|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

DNA ਟੈਸਟ ਰਾਹੀਂ ਹੋਵੇਗੀ ਪਾਕਿਸਤਾਨ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਪਛਾਣ

ਇਸਲਾਮਾਬਾਦ (Vikram Sehajpal) : ਪਾਕਿਸਤਾਨ ਰੇਲ ਹਾਦਸੇ ਲੱਗੀ ਅੱਗ ਕਾਰਨ ਮਾਰੇ ਗਏ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਲਈ ਫੋਰੈਂਸਿਕ ਮਾਹਰਾਂ ਨੇ ਡੀਐਨਏ ਟੈਸਟ ਰਾਹੀਂ ਪਛਾਣ ਕੀਤੇ ਜਾਣ ਦੀ ਯੋਜਨਾ ਬਣਾਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।ਬੀਤੇ ਦਿਨੀਂ ਰਾਵਲਪਿੰਡੀ ਤੋਂ ਚੱਲਣ ਵਾਲੀ ਤੇਜਐਕਸਪ੍ਰੈਸ ਰੇਲਗੱਡੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ (Vikram Sehajpal) : ਪਾਕਿਸਤਾਨ ਰੇਲ ਹਾਦਸੇ ਲੱਗੀ ਅੱਗ ਕਾਰਨ ਮਾਰੇ ਗਏ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਲਈ ਫੋਰੈਂਸਿਕ ਮਾਹਰਾਂ ਨੇ ਡੀਐਨਏ ਟੈਸਟ ਰਾਹੀਂ ਪਛਾਣ ਕੀਤੇ ਜਾਣ ਦੀ ਯੋਜਨਾ ਬਣਾਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।ਬੀਤੇ ਦਿਨੀਂ ਰਾਵਲਪਿੰਡੀ ਤੋਂ ਚੱਲਣ ਵਾਲੀ ਤੇਜਐਕਸਪ੍ਰੈਸ ਰੇਲਗੱਡੀ ਵਿੱਚ ਰਸੋਈ ਗੈਸ ਸਿਲੰਡਰ 'ਚ ਧਮਾਕੇ ਕਾਰਨ ਅੱਗ ਲੱਗ ਗਈ। ਇਸ ਹਾਦਸੇ ਰੇਲਗੱਡੀ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ ਅਤੇ 74 ਲੋਕ ਮਾਰੇ ਗਏ।

ਸੰਬੰਧਿਤ ਖ਼ਬਰਾਂ

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਰਹੀਮ ਯਾਰ ਖ਼ਾਨ ਸ਼ਹਿਰ ਦੇ ਡਿਪਟੀ ਕਮਿਸ਼ਨਰ ਜਮੀਲ ਅਹਿਮਦ ਦੇ ਹਵਾਲੇ ਤੋਂ ਇਹ ਬਿਆਨ ਜਾਰੀ ਕੀਤਾ ਗਿਆ। ਇਸ ਮੁਤਾਬਕ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਪਰਿਵਾਰ ਨੂੰ ਸੌਂਪੇ ਜਾਣ ਤੋਂ ਪਹਿਲਾਂ 52 ਸੜੀਆਂ ਹੋਈਆਂ ਲਾਸ਼ਾਂ ਦੀ ਪਛਾਣ ਲਈ ਡੀਐਨਏ ਟੈਸਟ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਰੇ ਗਏ ਲੋਕਾਂ ਦੀ ਪਛਾਣ ਕਰਨ 'ਚ ਅਸਾਨੀ ਹੋਵੇਗੀ।

ਇਸ ਹਾਦਸੇ ਦੇ ਜ਼ਿਆਦਾਤਰ ਪੀੜਤ ਲੋਕ " ਸਲਾਨਾ ਤਾਬਲੀਗੀ ਇਜਤਿਮਾ " ਵਿੱਚ ਸ਼ਾਮਲ ਹੋਣ ਲਈ ਰੇਲਗੱਡੀ 'ਚ ਯਾਤਰਾ ਕਰ ਰਹੇ ਸੀ। " ਸਲਾਨਾ ਤਾਬਲੀਗੀ ਇਜਤਿਮਾ " ਪਾਕਿਸਤਾਨ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਚੋਂ ਇੱਕ ਹੈ। ਹਰ ਸਾਲ ਇਸ ਧਾਰਮਿਕ ਸਮਾਗਮ ਵਿੱਚ ਭਾਰੀ ਗਿਣਤੀ 'ਚ ਲੋਕ ਲਾਹੌਰ ਦੇ ਬਾਹਰ ਸਥਿਤ ਇੱਕ ਪਿੰਡ ਵਿੱਚ ਇੱਕਠੇ ਹੋਏ ਕੇ ਦੁਆ ਕਰਦੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!