|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੇਅਦਬੀ : ਸ਼ਿਵ ਮੰਦਰ 'ਚੋਂ ਸ਼ਿਵਲਿੰਗ ਚੁੱਕ ਕੇ ਲੈ ਗਏ ਅਣਪਛਾਤੇ, ਹਿੰਦੂ ਸੰਗਠਨਾਂ 'ਚ ਰੋਸ

ਜਲੰਧਰ (ਜਸਕਮਲ) : ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ, ਜਿਥੇ ਅਣਪਛਾਤਿਆਂ ਵੱਲੋਂ ਸ਼ਿਵ ਮੰਦਰ ਵਿਖੇ ਬੇਅਦਬੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਮ ਬਾਗ ਰਹਿਮਾਨਪੁਰ ਦੇ ਪ੍ਰਾਚੀਨ ਸ਼ਿਵ ਮੰਦਰ ਚ ਪਵਿੱਤਰ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ

NRI Post Desk · 1791 ਦਿਨ ਪਹਿਲਾਂ · ਅੱਪਡੇਟ 1791 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੇਅਦਬੀ : ਸ਼ਿਵ ਮੰਦਰ 'ਚੋਂ ਸ਼ਿਵਲਿੰਗ ਚੁੱਕ ਕੇ ਲੈ ਗਏ ਅਣਪਛਾਤੇ, ਹਿੰਦੂ ਸੰਗਠਨਾਂ 'ਚ ਰੋਸ
📷 NRI Post Desk

ਜਲੰਧਰ (ਜਸਕਮਲ) : ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ, ਜਿਥੇ ਅਣਪਛਾਤਿਆਂ ਵੱਲੋਂ ਸ਼ਿਵ ਮੰਦਰ ਵਿਖੇ ਬੇਅਦਬੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਮ ਬਾਗ ਰਹਿਮਾਨਪੁਰ ਦੇ ਪ੍ਰਾਚੀਨ ਸ਼ਿਵ ਮੰਦਰ ਚ ਪਵਿੱਤਰ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ। ਕੁਝ ਅਣਪਛਾਤੇ ਵਿਅਕਤੀ ਸ਼ਿਵ ਮੰਦਰ ਚੋਂ ਸ਼ਿਵਲਿੰਗ ਹੀ ਚੁੱਕ ਕੇ ਲੈ ਗਏ। ਇਹ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ।

ਸੰਬੰਧਿਤ ਖ਼ਬਰਾਂ

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੰਦਰ ਦੇ ਖਜ਼ਾਨਚੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਮੰਦਰ ਚ ਬਤੌਰ ਖਜ਼ਾਨਚੀ ਵਜੋਂ ਕੰਮ ਕਰਦਾ ਹੈ ਤੇ ਦੇਖਭਾਲ ਦੇ ਨਾਲ-ਨਾਲ ਮੁੱਖ ਸੇਵਾਦਾਰ ਵੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਉਹ ਮੰਦਰ ਤੋਂ ਘਰ ਚਲਾ ਗਿਆ ਤੇ ਮੰਦਰ ਰਾਤ ਸਮੇਂ ਵੀ ਖੁੱਲ੍ਹਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੰਦਰ ਚ ਕੋਈ ਤਾਲਾ ਨਹੀਂ ਲੱਗਾ ਸੀ। ਸਵੇਰੇ ਜਦੋਂ 5:30 ਦੇ ਕਰੀਬ ਮੰਦਰ ਪਹੁੰਚੇ ਤਾਂ ਦੇਖਿਆ ਮੰਦਰ ਚੋਂ ਸ਼ਿਵਲਿੰਗ ਸਮੇਤ ਚਾਂਦੀ ਦੇ ਗਹਿਣੇ ਵੀ ਚੋਰੀ ਹੋ ਗਏ ਹਨ। ਇਸ ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!