੱਸਾ ਨਹੀਂ ਮਿਲਿਆ। ਪੁਲਿਸ ਨੇ ਕਿਹਾ, ‘‘ਇਹ ਕਾਰਤੂਸ ਆਮ ਤੌਰ ’ਤੇ ਸਿਰਫ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੁੰਦੇ ਹਨ।’’ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਰਤੂਸ ਉੱਥੇ ਕਿਵੇਂ ਆਏ, ਅਤੇ ਕੀ ਇਹ ਧਮਾਕੇ ਦੇ ਮਸ਼ਕੂਕ ਕੋਲ ਸਨ।

ਧਮਾਕੇ ਵਾਲੀ ਥਾਂ ਤੋਂ 9 ਐਮਐਮ ਕਾਰਤੂਸਾਂ ਦੀ ਬਰਾਮਦਗੀ ਨੇ ਜਾਂਚ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ ਹੈ ਕਿਉਂਕਿ ਮੌਜੂਦਾ ਸਮੇਂ ਅਧਿਕਾਰੀ ਵਿਸਫੋਟਕਾਂ ਦੇ ਸਰੋਤ ਦੇ ਨਾਲ ਇਹ ਜਾਂਚ ਵੀ ਕਰ ਰਹੇ ਹਨ ਕੀ ਇਹ ਕਿਸੇ ਅੱਤਵਾਦੀ ਜਾਂ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ। ਕੌਮੀ ਰਾਜਧਾਨੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹਾ ਕੰਪਲੈਕਸ ਨੇੜੇ ਹੋਏ ਧਮਾਕੇ ਵਿੱਚ ਹੁਣ ਤੱਕ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਦਿੱਲੀ ਕਾਰ ਧਮਾਕਾ: 9 ਐੱਮਐੱਮ ਕਾਰਤੂਸ ਮਿਲੇ, ਪਰ ਪਿਸਤੌਲ ਨਹੀਂ ਲੱਭਿਆ! — NRI Post