ਕਪੂਰਥਲਾ (ਇੰਦਰਜੀਤ ਸਿੰਘ) : ਚਾਈਨੀਜ਼ ਡੋਰ ਨਾਲ ਪਤੰਗਬਾਜੀ ਕਰਨਾ ਖੁਸ਼ੀਆਂ ਵਿੱਚ ਭੰਗ ਪਾ ਸਕਦੀਆ ਹੈ।ਪਤੰਗਬਾਜੀ ਕਰਨ ਸਮੇਂ ਚਾਈਨੀਜ਼ ਡੋਰ ਦਾ ਇਸਤੇਮਾਲ ਨਾ ਕਰੋ।ਅੱਜ ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ ਵਿਚ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਏ.ਅੇਸ.ਆਈ ਗੁਰਬਚਨ ਸਿੰਘ ਇੰਚਾਰਜ ਟ੍ਰੈਫਿਕ ਅੇਜੂਕੇਸ਼ਨ ਸੈੱਲ ਕਪੂਰਥਲਾ ਨੇ ਕਹੇ।ਨਵੇਂ ਸਾਲ,ਲੋਹੜੀ,ਬੰਸਤ ਪੰਚਮੀ,ਹੋਰ ਕਈ ਹੋਰ ਤਿਉਹਾਰਾਂ ਤੇ ਬਹੁਤ ਸਾਰੇ ਲੋਕ ਪਤੰਗਬਾਜੀ ਕਰਕੇ ਆਪਣਾ ਸੌਂਕ ਪੂਰਾ ਕਰਦੇ ਹਨ ਪਰ ਚਾਈਨੀਜ਼,ਸਿੰਥੈਟਿਕ,ਨਾਈਲੋਨ,ਕੱਚ ਅਤੇ ਪਲਾਸਟਿਕ ਦੀ ਡੋਰ ਦਾ ਇਸਤੇਮਾਲ ਕਰਨਾ ਤਿਉਹਾਰ ਦੀਆਂ ਖੁਸ਼ੀਆਂ ਵਿੱਚ ਭੰਗ ਪਾਉਣ ਵਰਗਾ ਹੈ।
ਸੰਬੰਧਿਤ ਖ਼ਬਰਾਂ
ਅਜਿਹੀਆਂ ਡੋਰਾਂ ਦਾ ਕੋਈ ਲਾਭ ਨਹੀਂ ਹੈ ਪਰ ਹਾਨੀਆਂ ਬਹੁਤ ਹਨ।ਕਿਸੇ ਦੇ ਗਲੇ ਵਿੱਚ ਅਟਕ ਜਾਵੇ ਤਾਂ ਉਸ ਦੀ ਜਾਨ ਜਾ ਸਕਦੀ ਹੈ।ਇਸ ਡੋਰ ਨਾਲ ਜਖਮ ਕਾਫੀ ਗੰਭੀਰ ਹੁੰਦੇ ਹਨ।ਜਿਥੇ ਇਹ ਮਨੁੱਖਤਾਂ ਲਈ ਨੁਕਸਾਨ ਦਾਇਕ ਹੈ,ਇਸ ਨਾਨ ਬੇਜੁਬਾਨ ਪਸ਼ੂ-ਪੰਛੀਆਂ ਦੀ ਵੀ ਜਾਨ ਵੀ ਜਾ ਸਕਦੀ ਹੈ। ਪਤੰਗਬਾਜੀ ਕਰਨ ਵਾਲਿਆਂ ਕਰਨ ਵਾਲਿਆਂ ਦੀਆਂ ਅਕਸਰ ਹੀ ਉਗਲਾਂ ਅਤੇ ਹੋਰ ਸਰੀਰ ਦੇ ਹਿੱਸੇ ਕੱਟੇ ਨਜਰ ਆਉਂਦੇ ਹਨ।ਪਤੰਗਬਾਜੀ ਉਡਾਉਣ ਵਾਲਿਆਂ ਲਈ ਵੀ ਇਹ ਡੋਰ ਕਾਫੀ ਘਾਤਕ ਸਿੱਧ ਹੋ ਰਹੀ ਹੈ ਕਿਉਕਿ ਇਸ ਵਿੱਚ ਧਾਤੂਆਂ ਦੇ ਇਸਤੇਮਾਲ ਹੋਣ ਕਾਰਣ ਕਿਤੇ ਡੋਰ ਬਿਜਲੀ ਦੀਆਂ ਤਾਰਾਂ ਨਾਲ ਛੁਹ ਜਾਵੇ ਤਾਂ ਪਤੰਗਬਾਜ ਨੂੰ ਵੀ ਝਟਕਾ ਦੇ ਸਕਦੀ ਹੈ।ਇਸ ਸਮੇਂ ਗੋਰੀ ਮੈਡਮ ਵੀ ਹਾਜਰ ਸਨ।






