|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

EU ਅਮਰੀਕੀ ਯਾਤਰੀਆਂ ਤੇ ਕੋਰੋਨਾ ਨੂੰ ਲੈ ਲਾਵੇਗਾ ਪਾਬੰਦੀ

ਯੂਰਪੀ ਸੰਘ (ਦੇਵ ਇੰਦਰਜੀਤ) : ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਕਾਰਨ ਯੂਰਪੀ ਸੰਘ ਆਪਣੇ ਮੈਂਬਰ ਦੇਸ਼ਾਂ ਨੂੰ ਇੱਥੋਂ ਦੇ ਯਾਤਰੀਆਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰ ਸਕਦਾ ਹੈ। ਈ.ਯੂ. ਦੇ ਇਕ ਡਿਪਲੋਮੈਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੂਨ ਵਿਚ 27 ਮੈਂਬਰੀ ਯੂਰਪੀ ਸੰਘ ਨੇ ਅਮਰੀਕੀ ਯਾਤਰੀਆਂ 'ਤੇ ਲਗਾਈ ਗਈ ਪਾਬੰਦੀ ਖ਼ਤਮ ਕਰ ਦਿੱਤੀ ਸੀ। ਹ

NRI Post Desk · 1914 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
EU ਅਮਰੀਕੀ ਯਾਤਰੀਆਂ ਤੇ ਕੋਰੋਨਾ ਨੂੰ ਲੈ ਲਾਵੇਗਾ ਪਾਬੰਦੀ
📷 NRI Post Desk

ਯੂਰਪੀ ਸੰਘ (ਦੇਵ ਇੰਦਰਜੀਤ) : ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਕਾਰਨ ਯੂਰਪੀ ਸੰਘ ਆਪਣੇ ਮੈਂਬਰ ਦੇਸ਼ਾਂ ਨੂੰ ਇੱਥੋਂ ਦੇ ਯਾਤਰੀਆਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰ ਸਕਦਾ ਹੈ। ਈ.ਯੂ. ਦੇ ਇਕ ਡਿਪਲੋਮੈਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੂਨ ਵਿਚ 27 ਮੈਂਬਰੀ ਯੂਰਪੀ ਸੰਘ ਨੇ ਅਮਰੀਕੀ ਯਾਤਰੀਆਂ 'ਤੇ ਲਗਾਈ ਗਈ ਪਾਬੰਦੀ ਖ਼ਤਮ ਕਰ ਦਿੱਤੀ ਸੀ। ਹੁਣ ਗੈਰ ਜ਼ਰੂਰੀ ਯਾਤਰਾ ਲਈ ਸੁਰੱਖਿਅਤ ਦੇਸ਼ਾਂ ਦੀ ਸੂਚੀ ਤੋਂ ਅਮਰੀਕਾ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ।

ਸੰਬੰਧਿਤ ਖ਼ਬਰਾਂ

ਇਸ ਹਫ਼ਤੇ ਇਹ ਨਿਰਦੇਸ਼ ਲਾਗੂ ਹੋ ਸਕਦਾ ਹੈ। ਭਾਵੇਂਕਿ ਹਾਲੇ ਵੀ ਇਸ ਫੈ਼ਸਲੇ ਦੀ ਸਮੀਖਿਆ 'ਤੇ ਕੰਮ ਚੱਲ ਰਿਹਾ ਹੈ। ਕੋਈ ਵੀ ਫ਼ੈਸਲਾ ਗੈਰ-ਬਾਈਡਿੰਗ ਹੋਵੇਗਾ। ਯੂਰਪੀ ਸੰਘ ਦੇ ਦੇਸ਼ਾਂ ਵਿਚ ਕੋਵਿਡ-19 ਦੇ ਮੱਦੇਨਜ਼ਰ ਯਾਤਰਾ ਸੰਬੰਧੀ ਕੋਈ ਰਜਿਸਟਰਡ ਨੀਤੀ ਨਹੀਂ ਹੈ ਅਤੇ ਸਬੰਧਤ ਦੇਸ਼ ਦੀ ਸਰਕਾਰ ਨੇ ਇਹ ਫ਼ੈਸਲਾ ਲੈਣਾ ਹੁੰਦਾ ਹੈ ਕਿ ਅਮਰੀਕੀ ਯਾਤਰੀਆਂ ਲਈ ਸਰਹੱਦ ਖੋਲ੍ਹੀ ਜਾਵੇ ਜਾਂ ਨਹੀਂ। ਯੂਰਪੀ ਪਰੀਸ਼ਦ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਪੱਧਰ ਦੇ ਆਧਾਰ 'ਤੇ ਆਪਣੀ ਸੂਚੀ ਨੂੰ ਅਪਡੇਟ ਕਰਦਾ ਹੈ। ਹਰ ਦੋ ਹਫ਼ਤੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ।

ਯਾਤਰਾ ਇਜਾਜ਼ਤ ਲਈ ਪਿਛਲੇ 14 ਦਿਨਾਂ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਵਿਡ-19 ਦੇ 75 ਤੋਂ ਵੱਧ ਮਾਮਲੇ ਨਹੀਂ ਹੋਣੇ ਚਾਹੀਦੇ ਹਨ। ਹਾਲ ਹੀ ਦੇ ਹਫਤਿਆਂ ਵਿਚ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਅਮਰੀਕਾ ਵਿਚ ਪਿਛਲੇ ਹਫ਼ਤੇ ਰੋਜ਼ਾਨਾ ਔਸਤਨ 1,52,000 ਤੋਂ ਵੱਧ ਮਾਮਲੇ ਆਏ ਅਤੇ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!