ਜਲੰਧਰ : ਲੋਕ ਸਭਾ ਸੀਟ ਜਲੰਧਰ ਤੋਂ 19 ਉਮੀਦਵਾਰ ਚੋਣ ਮੈਦਾਨ 'ਚ ਹੋਣਗੇ। ਨਾਂ ਵਾਪਸੀ ਦਾ ਸਮਾਂ ਖਤਮ ਹੋਣ ਤੋਂ ਬਾਅਦ ਜ਼ਿਲ੍ਹਾ ਚੋਣ ਦਫ਼ਤਰ ਡੀਸੀ ਵਰਿੰਦਰ ਸ਼ਰਮਾ ਨੇ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਹਨ। ਸਭ ਤੋਂ ਦਿਲਚਸਪ ਸਥਿਤੀ ਚੋਣ ਚਿੰਨ੍ਹ ਬੈਟ ਨੂੰ ਲੈ ਕੇ ਰਹੀ। ਨਾਮਜ਼ਦਗੀ ਭਰਦੇ ਸਮੇਂ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਘੁਗਸ਼ੋਰ ਤੇ ਨੀਟੂ ਸ਼ਟਰਾਂਵਾਲਾ ਨੇ ਇਹ ਚੋਣ ਚਿੰਨ੍ਹ ਮੰਗਿਆ ਸੀ। ਜਦੋਂ ਚੋਣ ਚਿੰਨ੍ਹ ਵੰਡਣ ਦੀ ਵਾਰੀ ਆਈ ਤਾਂ ਦੋਵੇਂ ਉਮੀਦਵਾਰ ਬੈਟ ਚੋਣ ਚਿੰਨ੍ਹ ਦੀ ਹੀ ਮੰਗ ਕਰਨ ਲੱਗੇ। ਮਾਮਲਾ ਫਸਣ 'ਤੇ ਡੀਸੀ ਨੇ ਦੋਵਾਂ ਨਾਵਾਂ ਦਾ ਲੱਕੀ ਡ੍ਰਾ ਕਢਵਾਇਆ ਤੇ ਬੈਟ ਦਾ ਚੋਣ ਚਿੰਨ੍ਹ ਨੀਟੂ ਸ਼ਟਰਾਂਵਾਲਾ ਨੂੰ ਮਿਲ ਗਿਆ। ਕਸ਼ਮੀਰ ਸਿੰਘ ਨੂੰ ਸਟੂਲ ਚੋਣ ਚਿੰਨ੍ਹ ਨਾਲ ਸਬਰ ਕਰਨਾ ਪਿਆ।ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਨਾਂ ਵਾਪਸੀ ਦੀ ਨਵੀਂ ਤਰੀਕ ਦੋ ਮਈ ਸੀ, ਪਰ ਦੂਜੇ ਦਿਨ ਕਿਸੇ ਨੇ ਵੀ ਨਾਂ ਵਾਪਸ ਨਹੀਂ ਲਿਆ। ਇਸ ਤੋਂ ਬਾਅਦ ਉਨ੍ਹਾਂ ਅਧਿਕਾਰਕ ਤੌਰ 'ਤੇ ਚੋਣ ਚਿੰਨ੍ਹ ਵੰਡ ਦਿੱਤੇ। ਹੁਣ ਇਨ੍ਹਾਂ ਚਿੰਨ੍ਹਾਂ 'ਤੇ 19 ਮਈ ਨੂੰ ਵੋਟਿੰਗ ਹੋਵੇਗੀ।
ਕਾਂਗਰਸ- ਸੰਤੋਖ ਚੌਧਰੀ- ਹੱਥ
ਅਕਾਲੀ-ਭਾਜਪਾ- ਚਰਨਜੀਤ ਅਟਵਾਲ - ਤਕੜੀ
ਆਮ ਆਦਮੀ ਪਾਰਟੀ- ਜਸਟਿਸ ਜ਼ੋਰਾ ਸਿੰਘ- ਝਾੜੂ
ਬਸਪਾ- ਬਲਵਿੰਦਰ ਕੁਮਾਰ- ਹਾਥੀ
ਅੰਬੇਡਕਰ ਨੈਸ਼ਨਲ ਕਾਂਗਰਸ- ਉਰਮਿਲਾ- ਗ੍ਰਾਮੋਫੋਨ
ਸ਼ਿਵਸੈਨਾ- ਸੁਭਾਸ਼ ਗੋਰਾਇਆ- ਤੀਰ ਕਮਾਨ
ਮੁਲਾਜ਼ਮ ਯੂਨੀਅਨ ਨੇ ਘੇਰੀ ਸੰਤੋਖ ਸਿੰਘ ਚੌਧਰੀ ਦੀ ਕੋਠੀ, ਸੰਸਦ ਮੈਂਬਰ ਨੇ ਕੀਤਾ ਗੇਟ ਬੰਦ
ਪਿਪਲੁਜ਼ ਪਾਰਟੀ ਆਫ ਇੰਡੀਆ- ਹਰੀ ਮਿੱਤਰ- ਫਲਾਂ ਦੀ ਟੋਕਰੀ
ਭਾਰਤ ਪ੍ਰਭਾਤ ਪਾਰਟੀ- ਗੁਰਪਾਲ ਸਿੰਘ- ਲੂਡੋ
ਸੰਬੰਧਿਤ ਖ਼ਬਰਾਂ
ਹਮ ਭਾਰਤ ਪਾਰਟੀ- ਜਗਨਾਥ ਬਾਜਵਾ- ਗੰਨਾ ਕਿਸਾਨ
ਬਸਪਾ ਅੰਬੇਡਕਰ- ਤਾਰਾ ਸਿੰਘ ਗਿਲ- ਟੈਲੀਵਿਜ਼ਨ
ਰਿਪਬਿਲਕਨ ਪਾਰਟੀ ਆਫ ਇੰਡੀਆ ਏ - ਪ੍ਰਕਾਸ਼ ਚੰਦ ਜਸਲ- ਸਿਲਾਈ ਮਸ਼ੀਨ
ਨੈਸ਼ਨਲਿਸਟ ਜਸਟਿਸ ਪਾਰਟੀ- ਬਲਜ਼ਿੰਦਰ ਸਿੰਘ- ਟ੍ਰੈਕਟਰ ਚਲਾਦਾ ਕਿਸਾਨ
ਬਹੁਜਨ ਮੁਕਤੀ ਪਾਰਟੀ- ਰਮੇਸ਼ ਲਾਲ- ਮੰਜਾ
ਉਪਕਾਰ ਸਿੰਘ- ਆਜ਼ਾਦ- ਸੇਬ
ਅਮਰੀਸ਼ ਕੁਮਾਰ- ਆਜ਼ਾਦ- ਗੁਬਾਰਾ
ਸੁਖਦੇਵ ਸਿੰਘ- ਆਜ਼ਾਦ- ਹਾਕੀ ਸਿਟਲ ਤੇ ਬਾਲ
ਕਸ਼ਮੀਰ ਸਿੰਘ- ਆਜ਼ਾਦ- ਸਟੂਲ
ਨੀਟੂ ਸ਼ਟਰਾਂਵਾਲਾ- ਆਜ਼ਾਦ- ਬੈਟ






