ਕੀਰਤਪੁਰ ਸਾਹਿਬ : ਬੀਬੀਐੱਮਬੀ ਵਿਭਾਗ ਵੱਲੋਂ ਭਾਖੜਾ ਨਹਿਰ ਦੀ ਉਸਾਰੀ ਸਮੇਂ ਸ੍ਰੀ ਕੀਰਤਪੁਰ ਸਾਹਿਬ ਦੇ ਪੁਰਾਣੇ ਬੱਸ ਸਟੈਂਡ ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਨਜ਼ਦੀਕ ਭਾਖੜਾ ਨਹਿਰ ਦੇ ਨਾਲ ਹੀ ਜਿਹੜੇ ਜਨਾਨਾ ਤੇ ਮਰਦਾਨਾ ਇਸ਼ਨਾਨ ਘਾਟਾਂ ਦੀ ਉਸਾਰੀ ਕਰਵਾਈ ਗਈ ਸੀ, ਉਹਨਾਂ ਦੀ ਮੁੜ ਸਾਰ ਨਾ ਲਏ ਜਾਣ ਕਾਰਨ ਇਸ ਸਮੇਂ ਦੋਨੋਂ ਘਾਟ ਬਹੁਤ ਹੀ ਤਰਸਯੋਗ ਹਾਲਤ ਵਿਚ ਹਨ। ਪਾਣੀ ਵਿਚ ਤੈਰਦੀ ਗਾਜਰ ਬੂਟੀ ਘਾਤਕ ਜਨਾਨਾ ਤੇ ਮਰਦਾਨਾ ਇਸ਼ਨਾਨ ਘਾਟ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਇਸ ਵਿਚ ਹਰੇ ਰੰਗ ਦੀ ਬੂਟੀ ਉੱਗ ਕਿ ਆਲੇ ਦੁਆਲੇ ਫੈਲ ਚੁੱਕੀ ਹੈ। ਜਿਸ ਕਾਰਨ ਇਸ ਦੀਆਂ ਲੰਮੀਆਂ ਜੜ੍ਹਾਂ ਵਿਚ ਇਸ਼ਨਾਨ ਕਰਦੇ ਸਮੇਂ ਕੋਈ ਵੀ ਫਸ ਕਿ ਪਾਣੀ ਵਿਚ ਡੁੱਬ ਸਕਦਾ ਹੈ। ਇਹਨਾਂ ਇਸ਼ਨਾਨ ਘਾਟਾਂ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਇਹ ਹਰੀ ਬੂਟੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।
ਸ੍ਰੀ ਕੀਰਤਪੁਰ ਸਾਹਿਬ ਵਿਚ 22 ਦੇ ਕਰੀਬ ਗੁਰਦੁਆਰਾ ਸਾਹਿਬ , 7 ਮੰਦਰ ਹੋਣ ਕਰਕੇ ਅਤੇ ਹੋਲਾ ਮਹੱਲਾ ਮੇਲਾ, ਸੰਗਰਾਂਦ, ਮਾਤਾ ਦੇ ਨਵਰਾਤਰੇ ਤੇ ਹੋਰ ਦਿਨ ਤਿਉਹਾਰ ਨੂੰ ਲੈ ਕਿ ਇਥੇ ਸ਼ਰਧਾਲੂਆਂ, ਸੰਗਤਾਂ ਤੇ ਭਗਤਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਜਿਨ੍ਹਾਂ ਨੂੰ ਸਿਰਫ਼ ਇਹ ਦੋਨੇਂ ਘਾਟ ਇਸ਼ਨਾਨ ਕਰਨ ਲਈ ਨਜ਼ਦੀਕ ਤੇ ਸੁਰੱਖਿਅਤ ਪੈਂਦੇ ਹਨ। ਜਦਕਿ ਮੇਨ ਭਾਖੜਾ ਨਹਿਰ ਵਿਚ ਬਹੁਤ ਘੱਟ ਲੋਕੀ ਪਾਣੀ ਪੀਣ ਤੇ ਇਸ਼ਨਾਨ ਕਰਨ ਲਈ ਉਤਰਦੇ ਹਨ। ਕਈ ਸ਼ਰਧਾਲੂ ਇਹਨਾਂ ਘਾਟਾਂ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਭਾਖੜਾ ਨਹਿਰ ਵਿਚ ਇਸ਼ਨਾਨ ਕਰਦੇ ਸਮੇਂ ਰੁੜ੍ਹ ਚੁੱਕੇ ਹਨ। ਇਸ ਸਮੇਂ ਉਕਤ ਦੋਨੋਂ ਇਸ਼ਨਾਨ ਘਾਟ ਗੰਦਗੀ, ਹਰੀ ਬੂਟੀ ਨਾਲ ਭਰੇ ਪਏ ਹਨ। ਭਾਰੀ ਗੰਦਗੀ ਇਹਨਾਂ ਘਾਟਾਂ 'ਤੇ ਤੈਰਦੀ ਆਮ ਵੇਖੀ ਜਾ ਸਕਦੀ ਹੈ।ਇਸ਼ਨਾਨ ਘਾਟ ਵਿਚ ਨਹਾਉਣ ਤੇ ਤੈਰਨ ਵਾਲਿਆਂ ਦੀ ਸੁਰੱਖਿਆ ਲਈ ਭਾਖੜਾ ਨਹਿਰ ਵੱਲ ਨੂੰ ਦੀਵਾਰ ਬਣਾਈ ਗਈ ਸੀ। ੲਸ ਦੀਵਾਰ ਵਿਚ ਛੋਟੇ-ਛੋਟੇ ਮਘੋਰੇ ਰੱਖੇ ਗਏ ਸਨ ਤਾਂ ਜੋ ਭਾਖੜਾ ਨਹਿਰ ਦਾ ਪਾਣੀ ਇਹਨਾਂ ਇਸ਼ਨਾਨ ਘਾਟਾਂ ਵਿਚ ਆ ਸਕੇ, ਪਰ ਹੁਣ ਦੀਵਾਰ ਦਾ ਕੁਝ ਹਿਸਾ ਰੁੜ੍ਹਨ ਕਾਰਨ ਭਾਖੜਾ ਨਹਿਰ 'ਤੇ ਇਸ਼ਨਾਨ ਘਾਟ ਇੱਕ ਹੋ ਗਏ ਹਨ।
ਸੰਬੰਧਿਤ ਖ਼ਬਰਾਂ
ਜਦ ਕਿ ਸਨਾਨਾ ਇਸ਼ਨਾਨ ਘਾਟ ਦੀ ਪੁਰਾਣੀ ਬਣੀ ਚਾਰ ਦੀਵਾਰੀ ਨਹਿਰ ਦੀਆਂ ਪਟੜੀਆਂ ਉੱਚੀਆਂ ਹੋਣ ਕਾਰਨ ਨੀਵੀਂ ਹੋ ਗਈ ਹੈ। ਜਿਸ ਕਰਕੇ ਦੀਵਾਰਾਂ ਨੂੰ ਉੱਚਾ ਕਰਵਾਉਣਾ ਜ਼ਰੂਰੀ ਹੋ ਗਿਆ ਹੈ।ਪੌੜੀਆਂ ਖ਼ਸਤਾ ਹਾਲਤ ਵਿਚ ਇਸ਼ਨਾਘਾਟ ਵਿਚ ਉੱਤਰਨ ਲਈ ਬਣਾਈਆਂ ਪੌੜੀਆਂ ਖ਼ਸਤਾ ਹਾਲਤ ਵਿਚ ਹਨ ਇਹਨਾਂ ਵਿਚ ਜਿਥੇ ਹਰਿਆਲੀ ਜੰਮਣ ਕਾਰਨ ਤਿਲਕਣ ਹੋਈ ਪਈ ਹੈ। ਇਹਨਾਂ ਪੌੜੀਆਂ ਦੇ ਬਾਹਰ ਪਾਣੀ ਵਿਚ ਉਤਰਨ ਲਈ ਲੋਹੇ ਦੇ ਮਜ਼ਬੂਤ ਸੰਗਲ ਲਾਏ ਗਏ ਸਨ ਜੋ ਕਿ ਅਣਪਛਾਤੇ ਨਸ਼ੇੜੀ ਚੋਰ ਕਦੋਂ ਦੇ ਲਾਹ ਕਿ ਵੇਚ ਚੁੱਕੇ ਹਨ।ਜ਼ਨਾਨਾ ਇਸ਼ਨਾਨ ਘਾਟ ਦੇ ਗੇਟ ਦਾ ਇੱਕ ਪਾਸਾ ਵੀ ਟੁੱਟ ਚੁੱਕਾ ਹੈ।ਸ਼ਹਿਰ ਵਿਚ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਹਿੰਦੂ ਧਰਮ ਅਨੁਸਾਰ ਅੌਰਤਾਂ ਇਸ ਇਸ਼ਨਾਨ ਘਾਟ ਉਪਰ ਆ ਕਿ ਇਸ਼ਨਾਨ ਕਰਦੀਆਂ ਹਨ ਅਤੇ ਕੱਪੜੇ ਵੀ ਧੋਂਦੀਆਂ ਹਨ।
ਇਹਨਾਂ ਇਸ਼ਨਾਨ ਘਾਟਾਂ ਦੀ ਵਰਤੋਂ ਪੰਜ ਪਿੰਡਾਂ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਦੇ ਲੋਕ ਵੀ ਕਰਦੇ ਹਨ। ਇਹਨਾਂ ਦੀ ਮਾੜੀ ਹਾਲਤ ਕਾਰਨ ਮਿ੍ਤਕ ਪ੍ਰਰਾਣੀਆਂ ਦੇ ਸਕੇ ਸਬੰਧੀਆਂ ਨੂੰ ਪਰੇਸ਼ਾਨੀ ਉਠਾਣੀ ਪੈ ਰਹੀ ਹੈ। ਕਈ ਛੋਟੇ ਬੱਚੇ ਜਿਹੜੇ ਤੈਰਾਕੀ ਸਿੱਖਣਾ ਚਾਹੁੰਦੇ ਹਨ, ਇਹਨਾਂ ਇਸ਼ਨਾਨ ਘਰਾਂ ਦੀ ਮਾੜੀ ਹਾਲਤ ਕਾਰਨ ਚੰਗੇ ਤੈਰਾਕ ਬਣਨ ਤੋਂ ਵਾਂਝੇ ਰਹਿ ਗਏ ਹਨ।ਪਹਿਲਾਂ ਭਟੋਲੀ ਪੰਚਾਇਤ ਵੱਲੋਂ ਕਰਵਾਈ ਜਾਂਦੀ ਸੀ ਸਫ਼-ਸਫ਼ਾਈ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰਕੇ ਨਗਰ ਪੰਚਾਇਤ ਬਣਾਉਣ ਤੋਂ ਪਹਿਲਾਂ ਗ੍ਰਾਮ ਪੰਚਾਇਤ ਭਟੋਲੀ ਵੱਲੋਂ ਇਹਨਾਂ ਇਸ਼ਨਾਨ ਘਾਟਾਂ ਦੀ ਸਾਫ਼-ਸਫ਼ਾਈ ਕਰਵਾਈ ਜਾਂਦੀ ਸੀ ਪਰ ਨਗਰ ਪੰਚਾਇਤ ਬਣਨ ਤੋਂ ਬਾਅਦ ਇਸ ਦੀ ਹੁਣ ਤਕ ਸਿਰਫ਼ ਇੱਕ ਦੋ ਵਾਰੀ ਨਾਮ ਦੀ ਹੀ ਸਫ਼ਾਈ ਕੀਤੀ ਗਈ ਹੈ।






