ਯੂਪੀ : ਨਾਲੀ 'ਚ ਸੱਪ ਵੇਖ ਕੇ ਇਕ ਨਸ਼ੇੜੀ ਨੂੰ ਅਜਿਹੀ ਸ਼ਰਾਰਤ ਸੁੱਝੀ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਪਹਿਲਾਂ ਤਾਂ ਸੱਪ ਨਾਲ ਛੇੜਛਾੜ ਕਰਦਾ ਰਿਹਾ, ਸੱਪ ਨੇ ਡੰਗਿਆ ਤਾਂ ਉਸ ਦੇ ਦੰਦਾਂ ਨਾਲ ਤਿੰਨ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਬੇਹੋਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਹਾਲਤ ਹੁਣ ਠੀਕ ਹੈ।ਯੂਪੀ ਦੇ ਏਟਾ ਦੇ ਪਿੰਡ ਅਸਰੌਲੀ ਨਿਵਾਸੀ ਰਾਜ ਕੁਮਾਰ ਦੇ ਘਰ ਸੋਮਵਾਰ ਨੂੰ ਇਕ ਸਮਾਰੋਹ ਸੀ। ਤਮਾਮ ਰਿਸ਼ਤੇਦਾਰ ਆਏ ਹੋਏ ਸਨ। ਘਰ 'ਚ ਚਹਿਲ-ਪਹਿਲ ਸੀ। ਰਾਜ ਕੁਮਾਰ ਨੇ ਸ਼ਰਾਬ ਪੀਤੀ ਹੋਈ ਸੀ।
ਸੰਬੰਧਿਤ ਖ਼ਬਰਾਂ
ਉਸੇ ਸਮੇਂ ਅਚਾਨਕ ਗਲੀ 'ਚ ਸੱਪ ਨਿਕਲ ਆਇਆ। ਪਹਿਲਾਂ ਉਸ ਨੇ ਸੱਪ ਨੂੰ ਕਾਬੂ ਕਰ ਲਿਆ, ਇਸੇ ਦੌਰਾਨ ਸੱਪ ਨੇ ਉਸ ਦੇ ਹੱਥ 'ਤੇ ਡੰਗ ਮਾਰ ਦਿੱਤਾ।ਰਿਸ਼ਤੇਦਾਰ ਤੇ ਪਰਿਵਾਰ ਵਾਲੇ ਇਹ ਵੇਖ ਕੇ ਰੌਲ਼ਾ ਪਾਉਣ ਲੱਗੇ, ਪਰ ਰਾਜ ਕੁਮਾਰ 'ਤੇ ਕੋਈ ਅਸਰ ਨਹੀਂ ਪਿਆ। ਨਸ਼ਾ ਇਸ ਕਦਰ ਹਾਵੀ ਸੀ ਕਿ ਉਸ ਨੂੰ ਸੱਪ ਦੇ ਡੰਗਣ ਬਾਰੇ ਪਤਾ ਨਹੀਂ ਲੱਗਾ ਤੇ ਅਚਾਨਕ ਉਸ ਨੇ ਸੱਪ ਨੂੰ ਦੰਦਾਂ ਵਿਚਾਲੇ ਲੈ ਲਿਆ ਤੇ ਚਬਾਉਣਾ ਸ਼ੁਰੂ ਕਰ ਦਿੱਤਾ।
ਵੇਖਣ ਵਾਲੇ ਵੀ ਹੈਰਾਨ ਰਹਿ ਗਏ। ਲੋਕ ਉਸ ਨੂੰ ਸੱਪ ਨੂੰ ਛੱਡਣ ਲਈ ਕਹਿੰਦੇ ਰਹੇ ਪਰ ਉਹ ਨਹੀਂ ਮੰਨਿਆ ਤੇ ਵੇਖਦੇ ਹੀ ਵੇਖਦੇ ਦੰਦਾਂ ਨਾਲ ਸੱਪ ਦੇ ਤਿੰਨ ਟੋਟੇ ਕਰ ਦਿੱਤੇ। ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਪੁੱਜੇ। ਇਲਾਜ ਤੋਂ ਬਾਅਦ ਰਾਜ ਕੁਮਾਰ ਨੂੰ ਘਰ ਭੇਜ ਦਿੱਤਾ ਗਿਆ। ਹੁਣ ਉਸ ਦੀ ਹਾਲਤ ਠੀਕ ਹੈ।






