ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਜਿਲਾ ਪੁਲਿਸ ਮੁੱਖੀ ਸਤਿੰਦਰ ਸਿੰਘ ਅਤੇ ਡੀ.ਅੇਸ.ਪੀ/ਸਪੈਸ਼ਲ ਬ੍ਰਾਂਚ/ਟ੍ਰੈਫਿਕ ਸੰਦੀਪ ਸਿੰਘ ਮੰਡ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਜਾ ਹਰੀ ਹੈ।ਜਿਥੇ ਸਾਡਾ ਦੇਸ਼ ਇਸ ਸਮੇਂ ਕਈ ਸਮਾਜਿਕ ਬੁਰਾਈਆਂ ਨਾਲ ਜੁਝ ਰਿਹਾ ਹੈ,ਉਥੇ ਹੀ ਦੇਸ਼ ਵਿਚ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ,ਜੋ ਕਿ ਇਕ ਬੁਹਤ ਹੀ ਚਿੰਤਾਜਨਕ ਵਾਲੀ ਗੱਲ ਹੈ।ਨਸ਼ੇੜੀਆਂ ਦੀ ਗਿਣਤੀ ਵਿਚ ਵਾਧੇ ਨਾਲ ਲੜਾਈਆਂ,ਚੋਰੀਆਂ,ਲੁੱਟਾਂ-ਖੋਹਾਂ ਕਈ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ।ਟ੍ਰੈਫਿਕ ਅੇਜੂਕੇਸ਼ਨ ਸੈਂਲ ਦੇ ਇੰਚਾਰਜ ਏ.ਅੇਸ.ਆਈ ਗੁਰਬਚਨ ਸਿੰਘ ਨੇ ਸਰਕਾਰੀ ਹਾਈ ਸਕੂਲ ਤੋਪਖਾਨਾ ਕਪੂਰਥਲਾ ਵਿਚ ਕਹੇ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੇ ਨੂੰ ਤੱਰਕੀ ਕਰ ਰਹੇ ਸਮਝੀ ਜਾਂਦੇ ਹਾਂ ਅਸੀ ਖੁਦ ਨੂੰ ਨਸ਼ੇ ਵਿਚ ਗਰਕ ਕਰੀ ਜਾ ਰਿਹੇ ਹਾਂ,ਆਪਣੇ ਆਪ ਧੋਖਾ ਕਰੀ ਜਾ ਰਹੇ ਹਾਂ,ਖੁਦ ਦੇ ਦੁਸ਼ਮਣ ਬਣੇ ਬੈਠੇ ਹਾਂ।ਅੱਜ ਸਾਡੇ ਤੋਂ ਵੱਡਾ ਮੂਰੱਖ ਹੋਰ ਕੌਣ ਹੋ ਸਕਦਾ ਹੈ।ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ।ਨਸ਼ਿਆ ਨਾਲ ਛੋਟੇ-ਛੋਟੇ ਬੱਚੇ ਯਤੀਮ ਹੋ ਰਹੇ ਹਨ,ਕਈ ਮਾਂਵਾ-ਧੀਆਂ-ਭੇਣਾਂ ਦਾ ਸੁਹਾਗ ਉਜੜ ਰਿਹਾ ਹੈ।
ਸੰਬੰਧਿਤ ਖ਼ਬਰਾਂ
ਹੱਸ ਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।ਜਿਸ ਲਈ ਮਾਪਿਆਂ,ਬੱਚਿਆਂ,ਅਧਿਆਪਕ,ਸਮਾਜ ਸੇਵਕ,ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਂਵਾਂ ਵਿਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ ਆਪਣਾਂ-ਆਪਣਾਂ ਕੰਮ ਪੁਰੀ ਨਿਸ਼ਠਾ ਨਾਲ ਕਰਨ ਲੱਗਣਗੇ,ਫਿਰ ਹੀ ਇਸ ਭੈੜੀ ਲਾਹਨਤ ਤੋਂ ਬੱਚਿਆਂ ਜਾ ਸਕਦਾ ਹੈ,ਅਸੀਂ ਸਾਰੇ ਜਿਸ ਦਿਨ ਪ੍ਰਣ ਕਰ ਲਵਾਗੇ ਕੇ ਇਸ ਭੈੜੀ ਲਾਹਨਤ ਨੂੰ ਰੋਕਣਾ ਹੀ ਹੈ,ਇਹ ਕੋਈ ਮੁਸ਼ਕਲ ਕੰਮ ਨਹੀ ਹੈ।ਇਨਸਾਨੀਅਤ ਨੂੰ ਬਚਾaਣ ਲਈ ਇਹ ਉਪਰਾਲਾ ਕਰਨਾ ਹੀ ਪਏਗਾ ਉਸ ਦਿਨ ਦੇਸ਼ ਜਰੂਰ ਮਹਾਨ ਬਣੇਗਾ।ਜੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਨਸ਼ਿਆਂ ਦੀ ਭੈੜੀ ਬੁਰਾਈ ਨੂੰ ਰੋਕਣਾ ਬਹੁਤ ਜਰੂਰੀ ਹੈ।ਨਸ਼ਿਆਂ ਨਾਲ ਕੈਂਸਰ,ਕਾਲਾ ਪੀਲੀਆ,ਖੁਨ ਦੀ ਕਮੀ ਵਰਗੀਆਂ ਨਾਮੁਰਾਦ ਬਿਮਾਰੀਆਂ ਮਨੁੱਖ ਨੂੰ ਖੋਰਾ ਵੀ ਲਗਾ ਰਹੀ ਹਨ।ਕੋਈ ਵੀ ਗੱਲ ਬਰਦਾਸਤ ਕਰਨ ਦੀ ਤਾਕਤ ਖਤਮ ਹੋ ਜਾਂਦੀ ਹੈ।ਵਿੱਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਗਰ ਨਸ਼ਾਂ ਵੇਚਨ-ਵੰਡਨ ਵਾਲਿਆ ਦਾ ਪਤਾ ਲੱਗਦਾ ਹੈ ਤਾਂ ਉਸੇ ਸਮੇਂ ਪੁਲਿਸ ਨੂੰ ਸੂਚਨਾਂ ਜਰੂਰ ਦਿਓ।ਇਸ ਦੋਰਾਨ ਹੈੱਡ ਕੰਸਟੇਬਲ ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਜਮਾਂ ਦੀ ਜਾਣਜਾਰੀ ਵੀ ਦਿੱਤੀ।ਇਸ ਸਮੇਂ ਸਕੂਲ ਦੀ ਮੁੱਖੀ ਸ਼ਸੀ ਖੰਨਾ,ਗਰਬਖਸ਼ ਕੌਰ,ਲਵਲੀਨ,ਸਰੋਜ ਬਾਲਾ,ਨਿੱਧੀ,ਵੀਰਪਾਲ ਕੌਰ,ਕਮਲਜੀਤ ਕੌਰ,ਨਿਹਾ,ਸੁਖਰਾ,ਕਰਨ ਕੁਮਾਰ,ਕਰਨੈਲ ਸਿੰਘ ਹਾਜਰ ਸਨ।






