|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ੋਭਾ ਯਾਤਰਾ ਦੌਰਾਨ ਸ਼ਰਾਬੀ ਨੇ ਪੁਲਿਸ ਨੂੰ ਕੀਤੀ ਕਿੱਸ, ਜਾਣੋ ਫਿਰ ਕੀ ਹੋਇਆ

ਹੈਦਰਾਹਬਾਦ: ਇਕ ਧਾਰਮਿਕ ਸਮਾਗਮ ਦੌਰਾਨ ਹੈਦਰਾਬਾਦ 'ਚ ਇਕ ਸ਼ਰਾਬੀ ਨੇ ਆਨ-ਡਿਊਟੀ ਪੁਲਿਸ ਮੁਲਾਜ਼ਮ ਨੂੰ ਕਿੱਸ ਕਰ ਲਿਆ। 28 ਸਾਲਾ ਭਾਨੂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਇਹ ਹਰਕਤ ਉਸ ਨੂੰ ਵੱਡੀ ਪਰੇਸ਼ਾਨੀ 'ਚ ਥੱਕ ਦੇਵੇਗੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਸਲਾਨਾ ਹਿੰਦੂ ਤਿਉਹਾਰ ਦਾ ਜਸ਼ਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਹੈਦਰਾਹਬਾਦ: ਇਕ ਧਾਰਮਿਕ ਸਮਾਗਮ ਦੌਰਾਨ ਹੈਦਰਾਬਾਦ 'ਚ ਇਕ ਸ਼ਰਾਬੀ ਨੇ ਆਨ-ਡਿਊਟੀ ਪੁਲਿਸ ਮੁਲਾਜ਼ਮ ਨੂੰ ਕਿੱਸ ਕਰ ਲਿਆ। 28 ਸਾਲਾ ਭਾਨੂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਇਹ ਹਰਕਤ ਉਸ ਨੂੰ ਵੱਡੀ ਪਰੇਸ਼ਾਨੀ 'ਚ ਥੱਕ ਦੇਵੇਗੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਸਲਾਨਾ ਹਿੰਦੂ ਤਿਉਹਾਰ ਦਾ ਜਸ਼ਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

ਇਕ ਪੁਲਿਸ ਮੁਲਜ਼ਮ ਨੇ ਕਿਹਾ ਕਿ ਐਤਵਾਰ ਨੂੰ ਹੈਦਰਾਬਾਦ ਸ਼ਹਿਰ 'ਚ ਬੋਨਾਲੂ ਉਤਸਵ ਮਨਾਇਆ ਜਾ ਰਿਹਾ ਸੀ ਤੇ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਤਾਨ ਕੀਤੇ ਗਏ ਸਨ। ਸਬ ਇੰਸਪੈਕਟਰ ਮਹੇਂਦਰ ਇਲਾਕੇ 'ਚ ਨਿਕਲ ਰਹੀਆਂ ਸ਼ੋਭਾ ਯਾਤਰਾ ਦੌਰਾਨ ਗਸ਼ਤ ਕਰ ਰਹੇ ਸਨ। ਉਦੋਂ ਹੀ ਨਸ਼ੇ 'ਚ ਨੱਚ ਰਹੇ ਭਾਨੂ ਨਾਮਕ ਇਕ ਵਿਅਕਤੀ ਨੇ ਉਨ੍ਹਾਂ ਫੜ ਕੇ ਚੁੰਮ ਲਿਆ। ਉਸ ਸਮੇਂ ਭਾਨੂ ਆਪਣੇ ਦੋਸਤਾਂ ਨਾਲ ਉਸਤਵ ਮਨਾ ਰਹੇ ਸਨ।

ਸੰਬੰਧਿਤ ਖ਼ਬਰਾਂ

ਉਸ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਹੈ। ਇੰਸਪੈਕਟਰ ਨੇ ਕਿਹਾ ਕਿ ਭਾਨੂ ਨੂੰ ਨਿਆਇਕ ਰਿਮਾਂਡ 'ਤੇ ਭੇਜਿਆ ਜਾ ਰਿਹਾ ਹੈ।

ਘਟਨਾ ਸਮੇਂ ਦੋਸ਼ੀ ਨਸ਼ੇ 'ਚ ਸੀ ਤੇ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਹਿਸਾਸ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਭਾਨੂ ਖ਼ਿਲਾਫ਼ ਪੁਲਿਸ ਮੁਲਜ਼ਮ ਨਾਲ ਦੁਰਵਿਹਾਰ ਕਰਨ ਤੇ ਕੰਮ 'ਚ ਰੋਕ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਨੱਲਕੁੰਟਾ ਪੁਲਿਸ ਨੇ ਹਿਰਾਸਤ 'ਚ ਲਿਆ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!