ਕਪੂਰਥਲਾ (ਇੰਦਰਜੀਤ ਸਿੰਘ) : ਹਾੜੀ ਦੀਆ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵੱਲੋਂ ਆਤਮਾ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ।ਇਸ ਕੈਂਪ ਦਾ ਉਦਘਾਟਨ ਇੰਜ: ਡੀ ਪੀ ਐਸ ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤਾ ਗਿਆ।ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਸਲੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਜਮੀਨ ਵਿੱਚ ਮਿਲਾਉਣਾ ਸਮੇਂ ਦੀ ਮੁੱਖ ਲੋੜ ਹੈ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਵੱਲੋਂ ਚੰਗੇ ਨਤੀਜੇ ਪ੍ਰਾਪਤ ਕੀਤੇ ਗਏ ਹਨ ਜਿਹਨਾਂ ਤੋਂ ਬਾਕੀ ਕਿਸਾਨਾਂ ਨੂੰ ਸਿਖਣ ਦੀ ਲੋੜ ਹੈ।
ਉਹਨਾਂ ਕੁਦਰਤੀ ਸੋਮੇਂ ਪਾਣੀ ਦੀ ਵੀ ਸੰਜਮ ਨਾਲ ਵਰਤਣ ਤੇ ਜੋਰ ਦਿੱਤਾ। ਉਹਨਾਂ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਦੀ ਵੈਲੀਉ ਅਡੀਸ਼ਨ ਕਰਕੇ ਖੁਦ ਮੰਡੀਕਰਣ ਦੇ ਉਪਰਾਲੇ ਦੀ ਵੀ ਪ੍ਰਸੰਸ਼ਾ ਕੀਤੀ।ਉਹਨਾਂ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਦੀ ਵੀ ਗੱਲ ਕਹੀ।ਸ਼੍ਰੀ ਅਵਤਾਰ ਸਿੰਘ ਭੁਲਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਪੂਰਥਲਾ ਨੇ ਇਸ ਸਮਾਗਮ ਤੇਫ਼ਨਬਸਪ; ਬੋਲਦਿਆਂ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਹਾੜੀਫ਼ਨਬਸਪ; ਦੀਆਂ ਫਸਲਾਂ ਸਬੰਧੀ ਜੋ ਤਕਨੀਕੀ ਗਿਆਨ ਤੁਸੀ ਅੱਜ ਹਾਸਲ ਕੀਤਾ ਹੈ ਇਸ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਭਰਭੂਰ ਲਾਭ ਉਠਾਇਆ ਜਾਵੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਜਮੀਨ ਵਿੱਚ ਹੀ ਮਿਲਾਇਆ ਜਾਵੇ।
ਉਹਨਾਂ ਨਵੀਨਤਮ ਖੇਤੀ ਮਸ਼ੀਨਰੀ ਨੂੰ ਕਿਰਾਏ ਤੇ ਵਰਤਣ ਲਈ ਕਿਹਾ।ਇਸ ਮੋਕੇ ਸ੍ਰੀ ਬਲਜਿੰਦਰ ਸਿੰਘ ਬਰਾੜਫ਼ਨਬਸਪ; ਸੰਯੁਕਤ ਡਾਇਰੈਕਟਰ(ਘਣੀ ਖੇਤੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨਾਂ ਖੇਤੀਬਾੜੀ ਵਿਭਾਗ ਦੀਆ ਸਕੀਮਾਂ ਅਤੇ ਹਾੜੀ ਦੇ ਪ੍ਰਬੰਧਾਫ਼ਨਬਸਪ; ਬਾਰੇ ਵਿਸਥਾਰ ਜਾਣਕਾਰੀ ਦਿੱਤੀ ਉਹਨਾਂ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਨਾ ਸਾੜਨ ਅਤੇ ਇਸ ਨੂੰ ਜਮੀਨ ਵਿੱਚ ਮਿਲਾਉਣ ਲਈ ਜੋਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰੇ ਨੂੰ ਧਿਆਨ ਵਿੱਚ ਰੱਖਦੇ ਹੋਏਫ਼ਨਬਸਪ; ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਅਤੇ ਸਹਾਇਕ ਧੰਦੇ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਤ ਕੀਤਾ।ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਕਿਸਾਨਾਂ ਨੂੰ ਜੀ ਆਇਆ ਕਿਹਾ ਉਨਾਂ ਦੱਸਿਆਂ ਕਿ ਜਿਲੇ ਵਿੱਚ 1.17 ਲੱਖ ਹੈਕਟੇਅਰ ਰਕਬੇ ਝੋਨੇਂ ਹੇਠ ਸੀ ਜਿਸ ਤੋਂ ਚੰਗੇ ਝਾੜ ਦੀ ਆਸ ਹੈ।
ਸੰਬੰਧਿਤ ਖ਼ਬਰਾਂ
ਉਹਨਾਂ ਅੰਤਰ ਰਾਸ਼ਟਰੀ ਮਿਆਰ ਦੀ ਬਾਸਮਤੀ ਪੈਦਾ ਕਰਨ ਲਈ ਕੀਤੇ ਉਪਰਾਲਿਆਂ ਬਾਰੇ ਵੀ ਦੱਸਿਆ ।ਉਹਨਾਂ ਕਿਹਾ ਕਿ ਖਾਦਾਂ ਅਤੇ ਖੇਤੀ ਰਸਾਇਣਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਸਾਲ 2018-19 ਦੌਰਾਨ 470 ਹੈਪੀਸੀਡਰ,299 ਪੈਡੀ ਸਟਰਾਅ ਚੋਪਰ ਅਤੇ ਮਲਚਰ,191 ਉਲਟਾਂਵੇ ਹੱਲ,147ਸੁਪਰ ਐਸ ਐਮ ਐਸ,82 ਰੋਟਾਵਟੇਰ ਅਤੇ 10 ਰੋਟਰੀ ਸੈਸ਼ਰਅਤੇ ਸ਼ਰੱਬ ਕਟਰ ਦਿੱਤੇ ਸਨ ਇਸ ਸਾਲ ਵੀ ਪਰਾਲੀ ਦੇ ਪ੍ਰਬੰਧਨ ਲਈ 142 ਵਿਅਕਤੀਗਤ ਅਤੇ 246 ਕਿਸਾਨ ਗੁਰੱਪਾਂ ਦੀ ਪ੍ਰਵਾਨਗੀ ਹੋਈ ਹੈ ।ਉਹਨਾਂ ਪਿਛਲੇ ਸਾਲ 70% ਤੋਂ ਵੱਧ ਰਕਬੇ ਵਿੱਚ ਕਿਸਾਨਾਂ ਵੱਲੋਂ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਤੇ ਧੰਨਵਾਦ ਵੀ ਕੀਤਾ।
ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀਪਾਲਣ, ਡੇਅਰੀ,ਭੂਮੀ ਰੱਖਿਆ, ਜੰਗਲਾਤ, ਪੀ.ਏ.ਯੂ, ਅਤੇ ਫ਼ਨਬਸਪ;ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦਾਂ ਅਤੇ ਨਵੀਨਤਮ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਿਸ ਵਿੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ।ਡਾ ਪਰਮਜੀਤ ਸਿੰਘ ,ਇੰਚਾਰਜ ਗੰਨਾ ਖੋਜ ਕੇਂਦਰ ਕਪੂਰਥਲਾ, ਕੁਲਦੀਪ ਸਿੰਘ ਮੱਤੇਵਾਲ ਰੀਜਨਲ ਸੀਡ ਸਰਟੀਫਿਕੇਸ਼ਨ ਅਫਸਰ ਜਲੰਧਰ, ਡਾ ਪ੍ਰਦੀਪ ਕੁਮਾਰ ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਕਪੁਰਥਲਾ ,ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਡਾ ਬਿੰਦੂ ਮਰਵਾਹਾ,ਡਾ ਅਵਨੀਤ ਕੌਰ,ਡਾ ਅਮਿਤ ਸਲਾਰੀਆ,ਡਾ ਅਮਨਦੀਪ ਕੌਰ.ਡਾਂ ੳਕਾਰ ਸਿੰਘ,ਡਾਂ ਰਜਿੰਦਰ ਕੁਮਾਰ,ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਮੰਡੀਕਰਣ ਅਫਸਰ ਕਪੂਰਥਲਾ, ਗੁਰਦੀਪ ਸਿੰਘ ਟਰੇਨਿੰਗ ਅਫਸਰ , ਸੁਖਦੇਵ ਸਿੰਘ ਖੇਤੀਬਾੜੀ ਸੂਚਨਾ ਅਫਸਰ ਇੰਜੀ: ਜਗਦੀਸ਼ ਸਿੰਘ ਵੈਟਰਨਰੀ ਅਫਸਰ ਲਖਵਿੰਦਰ ਸਿੰਘ ,ਮਨਪ੍ਰੀਤ ਸਿੰਘ ਉਪਮੰਡਲ ਭੂਮੀ ਰੱਖਿਆਂ ਅਫਸਰ ਨੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆ ਤੇ ਭਰਪੂਰ ਜਾਣਕਾਰੀ ਦਿਤੀ।
ਖੇਤੀਬਾੜੀ ਅਫਸਰ ਜਸਬੀਰ ਸਿੰਘ ਖਿੰਡਾ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ।ਇਸ ਮੌਕੇ ਜਸਵੰਤ ਰਾਏ ਪ੍ਰਧਾਨ ਖੇਤੀਬਾੜੀ ਅਫਸਰ ਅਸੋਸੀਏਸ਼ਨ, ਖੇਤੀਬਾੜੀ ਅਫਸਰ ਅਸ਼ਵਨੀ ਕੁਮਾਰ ਜਸਬੀਰ ਸਿੰਘ ਖਿੰਡਾ,ਮਨਜੀਤ ਸਿੰਘ,ਐਚ ਪੀਐਸ ਭਰੋਤ ,ਪਰਮਜੀਤ ਸਿੰਘ,ਖੇਤੀਬਾੜੀ ਵਿਕਾਸ ਅਫਸਰ ਬਲਕਾਰ ਸਿੰਘ,ਜਸਪਾਲ ਸਿੰਘ, ਵਿਸ਼ਾਲ ਕੌਸ਼ਲ ,ਰੇਸ਼ਮ ਸਿੰਘ ਫੀਲਡ ਅਫਸਰ, ਡੀ ਪੀ ਡੀ ਆਤਮਾ ਬਲਰਾਜ ਸਿੰਘ ਅਤੇ ਯਾਦਵਿੰਦਰ ਸਿੰਘ ,ਰਮਿੰਦਰ ਸਿੰਘ ਬੇਦੀ,ਮਨਦੀਪ ਸਿੰਘ,ਸੁਪਰਡੈਂਟ ਜਸਬੀਰ ਕੌਰ ਅਤੇ ਸਮੂੰਹ ਸਟਾਫ ਕਪੂਰਥਲਾ ਹਾਜਰ ਸਨ। ਸਮੂੰਹ ਸਟਾਫ ਖੇਤੀਬਾੜੀ ਵਿਭਾਗ, ਇਲਾਕੇ ਦੇ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ।






