ਚੰਡੀਗੜ੍ਹ , 24 ਸਤੰਬਰ ( NRI MEDIA )
ਸੰਬੰਧਿਤ ਖ਼ਬਰਾਂ
ਪਾਕਿਸਤਾਨ ਤੋਂ ਲੈ ਕੇ ਪੰਜਾਬ ਦਿੱਲੀ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਬੁਰੀ ਤਰ੍ਹਾਂ ਹਿੱਲ ਗਿਆ ਜਦੋਂ ਪਾਕਿਸਤਾਨ ਦੇ ਲਾਹੌਰ ਇਲਾਕੇ ਵਿੱਚ ਇੱਕ ਵੱਡਾ ਭੂਚਾਲ ਉੱਠਿਆ , ਪੰਜਾਬ ਦੇ ਵੱਖ ਵੱਖ ਹਿੱਸਿਆਂ ਦਿੱਲੀ , ਹਿਮਾਚਲ ਅਤੇ ਐਨਸੀਆਰ ਵਿੱਚ ਵੀ ਭੂਚਾਲ ਦੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਇਸ ਤੋਂ ਬਾਅਦ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਆ ਗਏ ਅਤੇ ਇਸ ਕੁਦਰਤੀ ਆਫਤ ਤੋਂ ਬਚਣ ਲਈ ਰਾਹ ਲੱਭਣ ਲੱਗੇ |
ਈ ਐਮਐਸਸੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਭੂਚਾਲ ਦੀ ਤੀਬਰਤਾ 6.1 ਸੀ , ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਥਾਵਾਂ ਤੇ ਰਹਿਣ ਕਿਉਂਕਿ ਭੂਚਾਲ ਤੋਂ ਬਾਅਦ ਵਿੱਚ ਵੀ ਝਟਕੇ ਮਹਿਸੂਸ ਹੋ ਸਕਦੇ ਹਨ ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਵੀ ਪਾਲਣਾ ਕਰੋ |






