|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Virat Epic Reply: ਯੁਵਰਾਜ ਦੇ ਵਿਵਾਦਪੂਰਨ ਟਵੀਟ ਦਾ ਵਿਰਾਟ ਨੇ ਇੰਝ ਦਿੱਤਾ ਜਵਾਬ, ਫੈਨਜ਼ ਵੀ ਹੋਏ ਹੈਰਾਨ

ਨਵੀਂ ਦਿੱਲੀ: ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਇਨ੍ਹਾਂ ਦਿਨ ਆਪਣੀ ਨਰਾਜ਼ਗੀ ਜਾਹਿਰ ਕਰਨ ਤੋਂ ਡਰ ਨਹੀਂ ਰਹੇ ਹਨ। ਪਿਛਲੇ ਦਿਨੀਂ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤਾਂ ਟਵੀਟ 'ਚ ਵਧਾਈ ਨਾਲ ਤਾਣਾ ਮਾਰਾ ਹੋਇਆ ਲੱਗ ਰਿਹਾ ਸੀ ਤੇ ਇਸ ਨੂੰ ਲੈ ਕੇ ਫੈਨਜ਼ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਵਿਰਾਟ ਨੇ ਹੁਣ ਯੁਵਰਾਜ ਦੇ ਇਸ ਵਧਾਈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਇਨ੍ਹਾਂ ਦਿਨ ਆਪਣੀ ਨਰਾਜ਼ਗੀ ਜਾਹਿਰ ਕਰਨ ਤੋਂ ਡਰ ਨਹੀਂ ਰਹੇ ਹਨ। ਪਿਛਲੇ ਦਿਨੀਂ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤਾਂ ਟਵੀਟ 'ਚ ਵਧਾਈ ਨਾਲ ਤਾਣਾ ਮਾਰਾ ਹੋਇਆ ਲੱਗ ਰਿਹਾ ਸੀ ਤੇ ਇਸ ਨੂੰ ਲੈ ਕੇ ਫੈਨਜ਼ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਵਿਰਾਟ ਨੇ ਹੁਣ ਯੁਵਰਾਜ ਦੇ ਇਸ ਵਧਾਈ ਸੰਦੇਸ਼ ਦਾ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਵਿਰਾਟ ਦਾ 31ਵਾਂ ਜਨਮਦਿਨ ਸੀ। ਯੁਵੀ ਨੇ ਇਸ ਮੌਕੇ 'ਤੇ ਵਿਰਾਟ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਦਿਆਂ ਲਿਖਿਆ ਸੀ, 'ਇਹ ਵੀ ਦਿਨ ਸੀ! ਤੇ ਇਕ ਅੱਜ ਦਾ ਦਿਨ ਹੈ! ਜਿੱਥੇ ਵੀ ਰਹੋ ਖੁਸ਼ ਰਹੋ! ਰੱਬ ਹਮੇਸ਼ਾ ਤੁਹਾਡਾ ਭਲਾ ਕਰੇ!ਜਨਮਦਿਨ ਦੀਆਂ ਵਧਾਈਆਂ!'

ਸੰਬੰਧਿਤ ਖ਼ਬਰਾਂ

ਫੈਨਜ਼ ਇਹ ਮੰਨ ਕੇ ਚੱਲ ਰਹੇ ਸਨ ਕਿ ਯੁਵੀ ਨੇ ਸੰਦੇਸ਼ ਰਾਹੀਂ ਆਪਣਾ ਦਰਦ ਬਿਆਨ ਕੀਤਾ ਸੀ। ਉਨ੍ਹਾਂ ਨੇ ਇਸ ਟਵੀਟ ਰਾਹੀਂ ਸਿਲੈਕਟਰਜ਼, ਟੀਮ ਪ੍ਰਬੰਧਨ, ਕੋਚ ਤੇ ਕਪਤਾਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ। ਇਸ ਦੇ ਚਲਦਿਆਂ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਵਿਰਾਟ ਇਸ ਦਾ ਜਵਾਬ ਕਿਵੇਂ ਦੇਣਗੇ।

ਵਿਰਾਟ ਨੇ ਬੁੱਧਵਾਰ ਨੂੰ ਯੁਵੀ ਦੇ ਟਵੀਟ ਦੇ ਜਵਾਬ 'ਚ ਲਿਖਿਆ, 'ਉੱਪਰਵਾਲੇ ਦੇ ਦਿੱਤੇ ਸਾਰੇ ਦਿਨ ਮੇਹਰ ਹਨ ਪਾਜੀ। ਰੱਬ ਰਾਖਾ। ਹਮੇਸ਼ਾ ਤੁਹਾਨੂੰ ਬਹੁਤ ਸਾਰਾ ਪਿਆਰ।' ਵਿਰਾਟ ਦੇ ਇਸ ਜਵਾਬ 'ਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਜ਼ਿਕਰ ਨਹੀਂ ਕੀਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!