|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਸਮੇਂ ਦੀ ਜਰੂਰਤ : ਡਾ. ਸੁਰਿੰਦਰ ਮੱਲ

ਭੁੱਲਥ (ਇੰਦਰਜੀਤ ਸਿੰਘ ਚਾਹਲ) : ਦੰਦਾਂ ਦੀ ਸਿਹਤ ਦੇ ਲਈ ਬੱਚਿਆਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਜਾਗਰੂਕ ਕਰਨਾ ਜਰੂਰੀ ਹੈ। ਇਸ ਸੰਬੰਧ ਵਿੱਚ ਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਗੁਰੁ ਤੇਗ ਬਹਾਦੁਰ ਸਕੂਲ ਇਬਰਾਹੀਮਵਾਲ ਵਿੱਖੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਰੁੱਪ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਜਿਕਰਯੋਗ ਹੈ ਕਿ ਜਿਲੇ ਵਿੱਚ 31 ਵਾਂ ਦੰਦਾਂ ਦਾ

NRI Post Desk · 2301 ਦਿਨ ਪਹਿਲਾਂ · ਅੱਪਡੇਟ 2275 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਭੁੱਲਥ (ਇੰਦਰਜੀਤ ਸਿੰਘ ਚਾਹਲ) : ਦੰਦਾਂ ਦੀ ਸਿਹਤ ਦੇ ਲਈ ਬੱਚਿਆਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਜਾਗਰੂਕ ਕਰਨਾ ਜਰੂਰੀ ਹੈ। ਇਸ ਸੰਬੰਧ ਵਿੱਚ ਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਗੁਰੁ ਤੇਗ ਬਹਾਦੁਰ ਸਕੂਲ ਇਬਰਾਹੀਮਵਾਲ ਵਿੱਖੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਰੁੱਪ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਜਿਕਰਯੋਗ ਹੈ ਕਿ ਜਿਲੇ ਵਿੱਚ 31 ਵਾਂ ਦੰਦਾਂ ਦਾ ਪੰਦਰਵਾੜਾ ਚੱਲ ਰਿਹਾ ਹੈ ਤੇ ਉਕਤ ਗਤੀਵਿਧੀ ਦੇ ਜਰੀਏ ਵਿਦਿਆਰਥੀਆਂ ਨੂੰ ਦੰਦਾਂ ਦੇ ਮਾਹਰ ਡਾਕਟਰਾਂ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਤੇ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਤੰਬਾਕੂਨੋਸ਼ੀ ਨਾਲ ਹੋਣ ਵਾਲਾ ਮੂੰਹ ਦਾ ਕੈਂਸਰ ਅੱਜ ਦੇ ਸਮੇਂ ਦੀ ਗੰਭੀਰ ਸਮੱਸਿਆ ਬਣ ਚੁੱਕਾ ਹੈ। ਵਿਦਿਆਰਥੀ ਵਿੱਚ ਤੰਬਾਕੂ ਤੇ ਸਿਗਰਟਨੋਸ਼ੀ ਦੇ ਬੁਰੇ ਪ੍ਰਭਾਵਾਂ ਦੀ ਜਾਗਰੂਕਤਾ ਕਰਨਾ ਅੱਜ ਇੱਕ ਜਰੂਰਤ ਬਣ ਚੁੱਕਿਆ ਹੈ ਕਿਉਂਕਿ ਕਈ ਵਾਰ ਗਾਈਡੈਂਸ ਦੀ ਕਮੀ ਦੇ ਚੱਲਦਿਆਂ ਅਤੇ ਗਲਤ ਸੰਗਤ ਵਿੱਚ ਪੈ ਕੇ ਉਹ ਸਿਗਰਟਨੋਸ਼ੀ ਨੂੰ ਇੱਕ ਸਟਾਈਲ ਆਈਕਨ ਦੀ ਤਰ੍ਹਾਂ ਲੈਂਦੇ ਹਨ।

ਡਾ. ਮੱਲ ਨੇ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਡਾ. ਬਰਿੰਦਰ, ਡਾ. ਹਰਪ੍ਰੀਤ ਤੇ ਡਾ. ਪ੍ਰੀਤਮ ਸਿੰਘ ਵੱਲੋਂ ਵਿਸਥਾਰ ਨਾਲ ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ ਦੀ ਜਾਣਕਾਰੀ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਦੇ ਜਰੀਏ ਦਿੱਤੀ ਗਈ । ਇਸ ਮੌਕੇ ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਨੇ ਮਾਹਰਾਂ ਨਾਲ ਡੈਂਟਲ ਹੈਲਥ ਬਾਰੇ ਵਿਚਾਰ ਵਟਾਂਦਰਾ ਕੀਤਾ। ਡਾ.ਪ੍ਰੀਤਮ ਨੇ ਜਿੰਜੀਵਾਈਟਸ (ਮਸੂੜਿਆਂ ਦੀ ਬੀਮਾਰੀਆਂ) ਤੇ ਆਪਣੇ ਵਿਚਾਰ ਪੇਸ਼ ਕੀਤੇ। ਇਹੀ ਨਹੀਂ ਵਿਦਿਆਰਥੀਆਂ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਦੇ ਸੰਬੰਧ ਵਿੱਚ ਮਾਹਰਾਂ ਕੋਲੋਂ ਪ੍ਰਸ਼ਨ ਵੀ ਪੁੱਛੇ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!