|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਡਿਪਟੀ ਕਮਿਸ਼ਨਰ ਨੇ ਜੇਲ ਅੰਦਰ ਰਹਿ ਰਹੇ ਬੱਚਿਆਂ ਨੂੰ ਮੁਹੱਈਆ ਕਰਵਾਏ ਖਿਡੌਣੇ

ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੋਸਾਇਟੀ ਕਪੂਰਥਲਾ ਇੰਜ; ਡੀ. ਪੀ. ਐਸ ਖਰਬੰਦਾ ਵੱਲੋਂ ਕੇਂਦਰੀ ਜੇਲ ਕਪੂਰਥਲਾ ਵਿਚ ਬੰਦ ਮਾਵਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਲਈ ਖਿਡੌਣੇ ਮੁਹੱਈਆ ਕਰਵਾਏ ਗਏ। ਇਸ ਦੌਰਾਨ ਜੇਲ ਅੰਦਰ 11 ਛੋਟੇ ਬੱਚਿਆਂ ਨੂੰ ਇਹ ਖਿਡੌਣੇ ਦਿੱਤੇ ਗਏ ਅਤੇ ਬੱਚਿਆਂ ਦੀਆਂ ਮਾਵਾਂ ਵੱਲੋਂ ਡਿਪਟੀ ਕਮਿਸ਼ਨਰ ਜੀ ਦਾ ਧੰਨਵਾਦ ਕੀਤਾ ਗਿਆ। ਜ਼ਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੋਸਾਇਟੀ ਕਪੂਰਥਲਾ ਇੰਜ; ਡੀ. ਪੀ. ਐਸ ਖਰਬੰਦਾ ਵੱਲੋਂ ਕੇਂਦਰੀ ਜੇਲ ਕਪੂਰਥਲਾ ਵਿਚ ਬੰਦ ਮਾਵਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਲਈ ਖਿਡੌਣੇ ਮੁਹੱਈਆ ਕਰਵਾਏ ਗਏ। ਇਸ ਦੌਰਾਨ ਜੇਲ ਅੰਦਰ 11 ਛੋਟੇ ਬੱਚਿਆਂ ਨੂੰ ਇਹ ਖਿਡੌਣੇ ਦਿੱਤੇ ਗਏ ਅਤੇ ਬੱਚਿਆਂ ਦੀਆਂ ਮਾਵਾਂ ਵੱਲੋਂ ਡਿਪਟੀ ਕਮਿਸ਼ਨਰ ਜੀ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੇਲ ਅੰਦਰ ਕਰੱਚ ਟੀਚਰਾਂ ਵੱਲੋਂ ਇਨਾਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਅਤੇ ਪੜਾਈ ਦੇ ਸਮੇਂ ਦੌਰਾਨ ਇਕ ਘੰਟੇ ਦਾ ਪੀਰੀਅਡ ਖੇਡਾਂ ਦਾ ਰੱਖਿਆ ਜਾਵੇਗਾ, ਜਿਸ ਵਿਚ ਇਹ ਬੱਚੇ ਇਨਾਂ ਖਿਡੌਣਿਆਂ ਨਾਲ ਖੇਡ ਕੇ ਸਮਾਂ ਬਤੀਤ ਕਰਨਗੇ, ਜਿਸ ਨਾਲ ਉਨਾਂ ਦੀ ਰੋਜ਼ਮਰਾ ਜ਼ਿੰਦਗੀ ਵਿਚ ਹੋਰ ਸੁਧਾਰ ਆਵੇਗਾ ਅਤੇ ਉਨਾਂ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਉਹ ਜੇਲ ਵਿਚ ਹਨ।

ਸੰਬੰਧਿਤ ਖ਼ਬਰਾਂ

ਜਿਵੇਂ ਕਿ ਬਾਹਰ ਬੱਚੇ ਖਿਡੌਣਿਆਂ ਨਾਲ ਖੇਡ ਕੇ ਆਪਣਾ ਬਚਪਨ ਬਤੀਤ ਕਰਦੇ ਹਨ, ਉਸੇ ਤਰਾਂ ਦਾ ਮਾਹੌਲ ਡਿਪਟੀ ਕਮਿਸ਼ਨਰ ਵੱਲੋਂ ਜੇਲ ਅੰਦਰ ਬਣਾ ਦਿੱਤਾ ਗਿਆ ਹੈ। ਇਸ ਮੌਕੇ ਸਕੱਤਰ ਰੈੱਡ ਕ੍ਰਾਸ ਸ੍ਰੀ ਆਰ. ਸੀ. ਬਿਰਹਾ ਨੇ ਯਕੀਨ ਦਿਵਾਇਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਭਵਿੱਖ ਵਿਚ ਹੋਰ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਉਪਰਾਲੇ ਨਾਲ ਬੱਚਿਆਂ ਦੀਆਂ ਮਾਵਾਂ ਦੀ ਬੱਚਿਆਂ ਪ੍ਰਤੀ ਸਕਾਰਾਤਮਕ ਸੋਚ ਪੈਦਾ ਹੋਵੇਗੀ। ਇਸ ਮੌਕੇ ਜੇਲ ਸੁਪਰਡੈਂਟ ਸ੍ਰੀ ਐਸ. ਪੀ ਖੰਨਾ, ਡਿਪਟੀ ਸੁਪਰਡੈਂਟ (ਮੇਨਟੀਨੈਂਸ) ਸ. ਬਲਜੀਤ ਸਿੰਘ ਘੁੰਮਣ, ਸ. ਕੁਲਦੀਪ ਸਿੰਘ, ਸ੍ਰੀ ਅਮਿਤ ਕੁਮਾਰ ਅਤੇ ਹੋਰ ਹਾਜ਼ਰ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!