|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਅੱਜ ਦੁਪਹਿਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ। ਗੁਰਬਤ ਦੇ ਮਾਰੇ ਈਦੂ ਸ਼ਰੀਫ਼ ਨੇ ਮਨੀਮਾਜਰਾ ਵਿਚ ਆਖਰੀ ਸਾਹ ਲਿਆ। ਸੂਫੀਆਨਾ ਅਤੇ ਲੋਕ ਗੀਤਾਂ ਦੀ ਪਰਣਾਈ, ਗਾਇਕੀ ਦਾ ਸਿਖ਼ਰ ਈਦੂ ਸ਼ਰੀਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਖਰੀ ਸਾਹ ਤਕ ਪ੍ਰਫੁੱਲਤ ਕਰਦੇ ਰਹੇ। ਉਨ੍ਹਾਂ ਦੀ ਸਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਅੱਜ ਦੁਪਹਿਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ। ਗੁਰਬਤ ਦੇ ਮਾਰੇ ਈਦੂ ਸ਼ਰੀਫ਼ ਨੇ ਮਨੀਮਾਜਰਾ ਵਿਚ ਆਖਰੀ ਸਾਹ ਲਿਆ। ਸੂਫੀਆਨਾ ਅਤੇ ਲੋਕ ਗੀਤਾਂ ਦੀ ਪਰਣਾਈ, ਗਾਇਕੀ ਦਾ ਸਿਖ਼ਰ ਈਦੂ ਸ਼ਰੀਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਖਰੀ ਸਾਹ ਤਕ ਪ੍ਰਫੁੱਲਤ ਕਰਦੇ ਰਹੇ। ਉਨ੍ਹਾਂ ਦੀ ਸਾਰੰਗੀ ਅਤੇ ਗਾਏ ਗਏ ਗੀਤ ਸੰਗੀਤ ਪ੍ਰੇਮੀਆਂ ਨੂੰ ਅੰਦਰ ਤਕ ਧੂਹ ਪਾਉਂਦੇ ਸਨ।ਜ਼ਿਕਰਯੋਗ ਹੈ ਕਿ ਈਦੂ ਸ਼ਰੀਫ਼ ਮਹਾਰਾਜਾ ਪਟਿਆਲਾ ਦੇ ਸ਼ਾਹੀ ਗਵੱਈਏ ਈਦੂ ਲਲੌਢੇ ਵਾਲੇ ਦਾ ਸੁਪੱਤਰ ਸੀ।

ਸੰਬੰਧਿਤ ਖ਼ਬਰਾਂ

ਈਦੂ ਸ਼ਰੀਫ਼ ਨੂੰ ਗੁਮਨਾਮੀ ਦੇ ਹਨੇਰਿਆਂ ਵਿਚੋਂ ਕੱਢਣ ਵਾਲਾ ਪੰਮੀ ਬਾਈ, ਅਸ਼ਵਨੀ ਚੈਟਲੇ ਸਨ। ਉਨ੍ਹਾਂ ਦੀ ਗਾਈ ਹੀਰ ਦੀ ਕਲੀ ਦਾ ਕੋਈ ਮੇਲ ਅੱਜ ਤਕ ਨਹੀਂ ਜੁੜਿਆ।ਉਨ੍ਹਾਂ ਦੇ ਪੁੱਤਰ ਸੁੱਖੀ ਖ਼ਾਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਲਕਵਾ ਮਾਰ ਗਿਆ ਸੀ। ਮੰਜੇ 'ਤੇ ਪਿਆ ਨੇ ਅੱਜ ਦੁਪਹਿਰ 2 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਮਨੀਮਾਜਰਾ 'ਚ ਕੱਲ੍ਹ ਭਾਵ 8 ਜਨਵਰੀ ਨੂੰ ਹੋਵੇਗਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ — NRI Post