|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਡੀਓ ਕੈਸਿਟ ਦੇ ਡਚ ਖੋਜੀ ਲੋਊ ਓਟੈਂਸ ਦਾ ਦੇਹਾਂਤ

ਹੇਗ (ਦੇਵ ਇੰਦਰਜੀਤ)- ਆਡੀਓ ਕੈਸਿਟ ਦੇ ਡਚ ਖੋਜੀ ਲੋਊ ਓਟੈਂਸ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ।

NRI Post Desk · 2083 ਦਿਨ ਪਹਿਲਾਂ · ਅੱਪਡੇਟ 2083 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਡੀਓ ਕੈਸਿਟ ਦੇ ਡਚ ਖੋਜੀ ਲੋਊ ਓਟੈਂਸ ਦਾ ਦੇਹਾਂਤ
📷 NRI Post Desk

ਹੇਗ (ਦੇਵ ਇੰਦਰਜੀਤ)- ਆਡੀਓ ਕੈਸਿਟ ਦੇ ਡਚ ਖੋਜੀ ਲੋਊ ਓਟੈਂਸ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੇ ਕੰਪੈਕਟ ਡਿਸਕ ਵਿਕਸਿਤ ਕਰਨ 'ਚ ਇਸ ਦੀ ਕੰਪਨੀ ਦੀ ਮਦਦ ਵੀ ਕੀਤੀ ਸੀ। ਓਟੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 1952 'ਚ ਫਿਲਿਪਸ ਕੰਪਨੀ ਨਾਲ ਜੁੜ ਗਏ ਸਨ। ਉਹ ਨੀਦਰਲੈਂਡ ਦੀ ਇਸ ਕੰਪਨੀ ਦੇ ਉਤਪਾਦਕ ਮੁਖੀ ਸਨ। ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਟੇਪ ਰਿਕਾਰਡਰ ਦੇ ਬਦਲ ਵਜੋਂ ਆਡੀਓ ਕੈਸਿਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਇਹ ਸਿੱਧਾ ਮਕਸਦ ਸੀ ਕਿ ਲੋਕ ਆਸਾਨੀ ਨਾਲ ਸੰਗੀਤ ਦਾ ਆਨੰਦ ਲੈ ਸਕਣ।

ਨੀਦਰਲੈਂਡ ਦੇ ਐਂਧੋਵੇਨ ਸ਼ਹਿਰ 'ਚ ਸਥਿਤ ਫਿਲਿਪਸ ਮਿਊਜ਼ੀਅਮ ਦੇ ਡਾਇਰੈਕਟਰ ਓਲਗਾ ਕੂਲੇਨ ਨੇ ਕਿਹਾ, 'ਉਨ੍ਹਾਂ ਨੇ ਬੀਤੀ ਸਦੀ ਦੇ ਛੇਵੇਂ ਦਹਾਕੇ ਦੀ ਸ਼ੁਰੂਆਤ 'ਚ ਪਹਿਲਾ ਆਡੀਓ ਕੈਸਿਟ ਬਣਾਈ ਸੀ।' ਸਾਲ 1926 'ਚ ਨੀਦਰਲੈਂਡ ਦੇ ਬੈਲਿੰਗਵਾਲਡ 'ਚ ਜੰਮੇ ਓਟੈਂਸ ਦੀ ਖੋਜ ਨਾਲ ਸੰਗੀਤ ਦੀ ਦੁਨੀਆ 'ਚ ਕ੍ਰਾਂਤੀ ਆ ਗਈ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!