ਲੁਧਿਆਣਾ : ਅਮਲੋਹ ਰੋਡ ਦੀ ਖਸਤਾ ਹਾਲਤ ਕਾਰਨ ਇਕ ਗਰਭਵਤੀ ਦੀ ਜਾਨ ਖ਼ਤਰੇ 'ਚ ਆ ਪੈ ਗਈ ਹੈ। ਔਰਤ ਨੂੰ ਡਲਿਵਰੀ ਲਈ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਡਲਿਵਰੀ ਹੋ ਗਈ। ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਗੰਭੀਰ ਹਾਲਤ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਲਿਜਾਣਾ ਪਿਆ।
ਸੰਬੰਧਿਤ ਖ਼ਬਰਾਂ
ਔਰਤ ਦਾ ਨਾਂ ਮਮਤਾ ਨਿਵਾਸੀ ਅਮਲੋਹ ਹੈ।ਜਾਣਕਾਰੀ ਮੁਤਾਬਿਕ ਸਵੇਰੇ ਜਣੇਪਾ ਦਰਦਾਂ ਸ਼ੁਰੂ ਹੁੰਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਟੋ 'ਚ ਖੰਨਾ ਲਿਆਉਣ ਦਾ ਫੈਸਲਾ ਕੀਤਾ ਸੀ। ਡਲਿਵਰੀ ਖੰਨਾ ਦੇ ਸਿਵਲ ਹਸਪਤਾਲ ਹੋਣੀ ਸੀ ਪਰ ਰਸਤੇ 'ਚ ਪਿੰਡ ਕਾਹਨਪੁਰ ਨੇੜੇ ਆਟੋ ਰੋਕ ਕੇ ਸੜਕ ਕਿਨਾਰੇ ਹੀ ਡਲਿਵਰੀ ਕਰਨੀ ਪਈ। ਇਸ 'ਚ ਨਾਲ ਆਈਆਂ ਪਰਿਵਾਰ ਦੀਆਂ ਔਰਤਾਂ ਨੇ ਹੀ ਮਦਦ ਕੀਤੀ।






