|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੋਣਾਂ 'ਚ ਡਿਊਟੀ ਲੱਗੀ ਹੋਣ ਕਰਕੇ ਵੋਟਾਂ ਦੌਰਾਨ ਆਪਣੇ ਤਿੰਨ ਬੱਚਿਆਂ ਸਮੇਤ ਡਿਊਟੀ ਨਿਭਾਉਣੀ ਪਈ

ਕੋਟ ਈਸੇ ਖਾਂ : ਪਿੰਡ ਢੋਲੇਵਾਲਾ ਦੇ ਵਸਨੀਕ ਈਟੀਟੀ ਅਧਿਆਪਕ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਕਮਲਜੀਤ ਕੌਰ ਦੋਨਾਂ ਦੀ ਚੋਣਾਂ 'ਚ ਡਿਊਟੀ ਲੱਗੀ ਹੋਣ ਕਰਕੇ ਉਨ੍ਹਾਂ ਨੂੰ ਵੋਟਾਂ ਦੌਰਾਨ ਆਪਣੇ ਤਿੰਨ ਬੱਚਿਆਂ ਸਮੇਤ ਡਿਊਟੀ ਨਿਭਾਉਣੀ ਪਈ। ਸਰਕਾਰੀ ਹਾਈ ਸਕੂਲ ਪਿੰਡ ਮਸੀਤਾਂ 42 ਨੰਬਰ ਬੂਥ 'ਤੇ ਸ਼ਾਮ ਨੂੰ ਵੋਟਾਂ ਦਾ ਕੰਮ ਭੁਗਤ ਜਾਣ ਤੋਂ ਬਾਅਦ ਗੱਲਬਾਤ ਕਰਦਿਆਂ ਕਮਲਜੀਤ ਕੌਰ ਪਤਨੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਟ ਈਸੇ ਖਾਂ : ਪਿੰਡ ਢੋਲੇਵਾਲਾ ਦੇ ਵਸਨੀਕ ਈਟੀਟੀ ਅਧਿਆਪਕ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਕਮਲਜੀਤ ਕੌਰ ਦੋਨਾਂ ਦੀ ਚੋਣਾਂ 'ਚ ਡਿਊਟੀ ਲੱਗੀ ਹੋਣ ਕਰਕੇ ਉਨ੍ਹਾਂ ਨੂੰ ਵੋਟਾਂ ਦੌਰਾਨ ਆਪਣੇ ਤਿੰਨ ਬੱਚਿਆਂ ਸਮੇਤ ਡਿਊਟੀ ਨਿਭਾਉਣੀ ਪਈ। ਸਰਕਾਰੀ ਹਾਈ ਸਕੂਲ ਪਿੰਡ ਮਸੀਤਾਂ 42 ਨੰਬਰ ਬੂਥ 'ਤੇ ਸ਼ਾਮ ਨੂੰ ਵੋਟਾਂ ਦਾ ਕੰਮ ਭੁਗਤ ਜਾਣ ਤੋਂ ਬਾਅਦ ਗੱਲਬਾਤ ਕਰਦਿਆਂ ਕਮਲਜੀਤ ਕੌਰ ਪਤਨੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਗੁਰਮੀਤ ਸਿੰਘ ਦੀ ਨਿਹਾਲ ਸਿੰਘ ਵਾਲਾ ਹਲਕੇ 'ਚ ਡਿਊਟੀ ਸੀ ਤੇ ਉਸ ਦੀ ਪਿੰਡ ਮਸੀਤਾਂ 'ਚ ਡਿਊਟੀ ਸੀ।

ਸੰਬੰਧਿਤ ਖ਼ਬਰਾਂ

ਕਮਲਜੀਤ ਕੌਰ ਨੇ ਕਿਹਾ ਕਿ ਮਜਬੂਰੀ ਵੱਸ ਉਸ ਨੂੰ ਆਪਣੇ ਤਿੰਨ ਬੱਚਿਆਂ ਨਾਲ ਬੂਥ ਤੇ ਡਿਊਟੀ ਨਿਭਾਉਣ ਸਮੇਂ ਕਾਫੀ ਮੁਸ਼ਕਲਾਂ ਆਈਆਂ। ਉਸ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਵਾਧੂ ਮੁਲਾਜ਼ਮਾਂ 'ਚੋਂ ਉਹਦੀ ਜਗ੍ਹਾ 'ਤੇ ਲਗਾ ਦਿੱਤਾ ਜਾਵੇ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਨੂੰ ਛੋਟੇ ਤਿੰਨ ਬੱਚਿਆਂ ਨਾਲ ਸਾਰਾ ਦਿਨ ਇਹ ਮੁਸ਼ਕਲ ਸਹਿਣੀ ਪਈ। ਕਮਲਜੀਤ ਕੌਰ ਤੇ ਉਸ ਦੇ ਪਤੀ ਗੁਰਮੀਤ ਸਿੰਘ ਨੇ ਗੁਹਾਰ ਲਗਾਉਂਦਿਆਂ ਕਿਹਾ ਕਿ ਉੱਚ ਅਧਿਕਾਰੀ ਇਹੋ ਜਿਹੀਆਂ ਥਾਵਾਂ ਤੇ ਚੰਗੇ ਅਫਸਰਾਂ ਦੀ ਡਿਊਟੀ ਲਗਾਉਣ ਤਾਂ ਜੋ ਮਹਿਲਾ ਅਧਿਆਪਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਸਹਿਣੀਆਂ ਪੈਣ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!