|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟੋਰਾਂਟੋ ’ਚ ਡਰੱਗ ਦੀ ਓਵਰਡੋਜ਼ ਨਾਲ 30 ਦਿਨਾਂ ’ਚ 34 ਮੌਤਾਂ

ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ਦੇ ਆਬਾਦੀ ਪੱਖੋਂ ਸਾਰਿਆਂ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਖੇ ਲੰਘੇ ਦਸੰਬਰ ਮਹੀਨੇ ਓਵਰਡੋਜ਼ ਨਾਲ 34 ਜਣਿਆਂ ਦੀ ਮੌਤ ਦੀ ਖ਼ਬਰ ਹੈ।

NRI Post Desk · 2123 ਦਿਨ ਪਹਿਲਾਂ · ਅੱਪਡੇਟ 2123 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੋਰਾਂਟੋ ’ਚ ਡਰੱਗ ਦੀ ਓਵਰਡੋਜ਼ ਨਾਲ 30 ਦਿਨਾਂ ’ਚ 34 ਮੌਤਾਂ
📷 NRI Post Desk

ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ਦੇ ਆਬਾਦੀ ਪੱਖੋਂ ਸਾਰਿਆਂ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਖੇ ਲੰਘੇ ਦਸੰਬਰ ਮਹੀਨੇ ਓਵਰਡੋਜ਼ ਨਾਲ 34 ਜਣਿਆਂ ਦੀ ਮੌਤ ਦੀ ਖ਼ਬਰ ਹੈ।

ਸੰਬੰਧਿਤ ਖ਼ਬਰਾਂ

1 ਜਨਵਰੀ 2020 ਤੋਂ ਲੈਕੇ 30 ਸਤੰਬਰ 2020 ਤੱਕ ਇੱਕਲੇ ਟੋਰਾਂਟੋ ਵਿਖੇ ਡਰੱਗ ਕਾਰਨ 823 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2019 ਦੌਰਾਨ 494 ਜਣਿਆਂ ਦੀਆਂ ਮੌਤਾਂ ਡਰੱਗਜ਼ ਲੈਣ ਕਾਰਨ ਹੋਈਆਂ ਸਨ। ਸਾਲ 2020 ਦਾ ਇਹ ਅੰਕੜਾ ਸਾਲ 2019 ਨਾਲੋਂ 67 ਫੀਸਦ ਵੱਧ ਬਣਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕਲੇ ਸ਼ੁੱਕਰਵਾਰ ਵਾਲੇ ਦਿਨ ਹੀ ਓਵਰਡੋਜ਼ ਸਬੰਧੀ ਪੁਲਸ ਨੂੰ 40 ਕਾਲਾਂ ਆਈਆਂ ਸਨ ਜੋਕਿ 2017 ਤੋਂ ਬਾਅਦ ਇੱਕ ਦਿਨ ਵਿੱਚ ਆਉਣ ਵਾਲੀਆਂ ਕਾਲਾਂ ਪੱਖੋਂ ਸਭ ਤੋਂ ਵੱਡੀ ਗਿਣਤੀ ਹੈ।

ਇੱਕ ਅੰਦਾਜ਼ੇ ਮੁਤਾਬਕ ਓਂਟਾਰੀਓ ਵਿਖੇ 2020 ਦੌਰਾਨ 2200 ਤੋਂ ਵੱਧ ਜਣਿਆਂ ਦੀਆਂ ਮੌਤਾਂ ਡਰੱਗਜ਼ਨਾਲ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿਖੇ ਕੋਰੋਨਾ ਤੋਂ ਵੱਧ ਲੋਕ ਨਸ਼ਿਆਂ ਨਾਲ ਮਰ ਰਹੇ ਹਨ। 90 ਫੀਸਦ ਦੇ ਕਰੀਬ ਮਰਨ ਵਾਲਿਆਂ ਦੀ ਉਮਰ 24-64 ਸਾਲ ਦੇ ਵਿਚਕਾਰ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਸ਼ਰਾਬ, ਭੰਗ ਤੇ ਹੋਰਨਾਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!