|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਡਾਨ ਵਿਖੇ LPG ਟੈਂਕਰ 'ਚ ਧਮਾਕਾ, 18 ਭਾਰਤੀ ਸਣੇ 23 ਦੀ ਮੌਤ

ਖਰਟੂਮ (Vikram Sehajpal) : ਸੁਡਾਨ ਦੇ ਸਿਰਾਮਿਕ ਫੈਕਟਰੀ 'ਚ ਮੰਗਲਵਾਰ ਨੂੰ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ 18 ਭਾਰਤੀ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਐਮਰਜੈਂਸੀ ਨੰਬਰ ਜਾਰੀ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਸੁ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਖਰਟੂਮ (Vikram Sehajpal) : ਸੁਡਾਨ ਦੇ ਸਿਰਾਮਿਕ ਫੈਕਟਰੀ 'ਚ ਮੰਗਲਵਾਰ ਨੂੰ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ 18 ਭਾਰਤੀ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਐਮਰਜੈਂਸੀ ਨੰਬਰ ਜਾਰੀ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਸੁਡਾਨ ਵਿੱਚ ਮੌਜੂਦ ਦੂਤਘਰ ਨੇ ਬੁੱਧਵਾਰ ਨੂੰ ਕਿਹਾ ਕਿ ਖਰਟੂਮ ਵਿੱਚ ਸਿਲਾ ਸਿਰਾਮਿਕ ਫੈਕਟਰੀ ਵਿੱਚ ਹੋਈ ਇਸ ਘਟਨਾ ਵਿੱਚ 16 ਭਾਰਤੀ ਲਾਪਤਾ ਹਨ।

ਸੰਬੰਧਿਤ ਖ਼ਬਰਾਂ

ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਤਾਜ਼ਾ ਰਿਪੋਰਟ ਮੁਤਾਬਕ 18 ਦੀ ਮੌਤ ਹੋ ਗਈ ਹੈ, ਦੂਤਘਰ ਨੇ ਲੋਕਾਂ ਦੇ ਨਾਮ ਜਾਰੀ ਕਰਦਿਆਂ ਕਿਹਾ ਹੈ ਕਿ ਮ੍ਰਿਤਕਾਂ ਦੀ ਸੂਚੀ ਵਿੱਚ ਲਾਪਤਾ ਲੋਕ ਹੋ ਸਕਦੇ ਹਨ ਕਿਉਂਕਿ ਸੜਨ ਕਾਰਨ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।" ਫਿਲਹਾਲ ਦੂਤਘਰ ਨੇ ਹਸਪਤਾਲ ਵਿੱਚ ਭਰਤੀ ਲਾਪਤਾ ਅਤੇ ਸੰਭਾਵਤ ਤੌਰ ਤੇ ਜ਼ਿੰਦਾ ਬਚੇ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ, “ਸੁਡਾਨ ਦੀ ਰਾਜਧਾਨੀ ਖਰਟੂਮ ਦੇ ਬਾਹਰੀ ਇਲਾਕੇ ਵਿੱਚ ਮੌਜ਼ੂਦ ਸਲੁਮੀ ਫੈਕਟਰੀ ਵਿੱਚ ਇੱਕ ਦੁੱਖਦਾਈ ਘਟਨਾ ਹਾਲੇ ਸਾਹਮਣੇ ਆਈ ਹੈ। ਕੁਝ ਭਾਰਤੀ ਮਜ਼ਦੂਰ ਵੀ ਇਸ ਘਟਨਾ ਵਿੱਚ ਮਾਰੇ ਗਏ ਹਨ ਅਤੇ ਕੁਝ ਗੰਭੀਰ ਜ਼ਖਮੀ ਹੋ ਗਏ ਹਨ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। '

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!