|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਾਜ ਦੇ ਲਾਲਚੀ ਸਹੁਰਿਆਂ ਨੇ ਕਤਲ ਕਰ ਫਾਹੇ ਲਟਕਾਈ ਕੁੜੀ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਾਜ ਖਤਰਾ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇਕ ਹੋਰ ਕੁੜੀ ਦੀ ਜਾਨ ਚਲੀ ਗਈ ਹੈ। ਡੇਢ ਮਹੀਨੇ ਪਹਿਲਾਂ ਮ੍ਰਿਤਕਾ ਦਾ ਵਿਆਹ ਹੋਇਆ ਸੀ। ਪਿਤਾ ਦਾ ਹੈ ਦੋਸ਼ ਕਿ ਲੜਕਾ ਕਾਰ ਅਤੇ ਸਕੂਟਰ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੀ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕ਼ਤਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ

NRI Post Desk · 1742 ਦਿਨ ਪਹਿਲਾਂ · ਅੱਪਡੇਟ 1742 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਾਜ ਦੇ ਲਾਲਚੀ ਸਹੁਰਿਆਂ ਨੇ ਕਤਲ ਕਰ ਫਾਹੇ ਲਟਕਾਈ ਕੁੜੀ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਾਜ ਖਤਰਾ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇਕ ਹੋਰ ਕੁੜੀ ਦੀ ਜਾਨ ਚਲੀ ਗਈ ਹੈ। ਡੇਢ ਮਹੀਨੇ ਪਹਿਲਾਂ ਮ੍ਰਿਤਕਾ ਦਾ ਵਿਆਹ ਹੋਇਆ ਸੀ। ਪਿਤਾ ਦਾ ਹੈ ਦੋਸ਼ ਕਿ ਲੜਕਾ ਕਾਰ ਅਤੇ ਸਕੂਟਰ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੀ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕ਼ਤਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ 3 ਲੜਕੇ ਅਤੇ ਇਕ ਲੜਕੀ ਸੀ। ਆਪਣੀ ਬੇਟੀ ਨੂੰ ਉਨ੍ਹਾਂ ਨੇ ਲਾਡ ਪਿਆਰ ਨਾਲ ਪਾਲ ਪਲੋਸ ਕੇ ਉਸ ਨੂੰ ਬੀ.ਏ ਦੀ ਪੜਾਈ ਕਰਵਾਈ ਸੀ। ਬੀਤੇ ਸਾਲ ਦਸੰਬਰ ਮਹੀਨੇ ਹਰਿਆਣਾ ਦੇ ਰੇਵਾੜੀ ਸ਼ਹਿਰ ਦਾ ਰਹਿਣ ਵਾਲਾ ਵਿਚੋਲਾ ਅਜੀਤ ਸਿੰਘ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਰਨਾਲ ਵਿੱਚ ਪੈਂਦੇ ਬਹਿਲੋਲਪੁਰ ਦਾ ਰਹਿਣ ਵਾਲਾ ਮਨਦੀਪ ਸਿੰਘ ਐਫ ਸੀ .ਆਈ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਰਿਸ਼ਤਾ ਚੰਗਾ ਹੈ, ਲੜਕੇ ਵਾਲਿਆਂ ਨੂੰ ਕੋਈ ਦਾਜ ਵੀ ਨਹੀਂ ਚਾਹੀਦਾ ਹੈ।

ਸੰਬੰਧਿਤ ਖ਼ਬਰਾਂ

ਕੁੜੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਆਪਣੇ ਬੇਟੀ ਨੂੰ ਵਿਦਾ ਕਰਦੇ ਸਮੇਂ ਦਾਜ਼ ਵਿਚ ਹਰ ਸਮਾਨ ਦੇ ਕੇ ਭੇਜਿਆ ਜੋ ਉਨ੍ਹਾਂ ਨੇ ਮੰਗਿਆ ਸੀ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਲੜਕੇ ਮਨਦੀਪ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਦੇ ਸਮੇਂ ਜੋ ਉਸ ਨੂੰ ਸੋਨੇ ਦੀ ਮੁੰਦਰੀ ਅਤੇ ਕੜਾ ਪਹਿਨਾਇਆ ਉਹ ਪਤਲਾ ਹੈ। ਉਸ ਨੂੰ ਹੋਰ ਸੋਨਾ ਲਗਾ ਕੇ ਮੋਟਾ ਕਰਕੇ ਦਿਓ। ਇਨ੍ਹਾਂ ਨੇ ਉਹ ਮੰਗ ਵੀ ਮਨ ਲਈ ਉਸ ਤੋਂ ਬਾਅਦ ਰੋਜ਼ਾਨਾ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਮਨਦੀਪ ਨੇ ਉਸ ਦੇ ਘਰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਖ਼ੁਦਕੁਸ਼ੀ ਕਰ ਲਈ ਹੈ। ਜਦੋ ਉਸ ਦੇ ਪਰਿਵਾਰਿਕ ਮੈਬਰਾਂ ਨੇ ਉਸ ਦੀ ਲਾਸ਼ ਨੂੰ ਦੇਖਿਆ ਤੇ ਲੜਕੀ ਦੇ ਸ਼ਰੀਰ ਤੇ ਕਾਫ਼ੀ ਸਟਾ ਲੱਗਿਆ ਹੋਇਆ ਸੀ। ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!