|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ, ਟਿਊਨੇਸ਼ੀਆ ਤੇ ਜਾਰਜੀਆ ਲਈ ਆਪਣੇ ਦਰ ਬੰਦ ਕਰੇਗੀ ਯੂਰਪੀਅਨ ਯੂਨੀਅਨ

ਬਰੱਸਲਜ਼ (ਐੱਨ.ਆਰ.ਆਈ. ਮੀਡਿਆ) - ਯੂਰਪੀਅਨ ਯੂਨੀਅਨ ਵੱਲੋਂ ਕੈਨੇਡਾ, ਟਿਊਨੇਸ਼ੀਆ ਤੇ ਜਾਰਜੀਆ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚੋਂ ਹਟਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਨ੍ਹਾਂ ਦੇ ਵਾਸੀਆਂ ਨੂੰ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਬਲੌਕ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਹ ਖੁਲਾਸਾ ਯੂਰਪੀਅਨ ਯੂਨੀਅਨ ਦੇ ਮਸਲਿਆਂ ਦੇ ਜਾਣਕਾਰ ਅਧਿਕਾਰੀਆਂ ਵੱਲੋਂ ਕੀਤਾ ਗਿਆ

NRI Post Desk · 2228 ਦਿਨ ਪਹਿਲਾਂ · ਅੱਪਡੇਟ 2228 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ, ਟਿਊਨੇਸ਼ੀਆ ਤੇ ਜਾਰਜੀਆ ਲਈ ਆਪਣੇ ਦਰ ਬੰਦ ਕਰੇਗੀ ਯੂਰਪੀਅਨ ਯੂਨੀਅਨ
📷 NRI Post Desk

ਬਰੱਸਲਜ਼ (ਐੱਨ.ਆਰ.ਆਈ. ਮੀਡਿਆ) - ਯੂਰਪੀਅਨ ਯੂਨੀਅਨ ਵੱਲੋਂ ਕੈਨੇਡਾ, ਟਿਊਨੇਸ਼ੀਆ ਤੇ ਜਾਰਜੀਆ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚੋਂ ਹਟਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਨ੍ਹਾਂ ਦੇ ਵਾਸੀਆਂ ਨੂੰ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਬਲੌਕ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਹ ਖੁਲਾਸਾ ਯੂਰਪੀਅਨ ਯੂਨੀਅਨ ਦੇ ਮਸਲਿਆਂ ਦੇ ਜਾਣਕਾਰ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਦੌਰਾਨ ਯੂਰਪੀਅਨ ਯੂਨੀਅਨ ਨੇ ਸਿੰਗਾਪੁਰ ਵਿੱਚ ਵਾਇਰਸ ਸਬੰਧੀ ਸੁਧਰ ਰਹੇ ਹਾਲਾਤ ਦੇ ਮੱਦੇਨਜ਼ਰ ਉੱਥੋਂ ਦੇ ਟਰੈਵਲਰਜ਼ ਲਈ ਆਪਣੇ ਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਸੰਬੰਧਿਤ ਖ਼ਬਰਾਂ

ਕਈ ਹੋਰਨਾਂ ਦੇਸ਼ਾਂ ਵਾਂਗ ਹੀ ਅਮਰੀਕਾ ਨੂੰ ਵੀ ਇਸ ਬਲੈਕਲਿਸਟ ਵਿੱਚ ਰੱਖਿਆ ਜਾਵੇਗਾ| ਯੂਰਪੀਅਨ ਯੂਨੀਅਨ ਵੱਲੋਂ ਟਰੈਵਲ ਸਬੰਧੀ ਦੋ ਮਹੀਨਿਆਂ ਵਿੱਚ ਪਹਿਲੀ ਵਾਰੀ ਜਾਰੀ ਕੀਤੀ ਗਈ ਇਹ ਸੂਚੀ 11 ਦੇਸ਼ਾਂ ਤੋਂ ਘਟ ਕੇ 9 ਦੇਸ਼ਾਂ ਦੀ ਰਹਿ ਗਈ ਹੈ। ਬਾਕੀ ਅੱਠ ਦੇਸ਼ ਹਨ ਆਸਟਰੇਲੀਆ, ਚੀਨ, ਜਾਪਾਨ, ਨਿਊਜ਼ੀਲੈਂਡ, ਰਵਾਂਡਾ, ਸਾਊਥ ਕੋਰੀਆ, ਥਾਈਲੈਂਡ ਤੇ ਉਰੂਗੁਏ। ਇਹ ਸੂਚੀ ਉਸ ਸਮੇਂ ਅਪਡੇਟ ਕੀਤੀ ਗਈ ਹੈ ਜਦੋਂ ਯੂਰਪ ਵਿੱਚ ਹੀ ਅਜਿਹੇ ਮਾਮਲਿਆਂ ਵਿੱਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਬਦੀਲੀਆਂ ਬਾਰੇ ਅਜੇ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਵੱਲੋਂ ਬੁੱਧਵਾਰ ਨੂੰ ਆਪਣੀ ਸਹਿਮਤੀ ਜਾਂ ਅਸਹਿਮਤੀ ਦਿੱਤੀ ਜਾਣੀ ਬਾਕੀ ਹੈ। ਇੱਕ ਤੀਜੀ ਯੋਜਨਾ, ਜਿਸ ਨਾਲ ਇਸ ਸੂਚੀ ਦਾ ਫੌਰਮੈਟ ਪ੍ਰਭਾਵਿਤ ਹੋ ਸਕਦਾ ਹੈ, ਯੂਰਪੀਅਨ ਯੂਨੀਅਨ ਵੱਲੋਂ ਬਲਾਕ ਦੇ ਵੀਜ਼ਾ ਨਿਯਮਾਂ ਕਾਰਨ ਹਾਂਗ ਕਾਂਗ ਤੇ ਮਕਾਊ ਨੂੰ ਵੱਖਰੇ ਰੀਜਨਜ਼ ਵਜੋਂ ਮਾਨਤਾ ਦੇਣ ਦਾ ਟੀਚਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!