|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਾਗਰੂਕਤਾ ਹੀ ਉਤਾਰ ਸਕਦੀ ਹੈ ਪੰਜਾਬੀਆਂ ਦੇ ਮੱਥੇ 'ਤੇ ਲੱਗੇ ਨਸ਼ਾ-ਖੋਰੀ ਦੇ ਕਲੰਕ ਨੂੰ : ਐਚ.ਐਸ ਸੰਧਾ

ਕਪੂਰਥਲਾ : ਜਾਗਰੂਕਤਾ ਹੀ ਉਤਾਰ ਸਕਦੀ ਹੈ ਪੰਜਾਬੀਆਂ ਦੇ ਮੱਥੇ 'ਤੇ ਲੱਗੇ ਨਸ਼ਾ-ਖੋਰੀ ਦੇ ਕਲੰਕ ਨੂੰ ਅਤੇ ਇਸ ਮਹਿੰਮ ਵਿੱਚ ਵਿਦਿਆਰਥੀ ਵਰਗ ਦੀ ਵੱਡੀ ਭੁਮਿਕਾ ਹੋ ਸਕਦੀ ਹੈ।ਇਹ ਸ਼ਬਦ ਮਦਰ ਐਨ.ਜੀ.ਓ ਸੋਸਵਾ ਚੰਡੀਗੜ ਦੇ ਮੈਂਬਰ ਡਾਇਰੈਕਟਰ ਡਾ.ਐਚ.ਐਸ ਸੰਧਾ ਨੇ ਕੇ.ਡੀ.ਐਮ ਪਬਲਿਕ ਸਕੂਲ ਭੁਲਾਣਾ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਧਾਨ ਜੋਗਾ ਸਿੰਘ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਜਾਗਰੂਕਤਾ ਹੀ ਉਤਾਰ ਸਕਦੀ ਹੈ ਪੰਜਾਬੀਆਂ ਦੇ ਮੱਥੇ 'ਤੇ ਲੱਗੇ ਨਸ਼ਾ-ਖੋਰੀ ਦੇ ਕਲੰਕ ਨੂੰ ਅਤੇ ਇਸ ਮਹਿੰਮ ਵਿੱਚ ਵਿਦਿਆਰਥੀ ਵਰਗ ਦੀ ਵੱਡੀ ਭੁਮਿਕਾ ਹੋ ਸਕਦੀ ਹੈ।ਇਹ ਸ਼ਬਦ ਮਦਰ ਐਨ.ਜੀ.ਓ ਸੋਸਵਾ ਚੰਡੀਗੜ ਦੇ ਮੈਂਬਰ ਡਾਇਰੈਕਟਰ ਡਾ.ਐਚ.ਐਸ ਸੰਧਾ ਨੇ ਕੇ.ਡੀ.ਐਮ ਪਬਲਿਕ ਸਕੂਲ ਭੁਲਾਣਾ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕਰਵਾਏ ਗਏ ਨਸ਼ਿਆਂ ਸਬੰਧੀ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਕਹੇ।ਉੁਨਾਂ ਕਿਹਾ ਕਿ ਛੋਟੇ–ਛੋਟੇ ਬੱਚਿਆਂ ਨੂੰ ਨਸ਼ਿਆਂ ਦੀ ਹਨੇਰੀ ਤੋਂ ਬਚਾaਣਾ ਸਾਡੇ ਸਹਾਮਣੇ ਵੱਡੀ ਚਣੌਤੀ ਹੈ।ਜਿਸ ਲਈ ਪੰਜਾਬ ਸਰਕਾਰ ਅਤੇ ਸੋਸਵਾ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮੌਕੇ ਤੇ ਉਨਾਂ ਦੇ ਨਾਲ ਪ੍ਰੋਗਰਾਮ ਅਫਸਰ ਟੀ.ਐਸ. ਗਿੱਲ ਅਤੇ ਡਾ.ਸੰਦੀਪ ਭੋਲਾ ਵਿਸ਼ੇਸ਼ ਤੌਰ ਤੇ ਪੁੱਜੇ।

ਸੰਬੰਧਿਤ ਖ਼ਬਰਾਂ

ਨਸ਼ੇ ਛੁਡਾਉਣ ਦੇ ਮਾਹਰ ਡਾ. ਸੰਦੀਪ ਭੋਲਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਸ਼ਿਆਂ ਦੇ ਪ੍ਰਕੋਪ ਤੋਂ ਪੈਦਾ ਹੋਈਆਂ ਬਿਮਾਰੀਆਂ ਦੇ ਇਲਾਜ ਵਾਸੇ ਪੈਸਾ ਖਰਚ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਪਰ ਜਾਗਰੂਕਤਾ ਪੈਦਾ ਕਰਕੇ ਇਸ ਰੁਝਾਨ ਨੂੰ ਠੱਲ ਪਾਈ ਜਾ ਸਕਦੀ ਹੈ।ਉਨਾਂ ਇਹ ਵੀ ਕਿਹਾ ਕਿ ਨਸ਼ੇ ਦੇ ਰੋਗੀਆਂ ਦੇ ਬੇਹਤਰ ਇਲਾਜ ਲਈ ਨਵਜੀਵਨ ਕੇਂਂਦਰ ਕਪੂਰਥਲਾ ਵਿੱਚ ਅਧੁਨਿਕ ਤਰੀਕਿਆਂ ਨਾਲ ਇਲਾਜ ਕੀਤਾ ਜਾ ਰਿਹ ਹੈ। ਸੈਮੀਨਾਰ ਵਿੱਚ ਪ੍ਰੋਜੈਕਟ ਕੋਆਡੀਨੇਟਰ ਮੈਡਮ ਨੀਤੂ ਰਾਣੀ ਅਤੇ ਪ੍ਰੋਜੈਕਟ ਡਾਇਰੈਕਟਰ ਮੁਨੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕੇ ਨਸ਼ਿਆਂ ਤੋਂ ਪਹਿਲੀ ਵਾਰ ਨਾਂਹ ਕੀਤੀ ਜਾਵੇ।ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵਧੇਰੇ ਰੁਚੀ ਰੱਖ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾਇਆ ਜਾਵੇ।

ਉਨਾਂ ਇਸ ਗੱਲ 'ਤੇ ਬਲ ਦਿਦਿਆਂ ਕਿ ਕੇ ਲੋਕ ਸਭਾ ਚੋਣਾ ਵਿੱਚ ਨਸ਼ਿਆਂ ਦੇ ਲਾਲਚ ਨੂੰ ਛੱਡ ਕੇ ਵੋਟਾਂ ਪਾਈਆਂ ਜਾਣ .ਕੇ.ਡੀ.ਐਮ ਸਕੂਲ ਭੁਲਾਣਾ ਦੇ ਪਿੰਸੀਪਲ ਪੂਨਮ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾਅਤੇ ਸੰਸਥਾ ਦੇ ਇਸ ਕਾਰਜ ਨੂੰ ਸ਼ੁਭਸ਼ਗਨ ਦੱਸਿਆ।ਸਮਾਗਮ ਵਿੱਚ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਨਸ਼ਖੋਰੀ 'ਤੇ ਗੀਤ ਪੇਸ਼ ਕਰਕੇ ਵਿਦਿਆਰਥੀਆਂ ਨੁੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।ਸੰਸਥਾ ਵਲੋਂ ਕੁਇਜ਼ ਮੁਕਾਬਲੇ ਵਿੱਚ ਸਵਾਲਾਂ ਦੇ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਕਾਰਜ ਵਿੱਚ ਸੰਸਥਾ ਦੀ ਕੈਸ਼ੀਅਰ ਰੀਨਾ ਅਟਵਾਲ,ਪ੍ਰਜੈਕਟ ਅਸਿਸਟੈਂਟ ਮਨਦੀਪ ਸਿੰਘ,ਅਕਾਉਟੈਂਟ ਨਵਜੋਤ ਕੌਰ, ਅਮਿਤ ਸ਼ਰਮਾ,ਮੈਡਮ ਸਰੋਜ,ਮੈਡਮ ਰਜਨੀ, ਮੈਡਮ ਸੁਮਨ, ਜਾਇੰਟ ਸੈਕਟਰੀ ਹਰਪ੍ਰੀਤ ਕੌਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!