|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾਪਤਾ ਹੋਏ 2 ਸਕੇ ਭਰਾਵਾਂ ਦਾ 5ਵੇਂ ਦਿਨ ਵੀ ਜਿਥੇ ਕੁਝ ਪਤਾ ਨਹੀਂ ਲੱਗ ਸਕਿਆ

ਘਨੌਰ : ਪਿੰਡ ਗੰਡਾਖੇੜੀ ਦੇ ਲਾਪਤਾ ਹੋਏ ਦੋ ਸਕੇ ਭਰਾਵਾਂ ਦਾ ਪੰਜਵੇਂ ਦਿਨ ਵੀ ਜਿਥੇ ਕੁਝ ਪਤਾ ਨਹੀਂ ਲੱਗ ਸਕਿਆ, ਉਥੇ ਹੀ ਘਨੌਰ ਨੇੜੇ ਨਹਿਰ 'ਚੋਂ ਇਕ ਬੱਚੇ ਦੀ ਲਾਸ਼ ਮਿਲਣ 'ਤੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਹਾਲਾਂਕਿ ਪਰਿਵਾਰ ਵਲੋਂ ਇਸ ਲਾਸ਼ ਨੂੰ ਆਪਣਾ ਬੱਚਾ ਹੋਣ ਤੋਂ ਇਨਕਾਰ ਕੀਤਾ ਗਿਆ ਹੈ ਜਦਕਿ ਪੁਲਿਸ ਵਲੋਂ ਨਹਿਰ 'ਚੋਂ ਮਿਲੇ ਬੱਚੇ ਦੀ ਲਾਸ਼ ਨੂੰ ਪੋਸਟਮਾਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਘਨੌਰ : ਪਿੰਡ ਗੰਡਾਖੇੜੀ ਦੇ ਲਾਪਤਾ ਹੋਏ ਦੋ ਸਕੇ ਭਰਾਵਾਂ ਦਾ ਪੰਜਵੇਂ ਦਿਨ ਵੀ ਜਿਥੇ ਕੁਝ ਪਤਾ ਨਹੀਂ ਲੱਗ ਸਕਿਆ, ਉਥੇ ਹੀ ਘਨੌਰ ਨੇੜੇ ਨਹਿਰ 'ਚੋਂ ਇਕ ਬੱਚੇ ਦੀ ਲਾਸ਼ ਮਿਲਣ 'ਤੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਹਾਲਾਂਕਿ ਪਰਿਵਾਰ ਵਲੋਂ ਇਸ ਲਾਸ਼ ਨੂੰ ਆਪਣਾ ਬੱਚਾ ਹੋਣ ਤੋਂ ਇਨਕਾਰ ਕੀਤਾ ਗਿਆ ਹੈ ਜਦਕਿ ਪੁਲਿਸ ਵਲੋਂ ਨਹਿਰ 'ਚੋਂ ਮਿਲੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਸਰਾਲਾ ਪਿੰਡ ਕੋਲੋਂ ਲੰਘਦੀ ਨਹਿਰ 'ਚੋਂ ਸਵੇਰੇ ਸਮੇਂ ਇਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ।

ਸੰਬੰਧਿਤ ਖ਼ਬਰਾਂ

ਜਿਸਦੀ ਸੂਚਨਾ ਗੋਤਾਖੋਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਤੁਰੰਤ ਗੰਡਾਖੇੜੀ ਦੇ ਲਾਪਤਾ ਹੋਏ ਸਕੇ ਭਰਾਵਾਂ ਦੇ ਪਰਿਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਜੋ ਸ਼ਨਾਖਤ ਹੋ ਸਕੇ।ਲਾਪਤਾ ਹੋਏ ਬੱਚਿਆਂ ਦੇ ਪਰਿਵਾਰ ਅਨੁਸਾਰ ਉਨ੍ਹਾਂ ਦੇ ਦੋਵੇਂ ਬੱਚਿਆਂ 'ਚੋਂ ਕਿਸੇ ਨੇ ਅਜਿਹੇ ਕੱਪੜੇ ਨਹੀਂ ਪਾਏ ਹੋਏ ਸਨ ਤੇ ਲਾਸ਼ ਜ਼ਿਆਦਾ ਗਲੀ ਹੋਣ ਕਾਰਨ ਚਹਿਰੇ ਤੋਂ ਬਹੁਤੀ ਪਛਾਣ ਨਹੀਂ ਆ ਰਹੀ ਹੈ।

ਫਿਲਹਾਲ ਪਰਿਵਾਰ ਵਲੋਂ ਇਸ ਲਾਸ਼ ਨੂੰ ਆਪਣੇ ਬੱਚੇ ਦੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ।ਥਾਣਾ ਘਨੌਰ ਮੁਖੀ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਲਾਸ਼ ਦੀ ਪਰਿਵਾਰ ਵਲੋਂ ਸ਼ਨਾਖਤ ਨਹੀਂ ਹੋ ਸਕੀ ਹੈ। ਬੱਚੇ ਦੀ ਕੱਦ-ਕਾਠ ਲਾਪਤਾ ਹੋਏ ਬੱਚਿਆਂ ਵਿਚੋਂ ਇਕ ਵਰਗਾ ਸੀ ਪਰ ਪਰਿਵਾਰ ਬੱਚੇ ਦੀ ਪਛਾਣ ਨਹੀਂ ਕਰ ਸਕਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!