|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਰਾਨ ’ਚ ਐਫ-5 ਲੜਾਕੂ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ ਤਿੰਨ ਦੀ ਮੌਤ

ਨਿਊਜ਼ ਡਿਸਕ (ਰਿੰਪੀ ਸ਼ਰਮਾ) : ਈਰਾਨ ਦੇ ਸ਼ਹਿਰ ’ਚ ਇੱਕ ਸਟੇਡੀਅਮ ’ਚ ਲੜਾਕੂ ਜਹਾਜ਼ ਹਾਦਸਾ ਕਰੈਸ਼ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਐਫ-5 ਲੜਾਕੂ ਜਹਾਜ਼ 16 ਲੱਖ ਵਸਨੀਕਾਂ ਦੇ ਸ਼ਹਿਰ ਤਬਰੀਜ਼ ’ਚ ਇੱਕ ਰਿਹਾਇਸ਼ੀ ਖੇਤਰ ’ਚ ਇੱਕ ਸਟੇਡੀਅਮ ’ਚ ਕਰੈਸ਼ ਹੋ ਗਿਆ।

NRI Post Desk · 1739 ਦਿਨ ਪਹਿਲਾਂ · ਅੱਪਡੇਟ 1738 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਰਾਨ ’ਚ ਐਫ-5 ਲੜਾਕੂ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ ਤਿੰਨ ਦੀ ਮੌਤ
📷 NRI Post Desk

ਨਿਊਜ਼ ਡਿਸਕ (ਰਿੰਪੀ ਸ਼ਰਮਾ) : ਈਰਾਨ ਦੇ ਸ਼ਹਿਰ ’ਚ ਇੱਕ ਸਟੇਡੀਅਮ ’ਚ ਲੜਾਕੂ ਜਹਾਜ਼ ਹਾਦਸਾ ਕਰੈਸ਼ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਐਫ-5 ਲੜਾਕੂ ਜਹਾਜ਼ 16 ਲੱਖ ਵਸਨੀਕਾਂ ਦੇ ਸ਼ਹਿਰ ਤਬਰੀਜ਼ ’ਚ ਇੱਕ ਰਿਹਾਇਸ਼ੀ ਖੇਤਰ ’ਚ ਇੱਕ ਸਟੇਡੀਅਮ ’ਚ ਕਰੈਸ਼ ਹੋ ਗਿਆ।

ਸੰਬੰਧਿਤ ਖ਼ਬਰਾਂ

ਕਰੈਸ਼ ਬਾਰੇ ਜਾਣਕਾਰੀ ਦਿੰਦੇ ਹੋਏ ਤਬਰੇਜ਼ ’ਚ ਹਵਾਈ ਅੱਡੇ ਦੇ ਕਮਾਂਡਰ ਜਨਰਲ ਰੇਜ਼ਾ ਯੂਸਫੀ ਨੇ ਕਿਹਾ ਕਿ ਕਰੈਸ਼ ਹੋਏ ਜੈੱਟ ਦੀ ਵਰਤੋਂ ਸਿਖਲਾਈ ਲਈ ਕੀਤੀ ਗਈ ਸੀ ਤੇ ਇਸ ਦੀ ਆਖ਼ਰੀ ਉਡਾਣ ’ਚ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਾਇਲਟ ਰਨਵੇਅ ਤਕ ਨਹੀਂ ਪਹੁੰਚ ਸਕੇ। ਉਸ ਨੇ ਕਿਹਾ ਕਿ ਪਾਇਲਟਾਂ ਨੇ ਰਿਹਾਇਸ਼ੀ ਖੇਤਰ ’ਚ ਹਾਦਸੇ ਤੋਂ ਬਚਣ ਦੀ ਕੋਸ਼ਿਸ਼ ’ਚ ਜੈੱਟ ਨੂੰ ਸਟੇਡੀਅਮ ਵੱਲ ਮੋੜ ਦਿੱਤਾ।

ਯੂਸੇਫੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਪਾਇਲਟ ਇੰਜੈਕਸ਼ਨ ਸਿਸਟਮ ਦੀ ਵਰਤੋਂ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੀ ਬਜਾਏ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜੈੱਟ ਨੂੰ ਸਟੇਡੀਅਮ ’ਚ ਲੈ ਗਏ ਤੇ ਉੱਥੇ ਉਹ ਕ੍ਰੈਸ਼ ਹੋ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!