|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰੇਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ! ਇੱਕ ਦੀ ਮੌਤ ਤੇ ਤਿੰਨ ਲੋਕ ਹੋਏ ਜ਼ਖਮੀ

ਬਰੇਲੀ (ਪਾਇਲ): ਛੱਠ ਤਿਉਹਾਰ ਮਨਾਉਣ ਤੋਂ ਬਾਅਦ ਬਿਹਾਰ ਤੋਂ ਆਪਣੇ ਪਰਿਵਾਰ ਨਾਲ ਵਾਪਸ ਆ ਰਹੇ ਇੱਕ ਡਾਕਟਰ ਦੀ ਕਾਰ ਬਰੇਲੀ-ਦਿੱਲੀ ਹਾਈਵੇਅ 'ਤੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ, ਜਦ ਕਿ ਉਸਦੇ ਮਾਤਾ-ਪਿਤਾ ਅਤੇ ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

NRI Post Desk · 390 ਦਿਨ ਪਹਿਲਾਂ · ਅੱਪਡੇਟ 391 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰੇਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ! ਇੱਕ ਦੀ ਮੌਤ ਤੇ ਤਿੰਨ ਲੋਕ ਹੋਏ ਜ਼ਖਮੀ
📷 NRI Post Desk

ਬਰੇਲੀ (ਪਾਇਲ): ਛੱਠ ਤਿਉਹਾਰ ਮਨਾਉਣ ਤੋਂ ਬਾਅਦ ਬਿਹਾਰ ਤੋਂ ਆਪਣੇ ਪਰਿਵਾਰ ਨਾਲ ਵਾਪਸ ਆ ਰਹੇ ਇੱਕ ਡਾਕਟਰ ਦੀ ਕਾਰ ਬਰੇਲੀ-ਦਿੱਲੀ ਹਾਈਵੇਅ 'ਤੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ, ਜਦ ਕਿ ਉਸਦੇ ਮਾਤਾ-ਪਿਤਾ ਅਤੇ ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਿਕ ਬਿਹਾਰ ਦੇ ਸ਼ੇਖਪੁਰਾ ਦਾ ਰਹਿਣ ਵਾਲਾ ਰਾਕੇਸ਼ ਰਾਜਸ਼੍ਰੀ ਮੈਡੀਕਲ ਕਾਲਜ ਵਿੱਚ ਡਾਕਟਰ ਹੈ। ਉਹ ਆਪਣੀ ਪਤਨੀ, ਧੀ ਅਤੇ ਮਾਪਿਆਂ ਨਾਲ ਛੱਠ ਤਿਉਹਾਰ ਮਨਾਉਣ ਲਈ ਘਰ ਗਿਆ ਸੀ। ਉਹ ਐਤਵਾਰ ਰਾਤ ਨੂੰ ਬਰੇਲੀ ਵਾਪਸ ਆ ਰਿਹਾ ਸੀ। ਦੱਸ ਦਇਏ ਕਿ ਸਵੇਰੇ ਹਾਈਵੇਅ 'ਤੇ ਪਿੰਡ ਆਲਮਪੁਰ ਨੇੜੇ ਉਸ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਉਸਦੀ ਪਤਨੀ ਰਸ਼ਮੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਿਸ ਦੌਰਾਨ ਪਿਛਲੀ ਸੀਟ 'ਤੇ ਬੈਠੇ ਮਾਤਾ-ਪਿਤਾ ਅਤੇ ਧੀ ਵੀ ਜ਼ਖਮੀ ਹੋ ਗਏ। ਇਸ ਮੌਕੇ ਇੰਸਪੈਕਟਰ ਚੰਦਰ ਪ੍ਰਕਾਸ਼ ਸ਼ੁਕਲਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਬਰੇਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ! ਇੱਕ ਦੀ ਮੌਤ ਤੇ ਤਿੰਨ ਲੋਕ ਹੋਏ ਜ਼ਖਮੀ — NRI Post