|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਚੀਨ ਦੇ ਖਿਲਾਫ ਆਸਟ੍ਰੇਲੀਆ 'ਚ ਪ੍ਰਦਰਸ਼ਨ...!

ਆਸਟ੍ਰੇਲੀਆ,ਐਡੀਲੇਡ(ਦੇਵ ਇੰਦਰਜੀਤ) :ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਲਈ ਚੀਨ ਨੂੰ ਵਿਸ਼ਵ ਪੱਧਰ 'ਤੇ ਫਟਕਾਰ ਲਗਾਈ ਗਈ ਹੈ।ਉਇਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਸੈਂਕੜੇ ਲੋਕ ਮੰਗਲਵਾਰ ਨੂੰ ਐਡੀਲੇਡ ਵਿਚ ਚੀਨੀ ਦੂਤਘਰ ਦੇ ਬਾਹਰ ਇਕੱਠੇ ਹੋਏ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਥੇ ਨਵੇਂ ਬਣੇ ਚੀਨੀ ਦੂਤਘਰ ਦੇ ਬਾਹਰ ਹਿੰਸਕ ਦ੍ਰਿਸ਼ਾਂ

NRI Post Desk · 2067 ਦਿਨ ਪਹਿਲਾਂ · ਅੱਪਡੇਟ 2067 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਦੇ ਖਿਲਾਫ ਆਸਟ੍ਰੇਲੀਆ 'ਚ ਪ੍ਰਦਰਸ਼ਨ...!
📷 NRI Post Desk

ਆਸਟ੍ਰੇਲੀਆ,ਐਡੀਲੇਡ(ਦੇਵ ਇੰਦਰਜੀਤ) :ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਲਈ ਚੀਨ ਨੂੰ ਵਿਸ਼ਵ ਪੱਧਰ 'ਤੇ ਫਟਕਾਰ ਲਗਾਈ ਗਈ ਹੈ।ਉਇਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਸੈਂਕੜੇ ਲੋਕ ਮੰਗਲਵਾਰ ਨੂੰ ਐਡੀਲੇਡ ਵਿਚ ਚੀਨੀ ਦੂਤਘਰ ਦੇ ਬਾਹਰ ਇਕੱਠੇ ਹੋਏ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਥੇ ਨਵੇਂ ਬਣੇ ਚੀਨੀ ਦੂਤਘਰ ਦੇ ਬਾਹਰ ਹਿੰਸਕ ਦ੍ਰਿਸ਼ਾਂ ਦੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿੱਥੇ ਲੋਕਾਂ ਨੇ ਨਾਅਰੇ ਲਗਾਏ ਅਤੇ ਪੂਰਬੀ ਤੁਰਕਿਸਤਾਨ ਦੇ ਝੰਡੇ ਫੜੇ ਹੋਏ ਸਨ। ਇੱਥੇ ਦੱਸ ਦਈਏ ਕਿ ਐਡੀਲੇਡ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਉਇਗਰ ਆਬਾਦੀ ਹੈ, ਜਿੱਥੇ ਚੀਨੀ ਜਾਸੂਸੀ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਦੱਖਣੀ ਆਸਟ੍ਰੇਲੀਆ ਦੇ ਇਕ ਸੁਤੰਤਰ ਸੈਨੇਟਰ ਰੇਕਸ ਪੈਟ੍ਰਿਕ ਨੇ ਟਵੀਟ ਕੀਤਾ ਕਿ ਐਡੀਲੇਡ ਵਿਚ ਚੀਨ ਦਾ ਨਵਾਂ ਦੂਤਘਰ ਸਾਡੇ ਨੇਵਲ ਜਹਾਜ਼ ਨਿਰਮਾਣ ਪ੍ਰਾਜੈਕਟਾਂ ਅਤੇ ਐੱਸ.ਏ. ਆਧਾਰਿਤ ਰੱਖਿਆ ਉਦਯੋਗਾਂ ਲਈ ਇਕ ਸਪਸ਼ੱਟ ਖਤਰਾ ਹੈ। ਇਸ ਨੂੰ ਕਦੇ ਨਹੀਂ ਖੋਲ੍ਹਿਆ ਜਾਣਾ ਚਾਹੀਦਾ ਸੀ ਅਤੇ ਇਸ ਨੂੰ ਬੰਦ ਕਰ ਦੇਣਾ ਚਾਹੀਦ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਤਰਜੀਹ 'ਤੇ ਹੋਣੀ ਚਾਹੀਦੀ ਹੈ।

ਚੀਨ 'ਤੇ ਸਮੂਹਿਕ ਕੈਦੀ ਕੈਂਪਾਂ ਵਿਚ ਭੇਜਣ, ਉਹਨਾਂ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਦਖਲ ਅੰਦਾਜ਼ੀ ਕਰਨ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਜ਼ਬਰੀ ਸਿੱਖਿਆ ਦੇਣ ਜਾਂ ਸਵਦੇਸ਼ੀਕਰਨ ਦੇ ਕਿਸੇ ਨਾ ਕਿਸੇ ਰੂਪ ਵਿਚੋਂ ਲੰਘਣ ਦਾ ਦੋਸ਼ ਲਗਾਇਆ ਗਿਆ ਹੈ। ਦੂਜੇ ਪਾਸੇ ਬੀਜਿੰਗ ਨੇ ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਜਦਕਿ ਪੱਤਰਕਾਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਾਬਕਾ ਕੈਦੀਆਂ ਦੀ ਰਿਪੋਰਟ ਸਾਹਮਣੇ ਆਈ ਹੈ, ਜੋ ਨਸਲੀ ਭਾਈਚਾਰੇ 'ਤੇ ਚੀਨੀ ਕਮਿਊਨਿਸਟ ਪਾਰਟੀ ਦੀ ਬੇਰਹਿਮ ਕਾਰਵਾਈ ਨੂੰ ਉਜਾਗਰ ਕਰਦੀ ਹੈ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!