|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਭਾਰਤ 'ਚ ਹੁਣ ਡੈਲਟਾ ਪਲੱਸ ਕੋਰੋਨਾ ਰੂਪ ਦਾ ਕਹਿਰ

ਦਿੱਲੀ (ਦੇਵ ਇੰਦਰਜੀਤ) : ਪਬਲਿਕ' ਹੈਲਥ ਇੰਗਲੈਂਡ ਨੇ 11 ਜੂਨ ਨੂੰ ਏ.ਵਾਈ.-1 ਸੰਬੰਧੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਰੂਪ ਦੇ ਸੰਕਰਮਣ ਦਾ ਪਹਿਲਾ ਮਾਮਲਾ ਮਹਾਰਾਸ਼ਟਰ 'ਚ ਇਕੱਠੇ ਕੀਤੇ ਗਏ ਨਮੂਨੇ 'ਚ ਮਿਲਿਆ। ਇਹ ਨਮੂਨਾ 5 ਅਪ੍ਰੈਲ ਨੂੰ ਇਕੱਠਾ ਕੀਤਾ ਗਿਆ ਸੀ। ਬਿਆਨ 'ਚ ਦੱਸਿਆ ਗਿਆ ਕਿ 18 ਜੂਨ ਤੱਕ, ਦੁਨੀਆ ਭਰ 'ਚ ਏ.ਆ

NRI Post Desk · 1982 ਦਿਨ ਪਹਿਲਾਂ · ਅੱਪਡੇਟ 1982 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ 'ਚ ਹੁਣ ਡੈਲਟਾ ਪਲੱਸ ਕੋਰੋਨਾ ਰੂਪ ਦਾ ਕਹਿਰ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਪਬਲਿਕ' ਹੈਲਥ ਇੰਗਲੈਂਡ ਨੇ 11 ਜੂਨ ਨੂੰ ਏ.ਵਾਈ.-1 ਸੰਬੰਧੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਰੂਪ ਦੇ ਸੰਕਰਮਣ ਦਾ ਪਹਿਲਾ ਮਾਮਲਾ ਮਹਾਰਾਸ਼ਟਰ 'ਚ ਇਕੱਠੇ ਕੀਤੇ ਗਏ ਨਮੂਨੇ 'ਚ ਮਿਲਿਆ। ਇਹ ਨਮੂਨਾ 5 ਅਪ੍ਰੈਲ ਨੂੰ ਇਕੱਠਾ ਕੀਤਾ ਗਿਆ ਸੀ। ਬਿਆਨ 'ਚ ਦੱਸਿਆ ਗਿਆ ਕਿ 18 ਜੂਨ ਤੱਕ, ਦੁਨੀਆ ਭਰ 'ਚ ਏ.ਆਈ.-1 ਰੂਪ ਦੇ 205 ਨਤੀਜਿਆਂ ਦਾ ਪਤਾ ਲੱਗਾ, ਜਿਨ੍ਹਾਂ 'ਚੋਂ 50 ਫੀਸਦੀ ਮਾਮਲਿਆਂ ਦਾ ਪਤਾ ਅਮਰੀਕਾ ਅਤੇ ਬ੍ਰਿਟੇਨ 'ਚ ਲੱਗਾ। 'ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ' (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਹਾਲ 'ਚ ਵਾਇਰਸ ਦੇ ਇਸ ਰੂਪ (ਡੈਲਟਾ, ਬੀ 1.617.2) ਦੀ ਪਛਾਣ ਕੀਤੀ ਸੀ। ਇਹ ਰੂਪ ਦੁਨੀਆ ਦੇ 9 ਹੋਰ ਦੇਸ਼ਾਂ 'ਚ ਵੀ ਪਾਇਆ ਗਿਆ ਹੈ।

ਸੰਬੰਧਿਤ ਖ਼ਬਰਾਂ

ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆਕਿ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ 'ਚ 'ਡੈਲਟਾ ਪਲੱਸ' ਰੂਪ (ਵੇਰੀਐਂਟ) ਦੇ ਲਗਭਗ 40 ਮਾਮਲੇ ਸਾਹਮਣੇ ਆਏ ਹਨ। ਇਸ ਨੂੰ 'ਚਿੰਤਾਜਨਕ ਰੂਪ' (ਵੀ.ਓ.ਸੀ.) ਦੇ ਰੂਪ 'ਚ ਵਰਗੀਕ੍ਰਿਤ ਕੀਤਾ ਹੈ। ਮੰਤਰਾਲਾ ਨੇ ਦੱਸਿਆ ਕਿ ਡੈਲਟਾ ਤੋਂ ਇਲਾਵਾ ਡੈਲਟਾ ਪਲੱਸ ਸਮੇਤ ਡੈਲਟਾ ਦੇ ਸਾਰੇ ਰੂਪਾਂ ਨੂੰ ਵੀ.ਓ.ਸੀ. ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਭਾਰਤ 'ਚ ਹੁਣ ਤੱਕ 45 ਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਤੋਂ ਬਾਅਦ ਡੈਲਟਾ ਪਲੱਸ ਰੂਪ- ਏ.ਵਾਈ.-1 ਦੇ ਕਰੀਬ 40 ਮਾਮਲੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ 'ਚ ਕਿਤੇ-ਕਿਤੇ ਸਾਹਮਣੇ ਆਏ ਹਨ ਅਤੇ ਇਸ ਦੀ ਮੌਜੂਦਗੀ 'ਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ।'' ਇਨ੍ਹਾਂ ਤਿੰਨਾਂ ਸੂਬਿਆਂ ਨੂੰ ਸਰਗਰਮੀ ਵਧਾਉਣਅਤੇ ਜਨ ਸਿਹਤ ਸੰਬੰਧੀ ਉੱਚਿਤ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!