ਕਪੂਰਥਲਾ : ਦੰਦਾਂ ਅਤੇ ਮੂੰਹ ਦੀ ਸਮੱਸਿਆ ਪ੍ਰਤੀ ਵਰਤੀ ਗਈ ਲਾਪਰਵਾਹੀ ਗੰਭੀਰ ਰੋਗ ਦਾ ਕਾਰਨ ਬਣ ਸਕਦੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਓਰਲ ਹੈਲਥ ਵੀਕ ਤਹਿਤ ਕਰਵਾਏ ਗਏ ਇੱਕ ਆਯੋਜਨ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਤੰਬਾਕੂ, ਸਿਗਰੇਟ ਦਾ ਸੇਵਨ ਮੂੰਹ ਦੇ ਕੈਂਸਰ ਦਾ ਕਾਰਨ ਬਣਦਾ ਹੈ ਤੇ ਇਨ੍ਹਾਂ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਹੈ।ਡਾ. ਬਲਵੰਤ ਸਿੰਘ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਿਹਤ ਸੰਭਾਲ ਵੀ ਉਨ੍ਹੀ ਹੀ ਜਰੂਰੀ ਹੈ ਜਿਨ੍ਹੀਂ ਕਿ ਸ਼ਰੀਰ ਦੇ ਬਾਕਿ ਅੰਗਾਂ ਦੀ।ਇਸ ਮੌਕੇ ਤੇ ਆਸ਼ਾ ਵਰਕਰਾਂ ਵੱਲੋਂ ਓਰਲ ਹੈਲਥ ਤੇ ਸਪੀਚ ਵੀ ਦਿੱਤੀ ਗਈ ਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਡੈਂਟਲ ਹੈਲਥ ਤੇ ਪੁੱਛੇ ਗਏ ਸੁਆਲਾਂ ਦੇ ਉੱਤਰ ਵੀ ਦੱਤੇ ਗਏ।
ਦੰਦਾਂ ਦੀ ਸਿਹਤ ਲਈ ਗਲਤ ਧਾਰਨਾਵਾਂ ਤੋਂ ਬਚਣ ਦੀ ਸਲਾਹ
ਡਾ. ਸੁਰਿੰਦਰ ਮੱਲ ਨੇ ਕਿਹਾ ਕਿ ਸੇ ਆਹ ਐਕਟ ਆਨ ਮਾਊਥ ਹੈਲਥ ਥੀਮ ਤਹਿਤ ਮਣਾਏ ਜਾਣ ਵਾਲੇ ਇਸ ਵੀਕ ਨੂੰ ਮਣਾਉਣ ਦਾ ਉਦੇਸ਼ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ।ਉਨ੍ਹਾਂ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਦੇ ਕਾਰਣ, ਲੱਛਣਾਂ ਤੇ ਬਚਾਅ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ. ਮੱਲ ਨੇ ਕਿਹਾ ਕਿ ਅਕਸਰ ਦੰਦਾਂ ਦੀਆਂ ਸਮੱਸਿਆਵਾਂ ਨੂੰ ਲੇ ਕੇ ਲੋਕਾਂ ਵਿੱਚ ਕਈ ਗਲਤ ਧਾਰਨਾਵਾਂ ਪ੍ਰਚਲਤ ਹੁੰਦੀਆਂ ਹਨ ਉਨ੍ਹਾਂ ਧਾਰਨਾਵਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਹ ਸੁਨੇਹਾ ਜਨ ਜਨ ਤੱਕ ਪਹੁੰਚਾਉਣ ਦੀ ਲੋੜ ਹੈ ਕਿ ਦੰਦਾਂ ਅਤੇ ਮੂੰਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਡੈਂਟਿਸਟ ਦੀ ਜਰੂਰਤ ਹੈ ਨਾ ਕਿ ਘਰੇਲੂ ਓਹੜ ਪੋਹੜ ਵਰਤਣ ਦੀ । ਉਨ੍ਹਾਂ ਲੋਕਾਂ ਨੂੰ ਝੋਲਾਛਾਪ ਦੰਦਸਾਜਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਹਾਜਰੀਨ ਨੂੰ ਬ੍ਰਸ਼ਿੰਗ ਤਕਨੀਕ ਬਾਰੇ ਵਿਸਥਾਰ ਨਾਲ ਦੱਸਿਆ ਤੇ ਕਿਹਾ ਕਿ ਸਿਹਤਮੰਦ ਦੰਦ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੇ ਹਨ।ਡਾ. ਮੱਲ ਨੇ ਇਹ ਵੀ ਕਿਹਾ ਕਿ ਡੈਂਟਲ ਵਿਭਾਗ ਲੋਕਾਂ ਦੀ ਓਰਲ ਹੈਲਥ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੰਦਾਂ ਦੀ ਸਿਹਤ ਨੂੰ ਲੈ ਕੇ ਜੇਕਰ ਕੋਈ ਵੀ ਸਮੱਸਿਆ ਹੈ ਜਾਂ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਦੀ ਜਰੂਰਤ ਹੈ ਤਾਂ ਡੈਂਟਲ ਵਿਭਾਗ ਨਾਲ ਸੰਪਰਕ ਕੀਤਾ ਜਾਏ।
ਐਂਟੀ ਨੇਟਲ ਚੈਕਅੱਪ ਦੌਰਾਨ ਦੰਦਾਂ ਦਾ ਚੈਕਅੱਪ ਵੀ ਜਰੂਰੀ
ਸੰਬੰਧਿਤ ਖ਼ਬਰਾਂ
ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਗਰਭਾਵਸਥਾ ਦੌਰਾਨ ਗਰਭਵਤੀ ਮਹਿਲਾਵਾਂ ਦੇ ਦੰਦਾਂ ਦੀ ਸਿਹਤ ਸੰਭਾਲ ਬਹੁਤ ਹੀ ਜਰੂਰੀ ਹੈ। ਇਹ ਜੱਚਾ ਅਤੇ ਬੱਚਾ ਦੋਹਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਏ.ਐਨ.ਐਮਜ. ਤੇ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਗਰਭਵਤੀ ਮਹਿਲਾਵਾਂ ਦੇ ਐਂਟੀਨੇਟਲ ਚੈਕਅੱਪ ਦੌਰਾਨ ਦੰਦਾਂ ਦਾ ਚੈਕਅੱਪ ਕਰਵਾਉਣਾ ਵੀ ਯਕੀਨੀ ਬਣਾਉਣ।
ਬੱਚਿਆਂ ਨੂੰ ਜੰਕ ਫੂਡ ਦੀ ਘੱਟ ਵਰਤੋਂ ਲਈ ਪ੍ਰਰਿਆ ਜਾਏ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਵੀ ਕਿਹਾ ਕਿ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਜਰੂਰੀ ਹੈ ਨਾਲ ਹੀ ਉਨ੍ਹਾਂ ਨੂੰ ਮਿੱਠੀਆਂ ਚੀਜਾਂ, ਜੰਕ ਫੂਡ ਆਦਿ ਦੀ ਘੱਟ ਵਰਤੋਂ ਕਰਨ ਅਤੇ ਸਮੇਂ ਸਮੇਂ ਤੇ ਡੈਂਟਿਸਟ ਕੋਲ ਰੂਟੀਨ ਚੈਕਅੱਪ ਕਰਵਾਉਂਦੇ ਰਹਿਣ ਲਈ ਪ੍ਰਰਿਆ ਜਾਣਾ ਚਾਹੀਦਾ ਹੈ।
ਸਹੀ ਵਿਧੀ ਨਾਲ ਬ੍ਰਸ਼ ਕਰਨਾ ਅਹਿਮ
ਡੈਂਟਲ ਮੈਡੀਕਲ ਅਫਸਰ ਡਾ. ਮੋਨਿੰਦਰ ਕੌਰ ਨੇ ਕਿਹਾ ਕਿ ਸਿਹਤਮੰਦ ਜੀਵਨ ਦਾ ਰਾਜ ਸਾਡੀ ਓਰਲ ਹੈਲਥ ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੌਸ਼ਟਿਕ ਆਹਾਰ ਲੈ ਕੇ ਵੀ ਦੰਦਾਂ ਦੀ ਸਿਹਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਡਾ. ਮੋਨਿੰਦਰ ਕੌਰ ਨੇ ਕਿਹਾ ਕਿ ਦੰਦਾਂ ਦੀ ਸਿਹਤ ਲਈ ਕੋਲਡਡਰਿੰਕ, ਜੰਕ ਫੂਡ, ਮਿਠਾਈਆਂ ਤੋਂ ਪਰਹੇਜ ਰੱਖਣ ਵਿੱਚ ਹੀ ਸਮੱਝਦਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਆਦਾ ਵਾਰ ਬ੍ਰਸ਼ ਕਰਨਾ ਅਹਿਮ ਨਹੀਂ ਸਹੀ ਵਿਧੀ ਨਾਲ ਬ੍ਰਸ਼ ਕਰਨਾ ਜਰੂਰੀ ਹੈ। ਉਨ੍ਹਾਂ ਦਿਨ ਵਿੱਚ ਦੋ ਵਾਰ ਸਵੇਰੇ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੋਣ ਵੇਲੇ ਦੰਦਾਂ ਨੂੰ ਸਾਫ ਕਰਨਾ ਜਰੂਰੀ ਦੱਸਿਆ।






