|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਣਕ ਲੈਣ ’ਚ ਪ੍ਰੇਸ਼ਾਨੀ ਕਰਕੇ ਇਲਾਕਾ ਵਾਸੀਆਂ ਵੱਲੋਂ ਡਿਪੂ ਹੋਲਡਰ ਨਾਲ ਕੁੱਟਮਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਕਿ ਇਕ ਡਿਪੂ ਹੋਲਡਰ ਦੀ ਇਲਾਕਾ ਵਾਸੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਦੋਂ ਵੀ ਇਸ ਡਿਪੂ ’ਤੇ ਕਣਕ ਆਉਂਦੀ ਸੀ ਤਾਂ ਡਿਪੂ ਹੋਲਡਰ ਲੋਕਾਂ ਨੂੰ 4-5 ਘੰਟੇ ਪਹਿਲਾਂ ਹੀ ਬੁਲਾ ਲੈਂਦਾ ਸੀ ਅਤੇ ਇੰਤਜ਼ਾਰ ਕਰਵਾ ਕੇ ਵੀ ਕਹਿੰਦਾ ਸੀ

NRI Post Desk · 1717 ਦਿਨ ਪਹਿਲਾਂ · ਅੱਪਡੇਟ 1717 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਣਕ ਲੈਣ ’ਚ ਪ੍ਰੇਸ਼ਾਨੀ ਕਰਕੇ ਇਲਾਕਾ ਵਾਸੀਆਂ ਵੱਲੋਂ ਡਿਪੂ ਹੋਲਡਰ ਨਾਲ ਕੁੱਟਮਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਕਿ ਇਕ ਡਿਪੂ ਹੋਲਡਰ ਦੀ ਇਲਾਕਾ ਵਾਸੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਦੋਂ ਵੀ ਇਸ ਡਿਪੂ ’ਤੇ ਕਣਕ ਆਉਂਦੀ ਸੀ ਤਾਂ ਡਿਪੂ ਹੋਲਡਰ ਲੋਕਾਂ ਨੂੰ 4-5 ਘੰਟੇ ਪਹਿਲਾਂ ਹੀ ਬੁਲਾ ਲੈਂਦਾ ਸੀ ਅਤੇ ਇੰਤਜ਼ਾਰ ਕਰਵਾ ਕੇ ਵੀ ਕਹਿੰਦਾ ਸੀ ਕਿ ਅਜੇ ਕਣਕ ਨਹੀਂ ਮਿਲਦੀ, ਜਿਸ ਕਰਕੇ ਇਲਾਕਾ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸਨ। ਇਸ ਦਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਡੀਪੂ ਹੋਲਡਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੀ ਸੁਣਦਾ। ਇਸ ਤੋਂ ਗੁੱਸੇ ’ਚ ਆਏ ਲੋਕਾਂ ਨੇ ਡਿਪੂ ਹੋਲਡਰ ਦੀ ਕੁੱਟਮਾਰ ਕਰ ਦਿੱਤੀ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਬਾਇਓਮੈਟ੍ਰਿਕ ਸਿਸਟਮ ਨਾਲ ਕਣਕ ਮਿਲਣ ਕਰਕੇ ਜਿੰਨੀ ਦੇਰ ਤਕ ਇਕ ਵਿਅਕਤੀ ਦਾ ਅੰਗੂਠਾ ਨਹੀਂ ਲੱਗੇਗਾ, ਉਦੋਂ ਤਕ ਕਣਕ ਨਹੀਂ ਮਿਲ ਸਕਦੀ ਅਤੇ ਬਾਇਓਮੈਟ੍ਰਿਕ ਸਿਸਟਮ ’ਚ ਖ਼ਰਾਬੀ ਆਉਣ ਕਰਕੇ ਵੀ ਲੋਕਾਂ ਨੂੰ ਕਣਕ ਲੈਣ ’ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲਿਹਾਜ਼ਾ ਲੋਕਾਂ ਦਾ ਗੁੱਸਾ ਡਿਪੂ ਹੋਲਡਰਾਂ ਖ਼ਿਲਾਫ਼ ਨਿਕਲਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!