|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਦਿੱਲੀ ਚੋਣਾਂ ਬਿਹਾਰ ਦੇ ਲਈ ਸੇਮੀਫਾਈਨਲ

ਪਟਨਾ/ਦਿੱਲੀ (ਇੰਦਰਜੀਤ ਸਿੰਘ) : ਦਿੱਲੀ 'ਚ ਅਗਲੇ ਮਹੀਨੇ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਉਸ ਦੇ ਬਾਅਦ ਬਿਹਾਰ 'ਚ ਵੀ ਇਸ ਸਾਲ ਵਿਧਾਨ ਸਭਾ ਚੋਣਾ ਹੋਣਗੀਆਂ। ਬਿਹਾਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਦਿੱਲੀ ਚੋਣਾਂ ਬਿਹਾਰ ਦੇ ਲਈ ਸੇਮੀਫਾਈਨਲ ਦੇ ਤੌਰ 'ਤੇ ਦੋਖਿਆ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ 'ਚ 70 ਸੀਟਾਂ ਹੈ ਤੇ ਸੀਟਾਂ ਨੂੰ ਲੈ ਕੇ ਤਾਲਮੇਲ ਲਈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਨਾ/ਦਿੱਲੀ (ਇੰਦਰਜੀਤ ਸਿੰਘ) : ਦਿੱਲੀ 'ਚ ਅਗਲੇ ਮਹੀਨੇ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਉਸ ਦੇ ਬਾਅਦ ਬਿਹਾਰ 'ਚ ਵੀ ਇਸ ਸਾਲ ਵਿਧਾਨ ਸਭਾ ਚੋਣਾ ਹੋਣਗੀਆਂ। ਬਿਹਾਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਦਿੱਲੀ ਚੋਣਾਂ ਬਿਹਾਰ ਦੇ ਲਈ ਸੇਮੀਫਾਈਨਲ ਦੇ ਤੌਰ 'ਤੇ ਦੋਖਿਆ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ 'ਚ 70 ਸੀਟਾਂ ਹੈ ਤੇ ਸੀਟਾਂ ਨੂੰ ਲੈ ਕੇ ਤਾਲਮੇਲ ਲਈ ਦੋਵੇਂ ਗਠਜੋੜ 'ਤੇ ਗੱਲਬਾਤ ਕਰ ਰਹੇ ਹਨ।ਸੂਤਰਾਂ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਜੇਡੀਯੂ ਦਾ ਗਠਜੋੜ ਭਾਜਪਾ ਨਾਲ ਹੋ ਸਕਦਾ ਹੈ ਤਾਂ ਉਧਰ ਆਰਜੇਡੀ ਕਾਂਗਰਸ ਨਾਲ ਮਿਲ ਕੇ ਦਿੱਲੀ ਚੋਣਾਂ ਲੜ ਸਕਦੀ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਦੇ ਅਨੁਸਾਰ ਦਿੱਲੀ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਜੇਡੀਯੂ ਨੂੰ ਕੁਝ ਸੀਟਾਂ ਭਾਜਪਾ ਦੇ ਨਾਲ ਤਾਲਮੇਲ ਕਰਨ 'ਤੇ ਮਿਲ ਸਕਦੀਆਂ ਹਨ। ਇਸ ਲਈ ਦੋਵਾਂ ਦਲਾਂ 'ਚ ਪਹਿਲੇ ਦੌਰ ਦੀ ਗੱਲਬਾਤ ਹੋ ਗਈ ਹੈ ਤੇ ਵੀਰਵਾਰ ਨੂੰ ਇਸ ਦਾ ਐਲਾਨ ਹੋ ਸਕਦਾ ਹੈ।ਦੂਸਰੇ ਪਾਸੇ ਬਿਹਾਰ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਆਰਜੇਡੀ ਵੀ ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਨੂੰ ਤਿਆਰ ਹੈ। ਉਸ ਨੇ ਇਸ ਦਾ ਐਲਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਆਰਜੇਡੀ ਕਾਂਗਰਸ ਦੇ ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਚੋਣਾਂ ਲੜੇਗੀ, ਇਸ ਲਈ ਗੱਲਬਾਤ ਚੱਲ ਰਹੀ ਹੈ।

ਹਾਲਾਂਕਿ ਆਰਜੇਡੀ ਦੇ ਦਿੱਲੀ ਇੰਚਾਰਜ ਕਮ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਸਹਿਯੋਗੀਤਾ ਬਾਰੇ ਵੀਰਵਾਰ ਨੂੰ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨਾਲ ਤਾਲਮੇਲ ਲਈ ਗੱਲਬਾਤ ਚੱਲ ਰਹੀ ਹੈ। ਗੱਲਬਾਤ ਸਫ਼ਲ ਰਹੀ ਤਾਂ ਅਸੀਂ ਦਿੱਲੀ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ, ਜੇ ਨਹੀਂ ਹੋਈ ਤਾਂ ਆਰਜੇਡੀ ਆਪਣੇ ਬਲਬੁਤੇ 'ਤੇ ਇਕੱਲੇ ਹੀ ਚੋਣਾਂ ਲਈ ਮੈਦਾਨ 'ਚ ਉਤਰੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!