|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਲੀਪੁਰ 'ਚ ਹਾਈ ਵੋਲਟੇਜ਼ ਤਾਰਾਂ ਦੀਆਂ ਲਪੇਟ 'ਚ ਆਉਣ ਨਾਲ ਟਰਾਲੇ 'ਚ ਡਰਾਈਵਰ ਦੀ ਸੜ ਕੇ ਮੌਤ

ਜਲੰਧਰ : ਪੁਲਿਸ ਚੌਕੀ ਜਲੰਧਰ ਹਾਈਟਸ ਦੇ ਅਲੀਪੁਰ 'ਚ ਹਾਈ ਵੋਲਟੇਜ਼ ਤਾਰਾਂ ਦੀਆਂ ਲਪੇਟ 'ਚ ਆਉਣ ਨਾਲ ਟਰਾਲੇ 'ਚ ਅੱਗ ਲੱਗ ਗਈ। ਹਾਦਸੇ 'ਚ ਡਰਾਈਵਰ ਦੀ ਸੜ ਕੇ ਦਰਦਨਾਕ ਮੌਤ ਹੋ ਗਈ ਹੈ। ਘਟਨਾ ਬੁੱਧਵਾਰ ਸਵੇਰੇ 4 ਵਜੇ ਦੀ ਹੈ। ਵਾਹਨ 'ਚ ਅੱਗ ਲੱਗਣ ਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੁਚਿਤ ਕੀਤਾ ਗਿਆ। ਹਾਲਾਂਕਿ ਜਦੋਂ ਤਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਪੁਲਿਸ ਚੌਕੀ ਜਲੰਧਰ ਹਾਈਟਸ ਦੇ ਅਲੀਪੁਰ 'ਚ ਹਾਈ ਵੋਲਟੇਜ਼ ਤਾਰਾਂ ਦੀਆਂ ਲਪੇਟ 'ਚ ਆਉਣ ਨਾਲ ਟਰਾਲੇ 'ਚ ਅੱਗ ਲੱਗ ਗਈ। ਹਾਦਸੇ 'ਚ ਡਰਾਈਵਰ ਦੀ ਸੜ ਕੇ ਦਰਦਨਾਕ ਮੌਤ ਹੋ ਗਈ ਹੈ। ਘਟਨਾ ਬੁੱਧਵਾਰ ਸਵੇਰੇ 4 ਵਜੇ ਦੀ ਹੈ। ਵਾਹਨ 'ਚ ਅੱਗ ਲੱਗਣ ਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੁਚਿਤ ਕੀਤਾ ਗਿਆ। ਹਾਲਾਂਕਿ ਜਦੋਂ ਤਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤਕ ਚਾਲਕ ਦੀ ਸੜ ਕੇ ਮੌਤ ਹੋ ਚੁੱਕੀ ਸੀ। ਟਰਾਲਾ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਿਆ ਸੀ। ਇਸ ਕਾਰਨ ਉਸ 'ਚ ਰੱਖੇ ਕਾਗਜਾਤ ਵੀ ਸੜ ਕੇ ਸੁਆਹ ਹੋ ਗਏ ਸਨ।

ਸੰਬੰਧਿਤ ਖ਼ਬਰਾਂ

ਫਿਲਹਾਲ, ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾ ਦਿੱਤਾ ਹੈ।ਥਾਣਾ ਸਦਰ ਦੇ ਐੱਸਐੱਚਓ ਸੁਲਖਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਚਲਿਆ ਹੈ ਕਿ ਸੀਮੇਂਟ ਤੋਂ ਭਰਿਆ ਟਰਾਲਾ ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਸ਼ਹਿਰ ਵੱਲ ਆ ਰਿਹਾ ਸੀ। ਅਲੀਪੁਰ ਤੋਂ ਗੁਜਰਦੇ ਸਮੇਂ ਉਹ ਹਾਈ ਵੋਲਟੇਜ਼ ਦੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਨਾਲ ਟਰਾਲੇ 'ਚ ਅੱਗ ਲੱਗ ਗਈ ਤੇ ਡਰਾਈਵਰ ਵੀ ਲਪੇਟ 'ਚ ਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!