|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਤਵਾਦ ਦੇ ਸਮੇਂ ਬੇਕਸੂਰ ਗੋਲੀ ਦਾ ਨਿਸ਼ਾਨਾ ਬਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦਾ ਇਨਸਾਫ ਦਵਾਵਾਂਗੇ - ਸਹਿਗਲ

ਕਪੂਰਥਲਾ : ਖੱਤਰੀ ਸਭਾ ਹਰ ਵਕਤ ਲੋੜਬੰਦ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ ਇਸ ਦਾ ਮੁੱਖ ਮੰਤਵ ਹੀ ਬੇਸਹਾਰਾ ਤੇ ਲੋੜ ਬੰਦਾ ਦੀ ਮਦਦ ਕਰਨਾ ਤੇ ਕਿਸੇ ਨਾਲ ਹੋ ਰਹੀ ਧੱਕਾ ਸ਼ਾਹੀ ਵਿਰੁੱਧ ਆਵਾਜ ਉਠਾ ਦੇ ਉਸ ਨੂੰ ਇਨਸਾਫ ਦਵਾਉਣਾ ਇਹ ਵਿਚਾਰ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਆਪਣੀ ਇਕ ਚੰਡੀਗ੍ਹੜ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰ ਫਗਵਾੜਾ ਦੀ ਫੇਰੀ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਖੱਤਰੀ ਸਭਾ ਹਰ ਵਕਤ ਲੋੜਬੰਦ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ ਇਸ ਦਾ ਮੁੱਖ ਮੰਤਵ ਹੀ ਬੇਸਹਾਰਾ ਤੇ ਲੋੜ ਬੰਦਾ ਦੀ ਮਦਦ ਕਰਨਾ ਤੇ ਕਿਸੇ ਨਾਲ ਹੋ ਰਹੀ ਧੱਕਾ ਸ਼ਾਹੀ ਵਿਰੁੱਧ ਆਵਾਜ ਉਠਾ ਦੇ ਉਸ ਨੂੰ ਇਨਸਾਫ ਦਵਾਉਣਾ ਇਹ ਵਿਚਾਰ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਆਪਣੀ ਇਕ ਚੰਡੀਗ੍ਹੜ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰ ਫਗਵਾੜਾ ਦੀ ਫੇਰੀ ਦੌਰਾਨ ਕਹੇ ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸੰਸਥਾ ਅੱਤਵਾਦ ਦੇ ਖਿਲਾਫ ਤੇ ਨਸ਼ੀਆਂ ਦੇ ਖਿਲਾਫ ਡੱਟ ਕੇ ਮੁਕਾਬਲਾ ਕਰ ਰਹੀ ਹੈ ਅਜੀਹੀਆਂ ਕੋੜ ਜਿਹੀਆਂ ਬਿਮਾਰੀਆਂ ਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਤਰੱਕੀ ਵਿਚ ਅਡੀਕਾ ਪਾਇਆ ਹੋਈਆ ਹੈ। ਸਾਨੂੰ ਸਾਰਿਆਂ ਨੂੰ ਇਕ ਜੁੱਟ ਹੋ ਕੇ ਅੱਤਵਾਦ ਤੇ ਨਸ਼ਿਆਂ ਦੇ ਖਾਤਮੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਰੇਸ਼ ਕੁਮਾਰ ਸਹਿਗਲ ਨੇ ਇਹ ਐਲਾਨ ਵੀ ਕੀਤਾ ਕਿ ਜੋ ਅੱਜ ਤੱਕ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਅੱਤਵਾਦ ਤੋਂ ਪੀੜੀਤ ਖੱਤਰੀ ਹਿੰਦੂ ਪਰਿਵਾਰਾਂ ਲਈ ਨਹੀਂ ਕਰ ਸਕਿਆ ਉਹ ਅਸੀਂ ਕਰ ਦਿਖਾਵਾਂਗਾ ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦ ਦੇ ਸਮੇਂ ਬੇਕਸੂਰ ਗੋਲੀ ਦਾ ਨਿਸ਼ਾਨਾ ਬਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦਾ ਇਨਸਾਫ ਦਵਾਵਾਂਗੇ ਇਨ੍ਹਾਂ ਹਜ਼ਾਰਾਂ ਪੀੜੀਤ ਪਰਿਵਾਰਾਂ ਵਿਚੋਂ ਸੈਂਕੜਿਆਂ ਮ੍ਰਿਤਕ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਖੱਤਰੀ ਸਭਾ ਦਵਾਵੇਗੀ।

ਇਸ ਵਿਸ਼ੇ ਤੇ ਵਿਸ਼ੇਸ਼ ਮੀਟਿੰਗਾਂ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਪੂਰੇ ਪੰਜਾਬ ਭਰ ਵਿਚ ਮੀਟਿੰਗਾਂ ਕਰਨ ਉਪਰੰਤ ਬਹੁਤ ਵੱਡਾ ਫੈਂਸਲਾ ਲਿਆ ਜਾ ਰਿਹਾ ਹੈ। ਸਲਾਨਾ ਜਨਰਲ ਰਿਪੋਰਟ ਅਤੇ ਬੀਤੇ ਸਾਲ ਕੀਤੇ ਕੰਮ ਕਾਜ ਦਾ ਲੇਖਾ ਜੋਖਾ ਜਨਰਲ ਮੀਟਿੰਗ ਵਿਚ ਰੱਖਿਆ ਜਾਵੇਗਾ। ਇਹ ਮੀਟਿੰਗ 27 ਅਪ੍ਰੈਲ ਸ਼ਨੀਵਾਰ ਨੂੰ ਜਿਲ੍ਹਾ ਫ਼ਰੀਦਕੋਟ, ਬਠਿੰਡਾ ਅਤੇ ਅੰਮ੍ਰਿਤਸਰ, ਤਰਨਤਾਰਨ ਵੀ 27 ਨੂੰ ਇਸੇ ਤਰ੍ਹਾਂ 28 ਅਪ੍ਰੈਲ ਨੂੰ ਚੰਡੀਗ੍ਹੜ ਮੋਹਾਲੀ ਅਤੇ 29 ਅਪ੍ਰੈਲ ਨੂੰ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਦੀਆਂ ਮੀਟਿੰਗਾਂ ਖੱਤਰੀ ਸਭਾ ਕਾਰਜਕਾਰਨੀ ਦੀ ਹੋਵੇਗੀ ਜਿਸ ਵਿਚ ਸਾਰੇ ਸ਼ਹਿਰੀ ਅਤੇ ਪੇਂਡੂ ਸਭਾਵਾਂ ਦੇ ਯੂਨਿਟ ਪ੍ਰਧਾਨ, ਕਾਰਜਕਾਰਨੀ ਕਮੇਟੀ ਮੈਂਬਰ ਸ਼ਾਮਲ ਹੋਣਗੇ।

ਸੰਬੰਧਿਤ ਖ਼ਬਰਾਂ

ਸਭਾ ਦੇ ਸਰਪ੍ਰਸਤ ਡਾ.ਬੀ.ਕੇ. ਕਪੂਰ ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਖੱਤਰੀ ਸਭਾ ਸ਼ਿੰਦਰਪਾਲ ਵਰਮਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਵਿਚ ਖੱਤਰੀ ਸਭਾ ਵਿਚ ਪੈਂਦੇ ਹਲਕੇ ਯੂਨਿਟ ਆਦਿ ਨੇ ਅਨੇਕਾਂ ਫੰਕਸ਼ਨ ਅਤੇ ਮੀਟਿੰਗਾਂ ਕੀਤੀਆਂ ਜਿਸ ਵਿਚ ਧਾਰਮਿਕ ਅਤੇ ਸ਼ੋਸ਼ਲ ਫੰਕਸ਼ਨਾਂ ਤੋਂ ਇਲਾਵਾ ਬੇਸਹਾਰਾ ਅਵਾਰਾ ਪਸ਼ੂਆਂ ਅਤੇ ਨਸ਼ੀਆਂ ਖਿਲਾਫ, ਅੱਤਵਾਦ ਖਿਲਾਫ, ਸਮਾਜਿਕ ਕੁਰੀਤੀਆਂ ਖਿਲਾਫ ਸਮੇਂ ਸਮੇਂ ਚਲੱਤ ਮਾਮਲਿਆਂ ਤੇ ਵਿਚਾਰ ਚਰਚਾ ਕਰਕੇ ਇਨ੍ਹਾਂ ਬੁਰਾਈਆਂ ਕੁਰੀਤੀਆਂ ਨੂੰ ਖਤਮ ਕਰਨ ਲਈ, ਦੇਸ਼ ਅਤੇ ਪੰਜਾਬ ਦੇ ਭੱਵਿਖ ਨੂੰ ਉਜਵਲ ਬਨਾਉਣ ਲਈ ਸਭਾ ਦੇ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਨਰੇਸ਼ ਕੁਮਾਰ ਸਹਿਗਲ ਨੇ ਬਹੁਤ ਮਹਿਨਤ ਕੀਤੀ ਤੇ ਸਾਲ 2019-20 ਦਾ ਅਗਲਾ ਪ੍ਰੋਜੈਕਟ ਕੀ ਹੋਵੇਗਾ ਇਸ ਸੰਬੰਧੀ ਵਿਸ਼ੇਸ਼ ਮੀਟਿੰਗਾਂ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ 27, 28, 29 ਅਪ੍ਰੈਲ ਨੂੰ ਰੱਖੀਆਂ ਗਈਆਂ ਹਨ ਜਿਸ ਵਿਚ ਖੱਤਰੀ ਸਭਾ ਦੇ ਪਰਿਵਾਰਾਂ ਨੂੰ ਸੱਦਾ ਭੇਜਿਆ ਹੈ ਜਿਨ੍ਹਾਂ ਦੀ ਪਰਿਵਾਰਿਕ ਗਿਣਤੀ ਕਈ ਹਜ਼ਾਰਾਂ ਹੈ।

ਪਰਿਵਾਰ ਮਿਲਣ ਸਮਾਰੋਹ ਸਮਾਗਮ ਸਾਦਗੀ ਢੰਗ ਨਾਲ ਪਹਿਲਾਂ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ। ਇਹ ਇਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਡਾ.ਬੀ.ਕੇ. ਕਪੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਆਲ ਇੰਡੀਆ ਖੱਤਰੀ ਸਭਾ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਸ਼ਾਮਲ ਹੋਏ ਇਨ੍ਹਾਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਮੀਤ ਪ੍ਰਧਾਨ ਸ਼ਿੰਦਰਪਾਲ ਵਰਮਾ, ਪ੍ਰਦੀਪ ਚੋਪੜਾ ਦੀਪਾ ਕਾਰਜਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਸੈਕਟਰੀ ਪੰਜਾਬ, ਨਵਦੀਪ ਬੇਦੀ, ਰਿੰਕੂ ਖੋਸਲਾ ਤੋਂ ਇਲਾਵਾ ਹੋਰ ਖੱਤਰੀ ਸਭਾ ਦੇ ਆਗੂ ਮੌਜੂਦ ਸਨ। ਇਹ ਮੀਟਿੰਗ ਇਕ ਨਿਜੀ ਰੈਸਟੋਰੈਂਟ ਵਿਖੇ ਹੋਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!