|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਜਦੋਂ ਉੱਡਦੇ ਜਹਾਜ਼ ਦੀ ਸੱਪ ਨੇ ਕਰਵਾਈ ਐਮਰਜੈਂਸੀ ਲੈਂਡਿੰਗ! ਦੇਖੋ ਤਸਵੀਰਾਂ

ਨਿਊਜ਼ ਡੈਸਕ : ਉੱਡਦੇ ਜਹਾਜ਼ ਦੇ ਅੰਦਰ ਸੱਪ ਦੇ ਨਜ਼ਰ ਆਉਣ ਨਾਲ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਇਹ ਘਟਨਾ ਮਲੇਸ਼ੀਆ ਤੋਂ ਉਡਾਨ ਭਰਨ ਵਾਲੇ ਜਹਾਜ 'ਚ ਵਾਪਰੀ। ਇਸ ਘਟਨਾ ਨੂੰ ਦੇਖ ਕੇ ਤੁਹਾਨੂੰ ਹਾਲੀਵੁੱਡ ਦੀ ਫਿਲਮ 'ਸਨੇਕਸ ਆਨ ਏ ਪਲੇਨ'ਦੀ ਯਾਦ ਆ ਗਈ ਹੋਵੇਗੀ। ਫ਼ਿਲਮ ਵਿੱਚ ਸਾਜ਼ਿਸ਼ ਤਹਿਤ ਜਹਾਜ਼ ਵਿੱਚ ਸੱਪਾਂ ਨੂੰ ਛੱਡਿਆ

NRI Post Desk · 1748 ਦਿਨ ਪਹਿਲਾਂ · ਅੱਪਡੇਟ 1748 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਦੋਂ ਉੱਡਦੇ ਜਹਾਜ਼ ਦੀ ਸੱਪ ਨੇ ਕਰਵਾਈ ਐਮਰਜੈਂਸੀ ਲੈਂਡਿੰਗ! ਦੇਖੋ ਤਸਵੀਰਾਂ
📷 NRI Post Desk

ਨਿਊਜ਼ ਡੈਸਕ : ਉੱਡਦੇ ਜਹਾਜ਼ ਦੇ ਅੰਦਰ ਸੱਪ ਦੇ ਨਜ਼ਰ ਆਉਣ ਨਾਲ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਇਹ ਘਟਨਾ ਮਲੇਸ਼ੀਆ ਤੋਂ ਉਡਾਨ ਭਰਨ ਵਾਲੇ ਜਹਾਜ 'ਚ ਵਾਪਰੀ। ਇਸ ਘਟਨਾ ਨੂੰ ਦੇਖ ਕੇ ਤੁਹਾਨੂੰ ਹਾਲੀਵੁੱਡ ਦੀ ਫਿਲਮ 'ਸਨੇਕਸ ਆਨ ਏ ਪਲੇਨ'ਦੀ ਯਾਦ ਆ ਗਈ ਹੋਵੇਗੀ। ਫ਼ਿਲਮ ਵਿੱਚ ਸਾਜ਼ਿਸ਼ ਤਹਿਤ ਜਹਾਜ਼ ਵਿੱਚ ਸੱਪਾਂ ਨੂੰ ਛੱਡਿਆ ਜਾਂਦਾ ਹੈ ਅਤੇ ਉਹ ਉੱਡਦੇ ਜਹਾਜ਼ ਵਿੱਚ ਤਬਾਹੀ ਮਚਾ ਦਿੰਦੇ ਹਨ।

ਸੰਬੰਧਿਤ ਖ਼ਬਰਾਂ

ਲੋਕਾਂ ਨੇ ਤੁਰੰਤ ਇਸ ਘਟਨਾ ਦੀ ਵੀਡੀਓ ਬਣਾ ਲਈ। ਸੱਪ ਨੂੰ ਦੇਖ ਕੇ ਫਲਾਈਟ ਅਟੈਂਡੈਂਟ ਨੇ ਯਾਤਰੀਆਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਅਤੇ ਸ਼ਾਂਤੀ ਬਣਾਈ ਰੱਖਣ ਦਾ ਲਈ ਕਿਹਾ। ਫਲਾਈਟ 'ਚ ਜਿਵੇਂ ਹੀ ਸੱਪ ਦਿਖਾਈ ਦਿੱਤਾ, ਤਵਾਊ ਸ਼ਹਿਰ ਜਾ ਰਹੀ ਫਲਾਈਟ ਨੂੰ ਕੁਚਿੰਗ ਸ਼ਹਿਰ ਵੱਲ ਮੋੜ ਦਿੱਤਾ ਗਿਆ, ਜਿੱਥੇ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਉਨ੍ਹਾਂ ਨੇ ਕਿਹਾ- ਜਿਵੇਂ ਹੀ ਕਪਤਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫਲਾਈਟ ਨੂੰ ਕੁਚਿੰਕ ਵੱਲ ਮੋੜ ਦਿੱਤਾ ਤਾਂ ਜੋ ਸੱਪ ਨੂੰ ਜਹਾਜ਼ ਦੇ ਅੰਦਰੋਂ ਬਾਹਰ ਕੱਢਿਆ ਜਾ ਸਕੇ। ਏਅਰਲਾਈਨ ਅਧਿਕਾਰੀਆਂ ਨੇ ਕਿਹਾ ਕਿ ਇਹ ਬਹੁਤ ਹੀ ਦੁਰਲੱਭ ਮਾਮਲਾ ਹੈ ਜੋ ਕਿਸੇ ਵੀ ਫਲਾਈਟ ਨਾਲ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਕਾਰਨ ਜਹਾਜ਼ ਨੂੰ ਤੁਰੰਤ ਲੈਂਡ ਕਰਵਾਇਆ ਗਿਆ। ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!