ਕਪੂਰਥਲਾ : ਸਾਉਣੀ ਸੀਜ਼ਨ ਕੌਰਾਨ ਮੱਕੀ ਦੀ ਫਸਲ ਹੇਠ ਰਕਬਾ ਵਧਾਉਣ ਦੇੇ ਮਨੋਰਥ ਨਾਲ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋ ਕਪੂਰਥਲਾ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਕਪੂਰਥਲਾ, ਜਲੰਧਰ, ਅਮ੍ਰਿੰਤਸਰ, ਫਤਿਹਗੜ੍ਹ ਸਾਹਿਬ, ਮੋਗਾ, ਪਟਿਆਲਾ, ਤਰਨਤਾਰਨ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਹਾਜ਼ਰ ਹੋਏ। ਡਾਇਰੈਕਟਰ ਖੇਤੀਬਾੜੀ, ਪੰਜਾਬ ਜੀ ਨੇ ਵੱਖਵੱਖ ਜਿਲਿਆ ਵੱਲੋਂ ਮੱਕੀ ਹੇਠ ਰਕਬਾ ਵਧਾਉਣ ਦੇ ਪਲਾਨ ਤੇ ਵਿਚਾਰ ਵਿਟਾਂਦਰਾ ਕੀਤਾ। ਉਹਨਾਂ ਸਮੂਹ ਜਿਲਿਆਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਹੇਠ ਰਕਬਾ ਘਟਾ ਕੇ ਸਾਉਣੀ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਮਿੱਥੇ ਟੀਚਿਆਂ ਦੀ ਪੂਰਤੀ ਨੂੰ ਪੂਰਾ ਕਰਨਾ ਯਕੀਨੀ ਬਨਾਇਆ ਜਾਵੇ।
ਉਹਨਾਂ ਕਿਹਾ ਕਿ ਅਜਿਹੀਆਂ ਮੀਟਿੰਗਾ ਮੱਕੀ ਦੇ ਜਿਲ੍ਹਿਆਂ ਵਿੱਚ ਲਗਾਤਾਰ ਕੀਤੀਆਂ ਜਾਣਗੀਆਂ ਅਤੇ ਪ੍ਰਗਤੀ ਵਾਚੀ ਜਾਵੇਗੀ। ਉਹਨਾਂ ਪਾਣੀ ਦੀ ਬਚਤ ਲਈ ਤੁਪਕਾ ਸਿੰਚਾਈ ਦੀ ਤਕਨੀਕ ਮੱਕੀ ਤੇ ਵੀ ਲਾਗੂ ਕਰਨ ਦਾ ਟੀਚਾ ਦਿੱਤਾ। ਉਹਨਾਂ ਕਿਹਾ ਕਿ ਤੁਪਕਾ ਸਿੰਚਾਈ ਤੇ ਪ੍ਰਤੀ ਏਕੜ 1,35,000/ ਰੁਪਏ ਖਰਚਾ ਆਉਂਦਾ ਹੈ ਅਤੇ ਕਿਸਾਨ ਨੂੰ ਸਿਰਫ 10,000/ ਰੁਪਏ ਅਦਾ ਕਰਨੇ ਪੈਣਗੇ ਅਤੇ ਬਾਕੀ ਦਾ ਸਾਰਾ ਖਰਚਾ, ਤਕਨੀਕੀ ਜਾਣਕਾਰੀ ਅਤੇ ਸਬਸਿਡੀ ਦਾ ਪ੍ਰਬੰਧ ਭੂਮੀ ਰੱਖਿਆ ਵਿਭਾਗ, ਪੰਜਾਬ ਵਲੋਂ ਕੀਤਾ ਜਾਵੇਗਾ।
ਸੰਬੰਧਿਤ ਖ਼ਬਰਾਂ
ਉਹਨਾਂ ਨੇ ਮੁੱਖ ਖੇਤੀਬਾੜੀ ਅਫਸਰਾਂ ਹਦਾਇਤ ਕੀਤੀ ਕਿ ਡਰਿੱਪ ਸਿੰਚਾਈ ਦੇ ਚਾਹਵਾਨ ਕਿਸਾਨਾਂ ਦੀਆਂ ਸੂਚੀਆਂ ਹਰ ਹਾਲਤ ਵਿੱਚ ਬਿਨਾਂ ਕਿਸੇ ਦੇਰੀ ਦੇ ਮੁੱਖ ਦਫਤਰ ਵਿਖੇ ਭੇਜੀਆਂ ਜਾਣ, ਤਾਂ ਜੋ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਉਹਨਾਂ ਮੱਕੀ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਅਤੇ ਤੁਪਕਾ ਸਿੰਚਾਈ ਤਕਨੀਕ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਟ੍ਰੇਨਿੰਗ ਕੈਂਪ ਅਤੇ ਪ੍ਰਦਰਸ਼ਨੀਆਂ ਲਗਾਉਣ ਬਾਰੇ ਕਿਹਾ। ਉਹਨਾਂ ਕਿਹਾ ਕਿ ਰਾਜ ਵਿਚ ਪਿਛਲੇ ਸਾਲ 1.24 ਲੱਖ ਹੈੱਕਟੇਅਰ ਰਕਬਾ ਸੀ ਜਿਸ ਨੂੰ ਵਧਾ ਕੇ ਇਸ ਸਾਲ 1.60 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਗਿਆ ਹੈ। ਮੱਕੀ ਫਸਲ ਤੇ ਤੁੱਪਕਾ ਸਿੰਚਾਈ ਦਾ ਟੀਚਾ 1350 ਏਕੜ ਹੈ ਅਤੇ ਰਾਜ ਵਿਚ 800 ਕਲਸਟਰ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਪ੍ਰਤੀ ਪ੍ਰਦਰਸ਼ਨੀ 10 ਹੈਕਟੇਅਰ ਦਾ ਰਕਬਾ ਬੀਜਾ ਜਾਵੇਗਾ।
ਇਸ ਮੋੌਕੇ ਡਾ. ਪਰਮਿਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਕਦੀ ਫਸਲਾ) ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਵੱਖਵੱਖ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਕੰਵਲਜੀਤ ਸਿੰਘ ਕਪੂਰਥਲਾ, ਨਾਜਰ ਸਿੰਘ ਜਲੰਧਰ, ਵਿਨੇ ਕੁਮਾਰ ਅਮ੍ਰਿਤਸਰ, ਬਲਦੇਵ ਸਿੰਘ ਲੁਧਿਆਣਾ, ਹਰਤਰਨ ਪਾਲ ਸਿੰਘ ਗੁਰਦਾਸਪੁਰ, ਹਰਿੰਦਰਜੀਤ ਸਿੰਘ ਤਰਨ ਤਾਰਨ, ਜੁਗਰਾਜ ਸਿੰਘ ਮੋਗਾ, ਅਰਵਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ ਫਤਿਹਗੜ ਸਾਹਿਬ ਹਾਜ਼ਰ ਸਨ ਮੀਟਿੰਗ ਵਿੱਚ ਖੇਤੀਬਾੜੀ ਅਧਿਕਾਰੀ ਅਨੀਲ ਕੁਮਾਰ,ਅਸ਼ਵਨੀ ਕੁਮਾਰ, ਜਸਵੰਤ ਰਾਏ, ਪਰਮਜੀਤ ਸਿੰਘ, ਮਨਜੀਤ ਸਿੰਘ, ਹਰਕਮਲ ਪ੍ਰਿਤਪਾਲ ਸਿੰਘ ਭਰੋਤ, ਸੁਰਜੀਤ ਸਿੰਘ, ਨਰੇਸ਼ ਕੁਮਾਰ ਗੁਲਾਟੀ, ਗੁਰਪ੍ਰੀਤ ਸਿੰਘ ਸਿੱਧੂ,ਬੇਅੰਤ ਸਿੰਘ,ਜਸਪਾਲ ਸਿੰਘ,ਪਰਮਜੀਤ, ਬਲਕਾਰ ਸਿੰਘ,ਜਗਦੀਸ ਸਿੰਘ,ਪਰਮਿੰਦਰ ਕੁਮਾਰ, ਐਸ.ਸੀ.ਓ ਰਵਿੰਦਰ ਸਿੰਘ ਅਤੇ ਹੋਰ ਖੇਤੀ ਅਧਿਕਾਰੀ ਵੀ ਸ਼ਾਮਲ ਹੋਏ। ਜੁਗਰਾਜ ਸਿੰਘ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜੀ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਆਉਣ ਤੇ ਜੀ ਆਇਆ ਕਿਹਾ।






