|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਝਾਰਖੰਡ ਰੇਲ ਪਟੜੀ 'ਤੇ ਹੋਇਆ ਧਮਾਕਾ, ਰੇਲ ਸੇਵਾਵਾਂ ਠੱਪ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਤੜਕੇ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਸ਼ੱਕੀ ਮੈਂਬਰਾਂ ਵੱਲੋਂ ਕੀਤੇ ਗਏ ਧਮਾਕੇ ਕਾਰਨ ਰੇਲ ਪਟੜੀਆਂ ਦਾ ਇੱਕ ਹਿੱਸਾ ਨੁਕਸਾਨਿਆ ਗਿਆ।ਆਰਪੀਐਫ ਧਨਬਾਦ ਦੇ ਸੀਨੀਅਰ ਕਮਾਂਡੈਂਟ ਹੇਮੰਤ ਕੁਮਾਰ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹਾਵੜਾ-ਨਵੀਂ ਦਿੱਲੀ ਰੂਟ 'ਤੇ ਰੇਲ ਸੇਵਾਵਾਂ ਲਗਭਗ ਛੇ ਘੰਟਿਆਂ ਲਈ ਬੰਦ ਰ

NRI Post Desk · 1764 ਦਿਨ ਪਹਿਲਾਂ · ਅੱਪਡੇਟ 1764 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਝਾਰਖੰਡ ਰੇਲ ਪਟੜੀ 'ਤੇ ਹੋਇਆ ਧਮਾਕਾ, ਰੇਲ ਸੇਵਾਵਾਂ ਠੱਪ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਤੜਕੇ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਸ਼ੱਕੀ ਮੈਂਬਰਾਂ ਵੱਲੋਂ ਕੀਤੇ ਗਏ ਧਮਾਕੇ ਕਾਰਨ ਰੇਲ ਪਟੜੀਆਂ ਦਾ ਇੱਕ ਹਿੱਸਾ ਨੁਕਸਾਨਿਆ ਗਿਆ।ਆਰਪੀਐਫ ਧਨਬਾਦ ਦੇ ਸੀਨੀਅਰ ਕਮਾਂਡੈਂਟ ਹੇਮੰਤ ਕੁਮਾਰ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹਾਵੜਾ-ਨਵੀਂ ਦਿੱਲੀ ਰੂਟ 'ਤੇ ਰੇਲ ਸੇਵਾਵਾਂ ਲਗਭਗ ਛੇ ਘੰਟਿਆਂ ਲਈ ਬੰਦ ਰਹੀਆਂ।

ਸੰਬੰਧਿਤ ਖ਼ਬਰਾਂ

ਉਸ ਨੇ ਕਿਹਾ, "ਮਾਓਵਾਦੀਆਂ ਦੁਆਰਾ ਕੀਤੇ ਗਏ ਧਮਾਕੇ ਵਿੱਚ ਚੀਚਾਕੀ ਅਤੇ ਚੌਧਰੀਬੰਦ ਸਟੇਸ਼ਨਾਂ ਦੇ ਵਿਚਕਾਰ ਇੱਕ ਰੇਲ ਪਟੜੀ ਨੂੰ ਨੁਕਸਾਨ ਪਹੁੰਚਿਆ ਸੀ।"ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਦੋਵਾਂ ਸਟੇਸ਼ਨਾਂ ਵਿਚਾਲੇ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ।ਰੂਟ 'ਤੇ ਕਈ ਟ੍ਰੇਨਾਂ ਨੂੰ ਮੋੜ ਦਿੱਤਾ ਗਿਆ ਸੀ, ।

ਪਾਬੰਦੀਸ਼ੁਦਾ ਸੰਗਠਨ ਨੇ ਝਾਰਖੰਡ ਪੁਲਿਸ ਦੁਆਰਾ ਆਪਣੇ ਪ੍ਰਮੁੱਖ ਨੇਤਾ ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ, ਜਿਸ ਦੇ ਸਿਰ 'ਤੇ 1 ਕਰੋੜ ਰੁਪਏ ਦਾ ਇਨਾਮ ਸੀ, ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਝਾਰਖੰਡ ਵਿੱਚ 24 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!