|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੀਏਯੂ ਵਿੱਚ ਇੰਟਰਨਲ ਔਡੀਟਰ ਸਿਸਟਮ ਬਾਰੇ ਸਿਖਲਾਈ ਪ੍ਰੋਗਰਾਮ ਸਮਾਪਤ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੀਏਯੂ ਦੇ ਨਿਰਦੇਸ਼ਕ ਖੋਜ ਵੱਲੋਂ ਕੁਆਲਟੀ ਕੰਨਸਲਟੈਂਟ ਗੁੜਗਾਓਂ ਦੇ ਸਹਿਯੋਗ ਨਾਲ 'ਕਯੂ ਐਮ ਐਸ ਇੰਟਰਨਲ ਔਡੀਟਰ' ਬਾਰੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ । ਇਸ ਸਿਖਲਾਈ ਵਿੱਚ ਟੀਚਿੰਗ-ਨਾਨ ਟੀਚਿੰਗ ਤੋਂ 20 ਦੇ ਕਰੀਬ ਅਧਿਕਾਰੀ ਸ਼ਾਮਿਲ ਹੋਏ । ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪੀਏਯੂ ਨੂੰ ਆਈ ਐਸ ਓ 9001:2005 ਸਰਟੀਫਿਕੇਟ ਖੋਜ,

NRI Post Desk · 2301 ਦਿਨ ਪਹਿਲਾਂ · ਅੱਪਡੇਟ 2277 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੀਏਯੂ ਦੇ ਨਿਰਦੇਸ਼ਕ ਖੋਜ ਵੱਲੋਂ ਕੁਆਲਟੀ ਕੰਨਸਲਟੈਂਟ ਗੁੜਗਾਓਂ ਦੇ ਸਹਿਯੋਗ ਨਾਲ 'ਕਯੂ ਐਮ ਐਸ ਇੰਟਰਨਲ ਔਡੀਟਰ' ਬਾਰੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ । ਇਸ ਸਿਖਲਾਈ ਵਿੱਚ ਟੀਚਿੰਗ-ਨਾਨ ਟੀਚਿੰਗ ਤੋਂ 20 ਦੇ ਕਰੀਬ ਅਧਿਕਾਰੀ ਸ਼ਾਮਿਲ ਹੋਏ । ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪੀਏਯੂ ਨੂੰ ਆਈ ਐਸ ਓ 9001:2005 ਸਰਟੀਫਿਕੇਟ ਖੋਜ, ਅਧਿਆਪਨ, ਪਸਾਰ ਅਤੇ ਖੇਤੀ ਨਾਲ ਜੁੜੇ ਹੋਰ ਖੇਤਰਾਂ ਵਿੱਚ ਕਾਰਜ ਲਈ ਦਿੱਤਾ ਜਾ ਚੁੱਕਾ ਹੈ। ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਅੰਦਰੂਨੀ ਲੇਖਾਕਾਰੀ ਬਾਰੇ ਗੱਲ ਕਰਦਿਆਂ ਟੀਮ ਵਰਕ ਤੇ ਜ਼ੋਰ ਦਿੱਤਾ । ਦਫ਼ਤਰ ਦੇ ਸੁਚਾਰੂ ਪ੍ਰਬੰਧਨ ਲਈ ਢੁੱਕਵੀਆਂ ਸੂਚੀਆਂ ਬਨਾਉਣ ਅਤੇ ਵੱਖ-ਵੱਖ ਮਿਸਲਾਂ/ਰਿਕਾਰਡਾਂ ਦੀ ਸਹੀ ਸੰਭਾਲ ਲਈ ਨਿਯਮਤ ਤਰੀਕੇ ਨੂੰ ਅਪਨਾਉਣ ਤੇ ਜ਼ੋਰ ਦਿੰਦਿਆਂ ਡਾ. ਅਸ਼ੋਕ ਕੁਮਾਰ ਨੇ ਇਸ ਟ੍ਰੇਨਿੰਗ ਨੂੰ 'ਸਿਸਟਮ ਕੰਟਰੋਲਰ' ਦੀ ਸਿਖਲਾਈ ਦੇ ਪੱਖ ਤੋਂ ਬੇਹੱਦ ਅਹਿਮ ਕਿਹਾ ।

ਸੰਬੰਧਿਤ ਖ਼ਬਰਾਂ

ਉਹਨਾਂ ਇਹ ਵੀ ਕਿਹਾ ਕਿ ਇਸ ਸਿਖਲਾਈ ਤੋਂ ਬਾਅਦ ਕਰਮਚਾਰੀਆਂ ਦੀ ਕਾਰਜ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ । ਸਿਖਲਾਈ ਵਿੱਚ ਭਾਗ ਲੈਣ ਵਾਲੇ ਕਰਮਚਾਰੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਆਈ ਐਸ ਓ ਟ੍ਰੇਨਰ ਅਤੇ ਔਡੀਟਰ ਸ੍ਰੀ ਡੀ ਪੀ ਸਿੰਘ ਨੇ ਇਸ ਸਿਖਲਾਈ ਰਾਹੀਂ ਮਿਆਰੀ ਪ੍ਰਬੰਧਨ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਦੀ ਸਮਰਥਾ ਦੀ ਗੱਲ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਇੰਟਰਨਲ ਔਡੀਟਰ ਸਿਸਟਮ ਰਾਹੀਂ ਉਤਪਾਦ ਸਿੱਧੇ ਗਾਹਕ ਤੱਕ ਪਹੁੰਚ ਸਕਣਗੇ ਅਤੇ ਗਾਹਕ ਵੀ ਵਧੇਰੇ ਸਤੁੰਸ਼ਟੀ ਦਾ ਅਹਿਸਾਸ ਕਰ ਸਕੇਗਾ । ਪੀਏਯੂ ਬਾਰੇ ਗੱਲ ਕਰਦਿਆਂ ਉਹਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਸੰਸਥਾ ਦਾ ਧੰਨਵਾਦ ਕੀਤਾ। ਸਹਾਇਕ ਕਿਸਮ ਸੁਧਾਰਕ, ਟੈਕਨਾਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈਲ ਡਾ. ਊਸ਼ਾ ਨਾਰਾ ਇਸ ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਸਨ । ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਇਸ ਸਿਖਲਾਈ ਵਿੱਚ ਅਧਿਕਾਰੀਆਂ ਨੂੰ ਭਾਗ ਲੈਣ ਦੀ ਆਗਿਆ ਦੇਣ ਲਈ ਪੀਏਯੂ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!