|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਬਿਹਾਰ 'ਚ ਗੈਸ ਸਿਲੰਡਰ ਨਾਲ ਧਮਾਕਾ; ਦੋ ਬੱਚਿਆਂ ਦੀ ਮੌਤ, ਕਈ ਜ਼ਖ਼ਮੀ

ਨਿਊਜ਼ ਡੈਸਕ : ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਾਰਾਇਣਪੁਰ ਪਿੰਡ 'ਚ ਵੀਰਵਾਰ ਸਵੇਰੇ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ 'ਚ 10 ਘਰ ਵੀ ਸੜ ਗਏ। ਗੰਭੀਰ ਤੌਰ 'ਤੇ ਜ਼ਖ਼ਮੀ ਦੋ ਲੋਕਾਂ ਦਾ ਇਲਾਜ ਸਥਾਨਕ ਪ੍ਰਰਾਇਮਰੀ ਸਿਹਤ ਕੇਂਦਰ 'ਚ ਚੱਲ ਰਿਹਾ ਹੈ। ਦੱਸਿਆ ਗਿਆ ਕਿ ਰਾਧੇਸ਼ਿਆਮ ਰਾਮ ਦੇ ਘਰ 'ਚ ਗੈਸ ਚੁੱਲ੍ਹ

NRI Post Desk · 1680 ਦਿਨ ਪਹਿਲਾਂ · ਅੱਪਡੇਟ 1679 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ 'ਚ ਗੈਸ ਸਿਲੰਡਰ ਨਾਲ ਧਮਾਕਾ; ਦੋ ਬੱਚਿਆਂ ਦੀ ਮੌਤ, ਕਈ ਜ਼ਖ਼ਮੀ
📷 NRI Post Desk

ਨਿਊਜ਼ ਡੈਸਕ : ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਾਰਾਇਣਪੁਰ ਪਿੰਡ 'ਚ ਵੀਰਵਾਰ ਸਵੇਰੇ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ 'ਚ 10 ਘਰ ਵੀ ਸੜ ਗਏ। ਗੰਭੀਰ ਤੌਰ 'ਤੇ ਜ਼ਖ਼ਮੀ ਦੋ ਲੋਕਾਂ ਦਾ ਇਲਾਜ ਸਥਾਨਕ ਪ੍ਰਰਾਇਮਰੀ ਸਿਹਤ ਕੇਂਦਰ 'ਚ ਚੱਲ ਰਿਹਾ ਹੈ। ਦੱਸਿਆ ਗਿਆ ਕਿ ਰਾਧੇਸ਼ਿਆਮ ਰਾਮ ਦੇ ਘਰ 'ਚ ਗੈਸ ਚੁੱਲ੍ਹੇ 'ਤੇ ਭੋਜਨ ਬਣ ਰਿਹਾ ਸੀ।

ਸੰਬੰਧਿਤ ਖ਼ਬਰਾਂ

ਇਸੇ ਦੌਰਾਨ ਗੈਸ ਲੀਕ ਹੋਣ ਨਾਲ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਇਸ 'ਚ ਰਾਧੇਸ਼ਿਆਮ ਰਾਮ ਦੀਆਂ ਦੋ ਧੀਆਂ ਮੌਸਮ ਕੁਮਾਰੀ ਤੇ ਮੇਹਰ ਕੁਮਾਰੀ ਚੌਹਾਨ ਜਿਨ੍ਹਾਂ ਦੀ ਉਮਰ 10 ਸਾਲ ਤੇ 8 ਸਾਲ ਹੈ, ਦੀ ਮੌਤ ਹੋ ਗਈ। ਪੁੱਤਰ ਗੁਰੂ ਰਾਮ ਤੇ ਪਤਨੀ ਰੇਣੂ ਦੇਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਸੂਚਨਾ 'ਤੇ ਇਲਾਕਾ ਅਫ਼ਸਰ ਕਾਸਿਫ ਨਵਾਜ਼ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!