|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਯੂਰੋਪ ਸੰਘ ਤਿਆਰ: ਗੈਰ-ਕਾਨੂੰਨੀ ਪਰਵਾਸੀਆਂ ਲਈ ਸਖ਼ਤ ਨਿਯਮ

ਬ੍ਰੱਸਲਜ਼ (ਪਾਇਲ): ਯੂਰੋਪ ਸੰਘ (ਈ ਯੂ) ਦੇ ਅਧਿਕਾਰੀਆਂ ਨੇ ਪਰਵਾਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤਹਿਤ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡੀਪੋਰਟ ਕਰਨ ਅਤੇ ਹਿਰਾਸਤ ਵਿੱਚ ਲੈਣ ਦੇ ਨਿਯਮ ਸਖ਼ਤ ਕੀਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਰੋਪੀਅਨ ਨੀਤੀਆਂ ਨੂੰ ਕਮਜ਼ੋਰ ਦੱਸਣ ਤੋਂ ਬਾਅਦ ਬ੍ਰੱਸਲਜ਼ ਵਿੱਚ ਮੰਤਰੀਆਂ ਦੀ ਮੀਟਿੰਗ ਹੋਈ

NRI Post Desk · 355 ਦਿਨ ਪਹਿਲਾਂ · ਅੱਪਡੇਟ 355 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਰੋਪ ਸੰਘ ਤਿਆਰ: ਗੈਰ-ਕਾਨੂੰਨੀ ਪਰਵਾਸੀਆਂ ਲਈ ਸਖ਼ਤ ਨਿਯਮ
📷 NRI Post Desk

ਬ੍ਰੱਸਲਜ਼ (ਪਾਇਲ): ਯੂਰੋਪ ਸੰਘ (ਈ ਯੂ) ਦੇ ਅਧਿਕਾਰੀਆਂ ਨੇ ਪਰਵਾਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤਹਿਤ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡੀਪੋਰਟ ਕਰਨ ਅਤੇ ਹਿਰਾਸਤ ਵਿੱਚ ਲੈਣ ਦੇ ਨਿਯਮ ਸਖ਼ਤ ਕੀਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਰੋਪੀਅਨ ਨੀਤੀਆਂ ਨੂੰ ਕਮਜ਼ੋਰ ਦੱਸਣ ਤੋਂ ਬਾਅਦ ਬ੍ਰੱਸਲਜ਼ ਵਿੱਚ ਮੰਤਰੀਆਂ ਦੀ ਮੀਟਿੰਗ ਹੋਈ।

ਸੰਬੰਧਿਤ ਖ਼ਬਰਾਂ

ਮੀਟਿੰਗ ਦੌਰਾਨ ‘ਸੁਰੱਖਿਅਤ ਤੀਜੇ ਦੇਸ਼’ ਦੇ ਸਿਧਾਂਤ ’ਤੇ ਸਹਿਮਤੀ ਬਣੀ ਹੈ। ਇਸ ਦਾ ਮਤਲਬ ਹੈ ਕਿ ਜੇ ਕੋਈ ਪਰਵਾਸੀ ਸੁਰੱਖਿਅਤ ਦੇਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਸ਼ਰਨ ਦੇਣ ਤੋਂ ਇਨਕਾਰ ਕਰਕੇ ਤੁਰੰਤ ਵਾਪਸ ਭੇਜਿਆ ਜਾ ਸਕਦਾ ਹੈ। ਡੈਨਿਸ਼ ਮੰਤਰੀ ਰਾਸਮਸ ਐੱਸ ਨੇ ਕਿਹਾ ਕਿ ਯੂਰੋਪ ਵਿੱਚ ਦਾਖਲੇ ਦਾ ਕੰਟਰੋਲ ਮਨੁੱਖੀ ਤਸਕਰਾਂ ਦੀ ਥਾਂ ਚੁਣੀਆਂ ਹੋਈਆਂ ਸਰਕਾਰਾਂ ਕੋਲ ਹੋਣਾ ਚਾਹੀਦਾ ਹੈ। ਮੈਂਬਰ ਦੇਸ਼ਾਂ ਨੇ ਸ਼ਰਨਾਰਥੀਆਂ ਦੇ ਖਰਚੇ ਵੰਡਣ ਲਈ ‘ਪੂਲ’ ਬਣਾਉਣ ’ਤੇ ਵੀ ਹਾਮੀ ਭਰੀ ਹੈ। ਇਸ ਤਹਿਤ 430 ਮਿਲੀਅਨ ਯੂਰੋ ਇਕੱਠੇ ਕੀਤੇ ਜਾਣਗੇ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!