|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੋਰਾਂ ਦੇ ਹੌਸਲੇ ਬੁਲੰਦ: ਫੈਕਟਰੀ ਤੇ ਦੁਕਾਨਾਂ ’ਚ ਲੱਖਾਂ ਦਾ ਮਾਲ, 2 ਲੱਖ ਨਕਦੀ ਚੋਰੀ ਕਰ ਹੋਏ ਫਰਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਫੈਕਟਰੀ ਅਤੇ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕਰਨ ਵਾਲੇ ਗੈਂਗ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਗੈਂਗ ਨੇ ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਮੇਨ ਰੋਡ ਸਥਿਤ ਪੰਜਾਬ ਫੈਬ੍ਰਿਕਸ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਲੱਖਾਂ ਦਾ ਮਾਲ ਅਤੇ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ

NRI Post Desk · 1693 ਦਿਨ ਪਹਿਲਾਂ · ਅੱਪਡੇਟ 1693 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੋਰਾਂ ਦੇ ਹੌਸਲੇ ਬੁਲੰਦ: ਫੈਕਟਰੀ ਤੇ ਦੁਕਾਨਾਂ ’ਚ ਲੱਖਾਂ ਦਾ ਮਾਲ, 2 ਲੱਖ ਨਕਦੀ ਚੋਰੀ ਕਰ ਹੋਏ ਫਰਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਫੈਕਟਰੀ ਅਤੇ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕਰਨ ਵਾਲੇ ਗੈਂਗ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਗੈਂਗ ਨੇ ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਮੇਨ ਰੋਡ ਸਥਿਤ ਪੰਜਾਬ ਫੈਬ੍ਰਿਕਸ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਲੱਖਾਂ ਦਾ ਮਾਲ ਅਤੇ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦਾ ਤਰੀਕਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਸੀ, ਜਿਵੇਂ 25 ਦਿਨ ਵਿਚ ਵਾਪਰੀਆਂ 7 ਵਾਰਦਾਤਾਂ ਵਿਚ ਹੋਇਆ ਹੈ।

ਸੰਬੰਧਿਤ ਖ਼ਬਰਾਂ

ਇਸ ਵਾਰ ਵੀ ਗੈਂਗ ਨੇ ਫੈਕਟਰੀ ਦੇ ਜਿੰਦਰੇ ਤੋੜੇ, ਸੀ. ਸੀ. ਟੀ. ਵੀ. ਕੈਮਰਿਆਂ ਦਾ ਰੁਖ ਆਸਮਾਨ ਵੱਲ ਮੋੜਿਆ ਅਤੇ ਕੰਪਲੈਕਸ ਦੇ ਅੰਦਰ ਗੋਦਾਮ ਅਤੇ ਆਫਿਸ ਤੋਂ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕੀਤੀ ਅਤੇ ਮਾਲ ਟੈਂਪੂ ’ਚ ਲੱਦ ਕੇ ਫਰਾਰ ਹੋ ਗਏ। ਪੰਜਾਬ ਫੈਬ੍ਰਿਕਸ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਪਿਛਲੇ ਗੇਟ ਦੀ ਪਹਿਲੀ ਮੰਜ਼ਿਲ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਸਾਰ-ਸੰਭਾਲ ਕਰਨ ’ਤੇ ਪਤਾ ਲੱਗਾ ਕਿ ਚੋਰ ਦੁਕਾਨ ’ਚੋਂ ਕੱਪੜੇ ਦੇ 50 ਥਾਨ ਅਤੇ ਆਫਿਸ ਦੇ ਗੱਲੇ ’ਚ ਪਈ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ।

ਏ. ਸੀ. ਪੀ. ਨਾਰਥ ਮਹੇਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 2-3 ਵਾਰਦਾਤਾਂ ਉਨ੍ਹਾਂ ਦੇ ਧਿਆਨ ਵਿਚ ਹਨ। ਪੁਲਿਸ ਚੋਰਾਂ ਦੀ ਭਾਲ 'ਚ ਲੱਗੀ ਹੋਈ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!